Punjabi Artists Celebrate Diwali: 12 ਨਵੰਬਰ ਨੂੰ ਪੂਰੇ ਦੇਸ਼ 'ਚ ਦੀਵਾਲੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਦੇਸ਼ ਭਰ ਵਿੱਚ ਅਜਿਹਾ ਕੋਈ ਨਹੀਂ ਹੋਵੇਗਾ ਜਿਸ ਨੂੰ ਦੀਵਾਲੀ ਦਾ ਚਾਅ ਨਾ ਹੋਵੇ। ਚਾਹੇ ਕੋਈ ਵੱਡਾ ਹੋਵੇ ਜਾਂ ਛੋਟਾ, ਅਮੀਰ ਜਾਂ ਗਰੀਬ ਹਰ ਕੋਈ ਦੀਵਾਲੀ ਪੂਰੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਉਂਦਾ ਹੈ। ਇਸ ਦੌਰਾਨ ਪੰਜਾਬੀ ਸੈਲੇਬਸ ਨੇ ਵੀ ਖੂਬ ਧੂਮਧਾਮ ਨਾਲ ਦੀਵਾਲੀ ਮਨਾਈ। ਉਨ੍ਹਾਂ ਨੇ ਆਪਣੇ ਦੀਵਾਲੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਸੋਨਮ ਬਾਜਵਾ, ਰਣਜੀਤ ਬਾਵਾ, ਸੋਨਮ ਬਾਜਵਾ ਤੋਂ ਲੈਕੇ ਹੋਰ ਕਈ ਸੈਲੇਬਸ ਨੇ ਦੀਵਾਲੀ 'ਤੇ ਆਪਣੇ ਫੈਨਜ਼ ਨੂੰ ਵਧਾਈ ਦਿੱਤੀ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਪੰਜਾਬੀ ਕਲਾਕਾਰਾਂ ਦੇ ਦੀਵਾਲੀ ਸੈਲੀਬ੍ਰੇਸ਼ਨ ਦੀ ਝਲਕੀਆਂ:   


ਇਹ ਵੀ ਪੜ੍ਹੋ: ਜਸਵਿੰਦਰ ਭੱਲਾ ਨੇ ਉਪਾਸਨਾ ਸਿੰਘ ਨਾਲ ਰੱਜ ਕੇ ਕੀਤਾ ਫਲਰਟ, ਦੋਵਾਂ ਨੇ ਇਸ ਅੰਦਾਜ਼ 'ਚ ਫੈਨਜ਼ ਨੂੰ ਦੀਵਾਲੀ ਦੀ ਦਿੱਤੀ ਵਧਾਈ


ਸੋਨਮ ਬਾਜਵਾ
ਨੈਸ਼ਨਲ ਕ੍ਰਸ਼ ਸੋਨਮ ਬਾਜਵਾ ਅਕਸਰ ਹੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ 'ਚ ਰਹਿੰਦੀ ਹੈ। ਸੋਨਮ ਨੇ ਦੀਵਾਲੀ ਦੇ ਮੌਕੇ 'ਤੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਦੀਵਿਆਂ ਦੀ ਤਸਵੀਰ ਸਾਂਝੀ ਕਰਦਿਆਂ ਫੈਨਸ ਨੂੰ ਦੀਵਾਲੀ ਦੀ ਵਧਾਈ ਦਿੱਤੀ।






ਸਤਿੰਦਰ ਸਰਤਾਜ
ਸੂਫੀ ਗਾਇਕ ਸਤਿੰਦਰ ਸਰਤਾਜ ਨੇ ਵੀ ਸਾਦਗੀ ਭਰੇ ਅੰਦਾਜ਼ 'ਚ ਫੈਨਜ਼ ਨੂੰ ਦੀਵਾਲੀ ਦੀ ਵਧਾਈ ਦਿੱਤੀ ਹੈ।






ਰਣਜੀਤ ਬਾਵਾ
ਰਣਜੀਤ ਬਾਵਾ ਨੇ ਸੋਸ਼ਲ ਮੀਡੀਆ 'ਤੇ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਵਿੱਚ ਗਾਇਕ ਕਾਗਜ਼ ਦੀ ਲਾਲਟੇਨ ਨੂੰ ਅਸਮਾਨ 'ਚ ਛੱਡਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਨਾਲ ਬਾਵਾ ਨੇ ਫੈਨਜ਼ ਨੂੰ ਸੋਸ਼ਲ ਮੀਡੀਆ 'ਤੇ ਦੀਵਾਲੀ ਦੀ ਵਧਾਈ ਵੀ ਦਿੱਤੀ।






ਮਿਸ ਪੂਜਾ
ਗਾਇਕਾ ਮਿਸ ਪੂਜਾ ਨੇ ਦੀਵਾਲੀ ਮੌਕੇ ਆਪਣੇ ਸੋਸ਼ਲ ਮੀਡੀਆ 'ਤੇ ਬੇਹੱਦ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪੂਜਾ ਵ੍ਹਾਈਟ ਰੰਗ ਦੇ ਆਊਟਫਿਟ 'ਚ ਨਜ਼ਰ ਆ ਰਹੀ ਹੈ। ਉਹ ਚਿੱਟੇ ਰੰਗ ਦੇ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੇਖੋ ਇਹ ਤਸਵੀਰਾਂ:






ਕਾਬਿਲੇਗ਼ੌਰ ਹੈ ਕਿ 12 ਨਵੰਬਰ ਨੂੰ ਪੂਰੇ ਦੇਸ਼ ਦੁਨੀਆ 'ਚ ਦੀਵਾਲੀ ਦਾ ਤਿਓਹਾਰ ਮਨਾਇਆ ਗਿਆਂ। ਇਸ ਦੌਰਾਨ ਹਰ ਕਿਸੇ ਨੇ ਆਪੋ ਆਪਣੇ ਅੰਦਾਜ਼ 'ਚ ਦੀਵਾਲੀ ਦੀਆਂ ਪੋਸਟਾਂ ਸ਼ੇਅਰ ਕੀਤੀਆਂ।    


ਇਹ ਵੀ ਪੜ੍ਹੋ: ਰੀਨਾ ਰਾਏ ਦੀਵਾਲੀ ਮਨਾਉਣ 'ਤੇ ਹੋਈ ਬੁਰੀ ਤਰ੍ਹਾਂ ਟਰੋਲ, ਦੀਪ ਸਿੱਧੂ ਦੇ ਫੈਨਜ਼ ਹੋਏ ਨਾਰਾਜ਼, ਬੋਲੇ- 'ਬਾਈ ਨੂੰ ਮਾਰ ਕੇ....'