ਪੜਚੋਲ ਕਰੋ
Advertisement
ਆਦਿੱਤਿਆ ਤੇ ਦਿਸ਼ਾ ਨੇ 'ਮਲੰਗ' ਬਣ ਸੋਸ਼ਲ ਮੀਡੀਆ 'ਤੇ ਮਚਾਈ ਤਬਾਹੀ, ਵੇਖੋ ਪਹਿਲੀ ਝਲਕ
ਆਉਣ ਵਾਲੀ ਫ਼ਿਲਮ 'ਮਲੰਗ' ਦੇ ਪ੍ਰੋਡਿਊਸਰਾਂ ਨੇ ਸ਼ੁੱਕਰਵਾਰ ਨੂੰ ਫ਼ਿਲਮ ਦੇ ਮੁੱਖ ਕਿਰਦਾਰਾਂ ਅਨਿਲ ਕਪੂਰ, ਆਦਿੱਤਿਆ ਰਾਏ ਕਪੂਰ ਤੇ ਦਿਸ਼ਾ ਪਟਾਨੀ ਦਾ ਪਹਿਲਾ ਲੁੱਕ ਰਿਲੀਜ਼ ਕਰ ਦਿੱਤਾ ਹੈ। ਇਨ੍ਹਾਂ ਦੀ ਪਹਿਲੀ ਝਲਕ ਵੇਖ ਕੇ ਫੈਨਸ ਹੈਰਾਨ ਹੋ ਗਏ ਹਨ।
ਮੁੰਬਈ: ਆਉਣ ਵਾਲੀ ਫ਼ਿਲਮ 'ਮਲੰਗ' ਦੇ ਪ੍ਰੋਡਿਊਸਰਾਂ ਨੇ ਸ਼ੁੱਕਰਵਾਰ ਨੂੰ ਫ਼ਿਲਮ ਦੇ ਮੁੱਖ ਕਿਰਦਾਰਾਂ ਅਨਿਲ ਕਪੂਰ, ਆਦਿੱਤਿਆ ਰਾਏ ਕਪੂਰ ਤੇ ਦਿਸ਼ਾ ਪਟਾਨੀ ਦਾ ਪਹਿਲਾ ਲੁੱਕ ਰਿਲੀਜ਼ ਕਰ ਦਿੱਤਾ ਹੈ। ਇਨ੍ਹਾਂ ਦੀ ਪਹਿਲੀ ਝਲਕ ਵੇਖ ਕੇ ਫੈਨਸ ਹੈਰਾਨ ਹੋ ਗਏ ਹਨ। ਫ਼ਿਲਮ ਦੇ ਲੁੱਕ ਨੂੰ ਸ਼ੇਅਰ ਕਰ ਆਦਿੱਤਿਆ ਨੇ ਇੰਸਟਾਗ੍ਰਾਮ 'ਤੇ ਕਲਰਫੁਲ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ, "ਪਿਆਰ ਜਿਤਨਾ ਸ਼ੁੱਧ ਹੈ ਉਤਨੀ ਹੀ ਘ੍ਰਿਣਾ ਬੀ"।
ਇਸ ਦੇ ਨਾਲ ਹੀ ਆਦਿੱਤਿਆ ਨੇ ਕੈਪਸ਼ਨ 'ਚ ਫ਼ਿਲਮ ਦੇ ਟ੍ਰੇਲਰ ਦੀ ਡੇਟ ਦਾ ਐਲਾਨ ਵੀ ਕੀਤਾ ਹੈ। ਦੱਸ ਦਈਏ ਕਿ ਆਦਿੱਤਿਆ ਦੀ ਜਾਣਕਾਰੀ ਮੁਤਾਬਕ ਫ਼ਿਲਮ ਦਾ ਟ੍ਰੇਲਰ ਛੇ ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ। ਉਧਰ ਆਦਿੱਤਿਆ ਦੀ ਪੋਸਟਰ ਲੁੱਕ ਦੀ ਗੱਲ ਕਰੀਏ ਤਾਂ ਉਹ ਇਸ 'ਚ ਆਪਣੇ ਐਬਸ ਦਿਖਾਉਂਦੇ ਨਜ਼ਰ ਆ ਰਹੇ ਹਨ।
ਉਧਰ, ਅਨਿਲ ਕਪੂਰ ਦੀ ਲੁੱਕ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੋਸਟਰ 'ਚ ਹੱਥ 'ਚ ਬੰਦੂਕ ਫੜੀ ਹੈ ਤੇ ਇਸ ਨੂੰ ਵੇਖ ਲੱਗਦਾ ਹੈ ਕਿ ਫ਼ਿਲਮ 'ਚ ਉਨ੍ਹਾਂ ਨੇ ਖਲਨਾਇਕ ਵਰਗਾ ਹਰ ਇੱਕ ਪੁਲਿਸ ਅਫਸਰ ਦਾ ਕਿਰਦਾਰ ਕੀਤਾ ਹੈ। ਅਨਿਲ ਦੇ ਪੋਸਟਰ ਦਾ ਕੈਪਸ਼ਨ ਹੈ, "ਜ਼ਿੰਦਗੀ ਭਗਵਾਨ ਕੇ ਹਾਥ ਮੇਂ ਹੈ ਔਰ ਮੇਰੇ ਹਾਥ ਮੇਂ ਬੰਦੂਕ"। ਇਸ ਤੋਂ ਬਾਅਦ ਦਿਸ਼ਾ ਪਟਾਨੀ ਦੀ ਲੁੱਕ ਨੇ ਇੰਟਰਨੈਟ 'ਤੇ ਭੂਚਾਲ ਲਿਆਂਦਾ ਹੈ।Life is in God’s hand, Gun in mine. #MalangFirstLook Trailer unveils on 6th Jan!#AdityaRoyKapur @DishPatani @kunalkemmu @mohit11481 @MalangFilm @luv_ranjan @gargankur @itsBhushanKumar @jayshewakramani @LuvFilms @TSeries pic.twitter.com/0ZxOBvVxwD
— Anil Kapoor (@AnilKapoor) January 3, 2020
ਫ਼ਿਲਮ ਦਾ ਡਾਇਰੈਕਸ਼ਨ ਮੋਹਿਤ ਸੂਰੀ ਨੇ ਕੀਤਾ ਹੈ ਤੇ ਇਸ 'ਚ ਅਨਿਲ ਕਪੂਰ ਤੋਂ ਇਲਾਵਾ ਕੁਨਾਲ ਖੇਮੂ ਵੀ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪੰਜਾਬ
ਦੇਸ਼
ਪੰਜਾਬ
Advertisement