ਪੜਚੋਲ ਕਰੋ
Advertisement
ਮੋਦੀ ਦੀ ਬਾਈਓਪਿਕ ਬਣਾਉਣ ਵਾਲਿਆਂ ਦਾ 'ਝੂਠ' ਬੇਪਰਦ
ਮੁੰਬਈ: ਪੀਐਮ ਮੋਦੀ ਦੀ ਬਾਈਓਪਿਕ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ‘ਚ ਹੁਣ ਮੇਕਰਸ ਦਾ ਬਿਆਨ ਸਾਹਮਣੇ ਆਇਆ ਹੈ। ਫ਼ਿਲਮ ‘ਚ ਕ੍ਰੈਡਿਟਸ ‘ਚ ਲੇਖਕ-ਗੀਤਕਾਰ ਜਾਵੇਦ ਅਖ਼ਤਰ ਅਤੇ ਸਮੀਰ ਦਾ ਨਾਂਅ ਸ਼ਾਮਲ ਕਰ ਦਿੱਤਾ ਗਿਆ ਸੀ। ਅਖ਼ਤਰ ਵੱਲੋਂ ਇਤਰਾਜ਼ ਜ਼ਾਹਰ ਕੀਤੇ ਜਾਣ ਮਗਰੋਂ ਫ਼ਿਲਮੇਕਰਸ ਨੇ ਆਪਣਾ ਪੱਖ ਰੱਖਿਆ ਹੈ।
ਫ਼ਿਲਮ ਪ੍ਰਡਿਊਸਰ ਸੰਦੀਪ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜਾਵੇਦ ਅਖ਼ਤਰ ਦੇ ਲਿਖੇ ਹੋਏ ਕੁਝ ਪੁਰਾਣੇ ਗੀਤਾਂ ਨੂੰ ਇਸ ਫ਼ਿਲਮ ‘ਚ ਇਸਤੇਮਾਲ ਕੀਤਾ ਹੈ ਜਿਸ ਕਰਕੇ ਉਨ੍ਹਾਂ ਨੇ ਕ੍ਰੈਡਿਟਸ ‘ਚ ਜਾਵੇਦ ਅਖ਼ਤਰ ਦਾ ਨਾਂਅ ਪਾਇਆ ਹੈ।Am shocked to find my name on the poster of this film. Have not written any songs for it ! pic.twitter.com/tIeg2vMpVG
— Javed Akhtar (@Javedakhtarjadu) March 22, 2019
ਜਾਵੇਦ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਵਿਵੇਕ ਓਬਰਾਏ ਦੀ ਫ਼ਿਲਮ ‘ਪੀਐਮ ਨਰੇਂਦਰ ਮੋਦੀ’ ਲਈ ਕੋਈ ਗੀਤ ਨਹੀਂ ਲਿਖੀਆ। ਉਨ੍ਹਾਂ ਕਿਹਾ ਕਿ ਉਹ ਫ਼ਿਲਮ ਦੇ ਟ੍ਰੇਲਰ ‘ਚ ਆਪਣਾ ਨਾਂਅ ਦੇਖ ਹੈਰਾਨ ਹਨ। ਵਿਵੇਕ ਨੇ ਫ਼ਿਲਮ ‘ਚ ਮੋਦੀ ਦਾ ਰੋਲ ਕੀਤਾ ਹੈ। ਇਸ ‘ਚ ਬੋਮਨ ਇਰਾਨੀ, ਦਰਸ਼ਨ ਕੁਮਾਰ, ਵਹੀਦਾ ਰਹਿਮਾਨ, ਮਨੋਜ ਜੋਸ਼ੀ ਅਤ ਬਰਖਾ ਬਿਸ਼ਟ-ਸੇਨਗੁਪਤਾ ਮੁੱਖ ਭੂਮਿਕਾ ‘ਚ ਹਨ। ਫ਼ਿਲਮ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ।We have taken the songs 'Ishwar Allah' from the film '1947:Earth' and the song 'Suno Gaur Se Duniya Walon' from the film 'Dus' in our film, thus we have given the due credits to respective lyricists Javed Sahab and Sameer Ji. @TSeries is our Music partner. @ModiTheFilm2019
— Sandip Ssingh (@sandip_Ssingh) March 23, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਵਿਸ਼ਵ
ਕ੍ਰਿਕਟ
ਜਲੰਧਰ
Advertisement