ਪੜਚੋਲ ਕਰੋ
Advertisement
ਜਦੋਂ ਮੀਕਾ ਸਿੰਘ ਪੱਤਰਕਾਰਾਂ 'ਤੇ ਭੜਕੇ, ਬੋਲੇ ਸੋਨੂੰ ਨਿਗਮ ਤੇ ਨੇਹਾ ਕੱਕੜ ਵੀ ਗਏ ਪਾਕਿਸਤਾਨ
ਪਾਕਿਸਤਾਨ ‘ਚ ਇੱਕ ਵਿਆਹ ‘ਚ ਪ੍ਰਫਾਰਮ ਕਰਨ ਲਈ ਮੀਕਾ ਸਿੰਘ ਨੇ ਫੈਡਰੇਸ਼ਨ ਤੇ ਦੇਸ਼ ਤੋਂ ਮਾਫੀ ਮੰਗੀ ਹੈ ਪਰ ਉਨ੍ਹਾਂ ਨੇ ਸਿੰਗਰ ਸੋਨੂੰ ਨਿਗਮ ਤੇ ਨੇਹਾ ਕੱਕੜ ‘ਤੇ ਪਾਕਿਸਤਾਨ ‘ਚ ਪ੍ਰਫਾਰਮ ਕਰਨ ਦਾ ਇਲਜ਼ਾਮ ਵੀ ਲਾਇਆ ਹੈ।
ਮੁੰਬਈ: ਪਾਕਿਸਤਾਨ ‘ਚ ਇੱਕ ਵਿਆਹ ‘ਚ ਪ੍ਰਫਾਰਮ ਕਰਨ ਲਈ ਮੀਕਾ ਸਿੰਘ ਨੇ ਫੈਡਰੇਸ਼ਨ ਤੇ ਦੇਸ਼ ਤੋਂ ਮਾਫੀ ਮੰਗੀ ਹੈ ਪਰ ਉਨ੍ਹਾਂ ਨੇ ਸਿੰਗਰ ਸੋਨੂੰ ਨਿਗਮ ਤੇ ਨੇਹਾ ਕੱਕੜ ‘ਤੇ ਪਾਕਿਸਤਾਨ ‘ਚ ਪ੍ਰਫਾਰਮ ਕਰਨ ਦਾ ਇਲਜ਼ਾਮ ਵੀ ਲਾਇਆ ਹੈ।
21 ਅਗਸਤ ਨੂੰ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਐਸੋਸੀਏਸ਼ਨ ਨੇ ਮੁੰਬਈ ‘ਚ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ ‘ਚ ਮੀਕਾ ਨੇ ਪਾਕਿਸਤਾਨ ‘ਚ ਪ੍ਰਫਾਰਮ ਕਰਨ ਨੂੰ ਲੈ ਕੇ ਮਾਫੀ ਮੰਗੀ। ਮੀਕਾ ਨੇ ਕਿਹਾ ਕਿ ਉਹ 3 ਅਗਸਤ ਨੂੰ ਪਾਕਿਸਤਾਨ ਗਏ ਸੀ, ਜਦਕਿ 5 ਅਗਸਤ ਨੂੰ ਧਾਰਾ 370 ਹਟਾਈ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਮਾਫੀ ਮੰਗਦੇ ਹਨ ਤੇ ਦੁਬਾਰਾ ਅਜਿਹਾ ਨਹੀਂ ਕਰਨਗੇ।
ਮੀਕਾ ਨੂੰ ਰਿਪੋਰਟਸ ਨੇ ਪੁੱਛਿਆ ਕਿ ਉਹ ਪਾਕਿਸਤਾਨ ਗਏ ਹੀ ਕਿਉਂ ਤਾਂ ਮੀਕਾ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਨੇ ਵੀਜ਼ਾ ਦਿੱਤਾ, ਇਸ ਲਈ ਜਾ ਸਕੇ। ਮੀਕਾ ਤੋਂ ਜਦੋਂ ਸਵਾਲ-ਜਵਾਬ ਦਾ ਸਿਲਸਿਲਾ ਵਧਿਆ ਤਾਂ ਉਨ੍ਹਾਂ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਨੇਹਾ ਕੱਕੜ ਨੇ ਆਤਿਫ ਅਸਲਮ ਨਾਲ ਪਾਕਿ ‘ਚ ਪ੍ਰਫਾਰਮ ਕੀਤਾ ਸੀ। ਉਸ ਤੋਂ ਪਹਿਲਾਂ ਸੋਨੂੰ ਨਿਗਮ ਆਤਿਫ ਨਾਲ ਪ੍ਰਫਾਰਮ ਕਰ ਚੁੱਕੇ ਹਨ, ਉਦੋਂ ਮੀਡੀਆ ਨੇ ਮਾਮਲਾ ਨਹੀਂ ਚੁੱਕਿਆ।View this post on Instagram
ਮੀਕਾ ਦਾ ਕਹਿਣਾ ਹੈ ਕਿ ਇਹ ਸਭ ਉਨ੍ਹਾਂ ਦੇ ਨਾਂ ‘ਤੇ ਪਬਲੀਸਿਟੀ ਲੈਣ ਦਾ ਮੁੱਦਾ ਹੈ। ਪੀਸੀ ‘ਚ ਮੀਕਾ ਨੇ ਇਹ ਸਵਾਲ ਵੀ ਚੁੱਕਿਆ ਕਿ ਬਾਲੀਵੁੱਡ ‘ਚ ਆਪਣੇ ਇੱਥੇ ਦੇ ਸਿੰਗਰਸ ਨੂੰ ਕੰਮ ਨਹੀਂ ਦਿੱਤਾ ਜਾਂਦਾ ਜਦਕਿ ਪਾਕਿ ਸਿੰਗਰਾਂ ਨੂੰ ਲਗਾਤਾਰ ਕੰਮ ਮਿਲ ਰਿਹਾ ਹੈ। ਜੰਮੂ-ਕਸ਼ਮੀਰ ‘ਚ ਧਾਰਾ 370 ਖ਼ਤਮ ਹੋਣ ਤੋਂ ਬਾਅਦ ਪਾਕਿਸਤਾਨ ਨੇ ਬਾਲੀਵੁੱਡ ਫ਼ਿਲਮਾਂ ਨੂੰ ਬੈਨ ਕਰ ਦਿੱਤਾ ਹੈ।Hey guys I’m very happy to announce that After meeting the #FWICE officials They have revoked the ban . I’m grateful to all .. Jai hind ... pic.twitter.com/b1sci3jEPi
— King Mika Singh (@MikaSingh) August 21, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement