ਪੜਚੋਲ ਕਰੋ
Advertisement
ਵਰੁਣ ਦੀ ਫ਼ਿਲਮ ‘ਚ ਸ਼੍ਰੱਧਾ ਮਗਰੋਂ ਨੌਰਾ ਦੀ ਐਂਟਰੀ
ਮੁੰਬਈ: ਰੈਮੋ ਡਿਸੂਜਾ ਦੀ ਡਾਂਸ ਫ਼ਿਲਮ ਸੀਰੀਜ਼ ‘ਏਬੀਸੀਡੀ’ ਦਾ ਤੀਜਾ ਪਾਰਟ ਜਲਦੀ ਹੀ ਫਲੋਰ ‘ਤੇ ਆਉਣ ਵਾਲਾ ਹੈ। ਇਸ ਫ਼ਿਲਮ ‘ਚ ਵਰੁਣ ਧਵਨ ਨਾਲ ਸ਼੍ਰੱਧਾ ਕਪੂਰ ਦੀ ਐਂਟਰੀ ਹੋਈ ਹੈ। ਹੁਣ ਫ਼ਿਲਮ ‘ਚ ਇਨ੍ਹਾਂ ਦੋਵਾਂ ਨਾਲ ਡਾਂਸਿੰਗ ਕੁਈਨ ਨੌਰਾ ਫਤੇਹੀ ਵੀ ਡਾਂਸ ਫਲੋਰ ‘ਤੇ ਧਮਾਲ ਪਾਉਂਦੀ ਨਜ਼ਰ ਆਉਣ ਵਾਲੀ ਹੈ।
ਨੌਰਾ ਦਾ ਨਾਂ ਹਾਲ ਹੀ ‘ਚ ਕੰਫਰਮ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਨੌਰਾ ‘ਦਿਲਬਰ’ ਤੇ ‘ਕਮਰੀਆ’ ਗਾਣਿਆਂ ‘ਤੇ ਡਾਂਸ ਕਰ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਹੈ। ‘ਏਬੀਸੀਡੀ-3’ ‘ਚ ਆਪਣੀ ਐਂਟਰੀ ਬਾਰੇ ਨੌਰਾ ਨੇ ਹਾਲ ਹੀ ‘ਚ ਕਿਹਾ, “ਮੈਂ ਇਸ ਪ੍ਰੋਜੈਕਟ ਨੂੰ ਲੈ ਕੇ ਕਾਫੀ ਐਕਸਾਈਟਿਡ ਹਾਂ। ਰੈਮੋ ਸਰ ਕਾਫੀ ਟੈਲੈਂਟਡ ਹਨ ਤੇ ਮੈਂ ਉਨ੍ਹਾਂ ਤੋਂ ਕਾਫੀ ਕੁਝ ਸਿੱਖਣਾ ਚਾਹੁੰਦੀ ਹਾਂ। ਮੈਂ ਵਰੁਣ-ਸ਼੍ਰੱਧਾ ਨਾਲ ਵੀ ਕੰਮ ਕਰਨ ਲਈ ਉਤਸੁਕ ਹਾਂ।”She’s one of the most hard working and driven human being that I have ever meet. Welcome to the gang. Gonna feed u cheese and dance with u. Hey @Norafatehi we gonnna kick up a storm. #3iscoming https://t.co/j57NVavcG2
— Varun Dhawan (@Varun_dvn) January 9, 2019
ਇਸ ਫ਼ਿਲਮ ਤੋਂ ਇਲਾਵ ਨੌਰਾ ਜਲਦੀ ਹੀ ਸਲਮਾਨ ਦੀ ਫ਼ਿਲਮ ‘ਭਾਰਤ’ ’ਚ ਵੀ ਡਾਂਸ ਮੂਵਜ਼ ਕਰਦੀ ਨਜ਼ਰ ਆਉਣ ਵਾਲੀ ਹੈ। ‘ਏਬੀਸੀਡੀ-3’ ਦਾ ਤਾਂ ਪਤਾ ਨਹੀਂ ਪਰ ਨੌਰਾ ਦਾ ਡਾਂਸ ਉਸ ਤੋਂ ਪਹਿਲਾਂ ਈਦ ‘ਤੇ ਆਉਣ ਵਾਲੀ ‘ਭਾਰਤ’ ‘ਚ ਜ਼ਰੂਰ ਦੇਖਣ ਨੂੰ ਮਿਲੇਗਾ।Welcome to the gang @Norafatehi !!! #3IsComing With your moves, you’re surely going to kill it!!! ❤️
— Shraddha (@ShraddhaKapoor) January 9, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement