Mission Impossible Copied Pathan Scenes: ਸ਼ਾਹਰੁਖ ਖਾਨ ਸਟਾਰਰ ਫਿਲਮ 'ਪਠਾਨ' ਨੇ ਦੁਨੀਆ ਭਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਫਿਲਮ ਨੂੰ ਇੰਨਾ ਵਧੀਆ ਰਿਸਪਾਂਸ ਮਿਲਿਆ ਕਿ ਇਸ ਨੇ 1000 ਕਰੋੜ ਦਾ ਅੰਕੜਾ ਪਾਰ ਕਰ ਲਿਆ। ਕਾਫੀ ਵਿਰੋਧ ਦੇ ਬਾਵਜੂਦ ਫਿਲਮ ਨੂੰ ਅਪਾਰ ਸਫਲਤਾ ਮਿਲੀ, ਜੋ ਆਪਣੇ ਆਪ 'ਚ ਵੱਡੀ ਗੱਲ ਸੀ। ਫਿਲਮ ਨੂੰ ਰਿਲੀਜ਼ ਹੋਏ ਕਾਫੀ ਸਮਾਂ ਬੀਤ ਚੁੱਕਾ ਹੈ, ਪਰ ਫਿਲਮ ਇਕ ਵਾਰ ਫਿਰ ਲਾਈਮਲਾਈਟ 'ਚ ਆ ਗਈ ਹੈ। ਦਰਅਸਲ ਟੌਮ ਕਰੂਜ਼ ਦੀ ਫਿਲਮ 'ਮਿਸ਼ਨ ਇੰਪਾਸੀਬਲ 7' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਕੁਝ ਲੋਕ ਦਾਅਵਾ ਕਰ ਰਹੇ ਹਨ ਕਿ ਇਸ ਦੇ ਕੁਝ ਸੀਨ 'ਪਠਾਨ' ਤੋਂ ਪ੍ਰੇਰਿਤ ਹਨ।


ਇਹ ਵੀ ਪੜ੍ਹੋ: ਯੂਟਿਊਬਰ ਅਰਮਾਨ ਮਲਿਕ ਦੇ ਪੁੱਤਰ ਚਿਰਾਯੂ ਨੇ ਸਕੂਲ 'ਚ ਕੀਤੀ ਚੋਰੀ, ਗੁੱਸੇ 'ਚ ਭੜਕੀ ਪਾਇਲ ਨੇ ਚੱਪਲਾਂ ਨਾਲ ਕੁੱਟਿਆ ਪੁੱਤ


ਫਿਲਮ 'ਪਠਾਨ' 'ਚ ਇਕ ਸੀਨ ਸੀ ਜਿਸ 'ਚ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦਾ ਟ੍ਰੇਨ ਸੀਨ ਸੀ। ਲੋਕਾਂ ਨੇ ਇਸ ਸੀਨ ਨੂੰ ਕਾਫੀ ਪਸੰਦ ਕੀਤਾ। ਕਈ ਲੋਕਾਂ ਨੇ ਸ਼ਾਹਰੁਖ ਸਲਮਾਨ ਦੇ ਟਰੇਨ ਸੀਨ ਨੂੰ ਜੈਕੀ ਚੈਨ ਦੀ ਫਿਲਮ ਦੀ ਕਾਪੀ ਦੱਸਿਆ ਸੀ। ਹੁਣ ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਹਾਲੀਵੁੱਡ ਨੇ ਹਾਈ-ਓਕਟੇਨ ਐਕਸ਼ਨ ਸੀਨ ਦੀ ਨਕਲ ਕੀਤੀ ਹੈ ਅਤੇ 'ਮਿਸ਼ਨ ਇੰਪੌਸੀਬਲ 7' 'ਚ ਸਟੰਟ ਸੀਨ ਵੀ ਇਸੇ ਦੀ ਨਕਲ ਹੈ। ਹੁਣ ਇਹ ਸਭ ਦੇਖ ਕੇ ਇੰਜ ਲੱਗ ਰਿਹਾ ਹੈ ਕਿ ਲੋਕ ਉਡੀਕ ਕਰ ਰਹੇ ਸੀ ਕਿ ਕਦੋਂ 'ਮਿਸ਼ਨ ਇੰਪੌਸੀਬਲ 7' ਦਾ ਟਰੇਲਰ ਰਿਲੀਜ਼ ਹੋਵੇਗਾ ਤੇ ਕਦੋਂ ਉਹ ਇਸ ਫਿਲਮ ਦੇ ਸੀਨਜ਼ ਨੂੰ 'ਪਠਾਨ' ਨਾਲ ਕੰਪੇਅਰ (ਤੁਲਨਾ) ਕਰਨਗੇ। ਦੇਖੋ ਮਿਸ਼ਨ ਇੰਪੌਸੀਬਲ 7 ਦਾ ਟਰੇਲਰ:



ਲੋਕ ਟਵਿਟਰ 'ਤੇ ਕਰ ਰਹੇ ਟ੍ਰੋਲ
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਲੋਕ 'ਮਿਸ਼ਨ ਇੰਪੌਸੀਬਲ 7' ਅਤੇ 'ਪਠਾਨ' ਦੇ ਸੀਨਜ਼ ਦੀ ਤੁਲਨਾ ਕਰਦੇ ਹੋਏ ਆਪਣੀ ਰਾਏ ਦੇ ਰਹੇ ਹਨ। ਹਾਲਾਂਕਿ ਕੁਝ ਲੋਕ ਇਸ ਨੂੰ ਸਕਾਰਾਤਮਕ ਤਰੀਕੇ ਨਾਲ ਲੈ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- 'ਇੰਟਰਨੈੱਟ ਟ੍ਰੋਲਸ ਦੀ ਕਲਪਨਾ ਕਰੀਏ ਤਾਂ, ਜੇਕਰ #MissionImpossible7 #Pathaan ਤੋਂ ਪਹਿਲਾਂ ਰਿਲੀਜ਼ ਹੁੰਦੀ, ਤਾਂ ਹਰ ਕੋਈ ਇਸ ਨੂੰ ਕਾਪੀ ਕਹਿ ਦਿੰਦਾ। ਕਿਉਂਕਿ MI (ਮਿਸ਼ਨ ਇੰਪੌਸੀਬਲ) ਬਾਅਦ ਵਿੱਚ ਰਿਲੀਜ਼ ਹੋ ਰਹੀ ਹੈ, ਇਸ ਲਈ ਹੁਣ ਇਹ ਇੱਕ ਐਕਸ਼ਨ ਫਿਲਮ ਲਈ ਇੱਕ ਆਮ ਸ਼ਾਟ ਹੈ।






ਇਕ ਹੋਰ ਵਿਅਕਤੀ ਨੇ ਟਵੀਟ ਕੀਤਾ, 'ਮੈਂ ਤੁਲਨਾ ਨਹੀਂ ਕਰ ਰਿਹਾ ਹਾਂ, ਪਰ ਕੁਝ ਦਿਨ ਪਹਿਲਾਂ ਮੈਂ ਟਵਿਟਰ 'ਤੇ #Pathan ਰੇਲਗੱਡੀ ਦੇ ਦ੍ਰਿਸ਼ ਦਾ ਮਜ਼ਾਕ ਉਡਦੇ ਦੇਖਿਆ, ਕਿਉਂਕਿ ਇਹ ਗਲਤੀ ਨਾਲ ਜੈਕੀ ਚੈਨ ਦੇ ਕਾਰਟੂਨ ਨਾਲ ਮਿਲਦਾ-ਜੁਲਦਾ ਹੈ। ਪਰ ਹੁਣ #MissionImpossible ਵਿੱਚ ਵੀ ਅਜਿਹੇ ਹੀ ਐਕਸ਼ਨ ਸੀਨ ਹਨ ਤਾਂ ਕੋਈ ਕੁਝ ਨਹੀਂ ਕਹੇਗਾ।






ਤੁਹਾਨੂੰ ਦੱਸ ਦੇਈਏ ਕਿ ਟਾਮ ਕਰੂਜ਼ ਸਟਾਰਰ ਫਿਲਮ 'ਮਿਸ਼ਨ ਇੰਪਾਸੀਬਲ 7' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਹੁਣ ਇਹ 12 ਜੁਲਾਈ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਿਹਾ ਹੈ।


ਇਹ ਵੀ ਪੜ੍ਹੋ: 'ਤੇਰੀ ਸ਼ਕਲ ਹੀਰੋ ਵਾਲੀ ਨਹੀਂ', ਇਹ ਕਹਿ ਕੇ ਸਿਲਵੈਸਟਰ ਸਟੈਲੋਨ ਨੂੰ ਹਜ਼ਾਰ ਵਾਰ ਕੀਤਾ ਗਿਆ ਰਿਜੈਕਟ, ਫਿਰ ਇੰਜ ਰਚਿਆ ਇਤਿਹਾਸ