ਮੁੰਬਈ: ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਅਕਸ਼ੈ ਕੁਮਾਰ ਨਾਲ ਸਕਰੀਨ ਸ਼ੇਅਰ ਕਰ ਚੁੱਕੇ ਐਕਟਰ ਸਾਵੀ ਸਿੱਧੂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸੀ। ਇਨ੍ਹਾਂ ‘ਚ ਸਾਵੀ ਚੌਕੀਦਾਰ ਦੇ ਡ੍ਰੈੱਸ ‘ਚ ਨਜ਼ਰ ਆਏ ਸੀ ਤੇ ਉਨ੍ਹਾਂ ਨੂੰ ਤਕਲੀਫ ‘ਚ ਦੇਖ ਕੇ ਸਾਵੀ ਦੀ ਮਦਦ ਲਈ ਕਈ ਲੋਕ ਅੱਗੇ ਆਏ।

ਹੁਣ ਖ਼ਬਰ ਆਈ ਹੈ ਕਿ ਸਾਵੀ ਨੂੰ ਮੀਕਾ ਸਿੰਘ ਦੇ ਪ੍ਰੋਡਕਸ਼ਨ ‘ਚ ਹਾਊਸ ‘ਚ ਬਣ ਰਹੀ ਫ਼ਿਲਮ ‘ਚ ਰੋਲ ਆਫਰ ਹੋਇਆ ਹੈ। ਇਸ ‘ਚ ਬਿਪਾਸ਼ਾ ਬਸੁ ਤੇ ਕਰਨ ਸਿੰਘ ਗ੍ਰੋਵਰ ਲੀਡ ਰੋਲ ‘ਚ ਹਨ। ਫ਼ਿਲਮ ਦਾ ਨਾਂ ‘ਆਦਤ’ ਹੈ। ਇਸ ਨੂੰ ਭੂਸ਼ਨ ਪਟੇਲ ਡਾਇਰੈਕਟ ਕਰ ਰਹੇ ਹਨ।


ਇਸ ਦੇ ਨਾਲ ਹੀ ਮੀਕਾ ਨੇ ਸਾਵੀ ਨੂੰ ਆਪਣੇ ਹੀ ਦਫਤਰ ‘ਚ ਨੌਕਰੀ ਆਫਰ ਕੀਤੀ ਹੈ ਤਾਂ ਜੋ ਉਸ ਨੂੰ ਫੇਰ ਤੋਂ ਚੌਕੀਦਾਰ ਦੀ ਨੌਕਰੀ ਨਾ ਕਰਨੀ ਪਵੇ। ਮੀਕਾ ਸਿੰਘ ਦਾ ਕਹਿਣਾ ਹੈ ਕਿ ਸਾਵੀ ਦੀ ਕਹਾਣੀ ਸੁਣਦੇ ਹੀ ਉਨ੍ਹਾਂ ਨੇ ਮਦਦ ਕਰਨ ਦਾ ਮਨ ਬਣਾ ਲਿਆ ਸੀ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬੀ ਤੇ ਇੰਡਸਟਰੀ ਦਾ ਹਿੱਸਾ ਹੋਣ ਦੇ ਨਾਤੇ ਮੈਂ ਸਾਵੀ ਦੀ ਮਦਦ ਕਰਨਾ ਚਾਹੁੰਦਾ ਸੀ। ਮੇਰੇ ਲਈ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਾਵੀ ਦੀ ਮਦਦ ਕੋਈ ਨਹੀਂ ਕਰ ਰਿਹਾ ਸੀ।