Malaika Arora Forever Companion: ਅਰਜੁਨ ਕਪੂਰ ਨਹੀਂ ਇਹ ਹੈ ਮਲਾਇਕਾ ਅਰੋੜਾ ਦਾ ਕਰੀਬੀ ਸਾਥੀ, ਫੋਟੋ ਸ਼ੇਅਰ ਕੀਤਾ ਖੁਲਾਸਾ
ਮਲਾਇਕਾ ਅਰੋੜਾ ਆਪਣੀ ਫਿਟਨੈੱਸ ਅਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇਕੱਲੀ ਨਹੀਂ ਸਗੋਂ ਆਪਣੇ ਕਰੀਬੀ ਸਾਥੀ ਨਾਲ ਨਜ਼ਰ ਆ ਰਹੀ ਹੈ।
Malaika Arora Forever Companion Photo: ਮਲਾਇਕਾ ਅਰੋੜਾ ਆਪਣੀ ਫਿਟਨੈੱਸ ਅਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇਕੱਲੀ ਨਹੀਂ ਸਗੋਂ ਆਪਣੇ ਕਰੀਬੀ ਸਾਥੀ ਨਾਲ ਨਜ਼ਰ ਆ ਰਹੀ ਹੈ। ਸਾਥੀ ਦੀ ਗੱਲ ਸੁਣਦੇ ਸਾਰ ਹੀ ਤੁਹਾਡੇ ਦਿਮਾਗ 'ਚ ਇਹ ਆਵਾਜ਼ ਗੂੰਜ ਉੱਠੀ ਹੋਵੇਗੀ ਕਿ ਯਕੀਨਨ ਉਹ ਕੋਈ ਹੋਰ ਨਹੀਂ ਸਗੋਂ ਅਰਜੁਨ ਕਪੂਰ ਹੋਵੇਗਾ।
ਪਰ ਅਸੀਂ ਤੁਹਾਡਾ ਇਹ ਭਰਮ ਤੋੜ ਦਿੰਦੇ ਹਾਂ ਕਿ ਉਹ ਅਰਜੁਨ ਨਹੀਂ ਸਗੋਂ ਕੋਈ ਹੋਰ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਮਲਾਇਕਾ ਅਰੋੜਾ ਨੇ ਲਿਖਿਆ, 'ਮੇਰੀ ਹਮੇਸ਼ਾ ਦੀ ਦੋਸਤ 'ਕੈਸਪਰ' ਤਾਂ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਕੈਸਪਰ ਕੋਈ ਹੋਰ ਨਹੀਂ ਬਲਕਿ ਮਲਾਇਕਾ ਅਰੋੜਾ ਦਾ ਕੁੱਤਾ ਹੈ।ਜੋ ਹਮੇਸ਼ਾ ਉਸ ਦੇ ਨਾਲ ਰਹਿੰਦਾ ਹੈ। ਕੈਸਪਰ ਮਲਾਇਕਾ ਦੀ ਪਾਰਟਨਰ ਹੈ ਜਿਸ ਨਾਲ ਉਹ ਹਮੇਸ਼ਾ ਨਜ਼ਰ ਆਉਂਦੀ ਹੈ।
View this post on Instagram
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਮਲਾਇਕਾ ਅਰੋੜਾ ਦੀ ਕਾਰ ਦਾ ਐਕਸੀਡੈਂਟ ਹੋਇਆ ਸੀ, ਜਿਸ 'ਚ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸੀ।ਪਰ ਹੁਣ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ।ਅਦਾਕਾਰਾ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਹੈ। ਉਹ ਆਖਰੀ ਵਾਰ ਫਿਲਮ 'ਪਟਾਖਾ' ਦੇ ਗੀਤ 'ਹੈਲੋ-ਹੈਲੋ' 'ਚ ਨਜ਼ਰ ਆਈ ਸੀ। ਹੁਣ ਉਹ ਪੂਰੀ ਤਰ੍ਹਾਂ ਨਾਲ ਟੀਵੀ ਵੱਲ ਮੁੜ ਗਈ ਹੈ, ਜਿੱਥੇ ਉਹ ਕਦੇ ਰਿਐਲਿਟੀ ਸ਼ੋਅਜ਼ ਵਿੱਚ ਹੋਸਟ ਅਤੇ ਕਦੇ ਮਹਿਮਾਨ ਵਜੋਂ ਨਜ਼ਰ ਆਉਂਦੀ ਹੈ।
ਮਲਾਇਕਾ 'ਇੰਡੀਆਜ਼ ਬੈਸਟ ਡਾਂਸਰ' 'ਚ ਜੱਜ ਦੇ ਰੂਪ 'ਚ ਨਜ਼ਰ ਆ ਚੁੱਕੀ ਹੈ ਅਤੇ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ, ਜਿੱਥੇ ਉਹ ਆਪਣੀਆਂ ਬੋਲਡ ਅਤੇ ਖੂਬਸੂਰਤ ਫੋਟੋਜ਼ ਵੀਡੀਓਜ਼ ਸ਼ੇਅਰ ਕਰਕੇ ਚਰਚਾ 'ਚ ਰਹਿੰਦੀ ਹੈ।