ਪੜਚੋਲ ਕਰੋ
Advertisement
ਮੰਨਤ ਨੂਰ ਤੇ ਯੁਵਰਾਜ ਹੰਸ ਦੀ ਜੋੜੀ 6 ਅਗਸਤ ਨੂੰ ਕਰੇਗੀ ਧਮਾਕਾ
ਮੰਨਤ ਨੂਰ ਤੇ ਯੁਵਰਾਜ ਹੰਸ ਦੀ ਜੋੜੀ ਸਭ ਨੂੰ ਐਂਟਰਟੇਨ ਕਰਨ ਆ ਰਹੀ ਹੈ। ਆਵਾਜ਼ ਮੰਨਤ ਨੂਰ ਦੀ ਤੇ ਅਦਾਕਾਰੀ ਯੁਵਰਾਜ ਹੰਸ ਕਰਦੇ ਨਜ਼ਰ ਆਉਣਗੇ। ਪੰਜਾਬੀ ਗਾਇਕਾ ਮੰਨਤ ਨੂਰ ਦਾ ਅਗਲਾ ਗਾਣਾ 'ਮੇਰਾ ਮਾਹੀ' 6 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਚੰਡੀਗੜ੍ਹ: ਮੰਨਤ ਨੂਰ ਤੇ ਯੁਵਰਾਜ ਹੰਸ ਦੀ ਜੋੜੀ ਸਭ ਨੂੰ ਐਂਟਰਟੇਨ ਕਰਨ ਆ ਰਹੀ ਹੈ। ਆਵਾਜ਼ ਮੰਨਤ ਨੂਰ ਦੀ ਤੇ ਅਦਾਕਾਰੀ ਯੁਵਰਾਜ ਹੰਸ ਕਰਦੇ ਨਜ਼ਰ ਆਉਣਗੇ। ਪੰਜਾਬੀ ਗਾਇਕਾ ਮੰਨਤ ਨੂਰ ਦਾ ਅਗਲਾ ਗਾਣਾ 'ਮੇਰਾ ਮਾਹੀ' 6 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਇਸ ਗਾਣੇ 'ਚ ਯੁਵਰਾਜ ਹੰਸ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ। ਹਾਲਾਂਕਿ ਯੁਵਰਾਜ ਹੰਸ ਨੇ ਖੁਦ ਬੇਹਤਰੀਨ ਗਾਇਕ ਵੀ ਹਨ ਪਰ ਉਹ ਸਿਰਫ ਇਸ ਗਾਣੇ 'ਚ ਐਕਟਿੰਗ ਕਰਦੇ ਹੀ ਦਿਖਾਈ ਦੇਣਗੇ।
ਗਾਣੇ ਦਾ ਟੀਜ਼ਰ ਵੀ ਅੱਜ ਰਿਲੀਜ਼ ਹੋ ਗਿਆ ਹੈ। ਮੰਨਤ ਨੂਰ ਤੇ ਯੁਵਰਾਜ ਹੰਸ ਦਾ ਇਕੱਠਿਆਂ ਇਹ ਪਹਿਲਾ ਪ੍ਰੋਜੈਕਟ ਹੈ। ਰੋਮਾਂਟਿਕ ਗਾਣੇ ਨੂੰ ਗੁਰਨੀਤ ਦੋਸਾਂਝ ਨੇ ਲਿਖਿਆ ਹੈ। ਇਸ ਦਾ ਮਿਊਜ਼ਿਕ ਦੇਸੀ ਕਰਿਊ ਨੇ ਤਿਆਰ ਕੀਤਾ ਹੈ। ਦੇਸੀ ਕਰਿਊ ਪੰਜਾਬ ਦੇ ਮਸ਼ਹੂਰ ਸੰਗੀਤਕਾਰਾਂ 'ਚੋ ਇੱਕ ਹਨ।
ਮੰਨਤ ਨੂਰ ਨੇ ਲੌਂਗ ਲਾਚੀ ਗੀਤ ਨਾਲ ਇੰਡਸਟਰੀ 'ਚ ਪਛਾਣ ਬਣਾਈ ਸੀ। ਇਸ ਗੀਤ ਨੇ ਇੰਡੀਆ ਦੇ ਵਿਚ ਸਭ ਤੋਂ ਪਹਿਲਾ Youtube 'ਤੇ 1 ਬਿਲੀਅਨ ਤੋਂ ਵੱਧ ਵਿਊਜ਼ ਪਾਰ ਕੀਤੇ ਸੀ। ਇਸ ਦੀ ਇੱਕ ਵਜ੍ਹਾ ਮੰਨਤ ਨੂਰ ਦੀ ਖੂਬਸੂਰਤ ਆਵਾਜ਼ ਵੀ ਸੀ। ਹੁਣ ਉਮੀਦ ਹੈ ਕਿ 'ਮੇਰਾ ਮਾਹੀ' ਗੀਤ ਵੀ ਮੰਨਤ ਨੂਰ ਦੇ ਪਿਛਲੇ ਰਿਕਾਰਡ ਦਾ ਮੁਕਾਬਲਾ ਕਰੇਗਾ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਕਾਰੋਬਾਰ
Advertisement