ਮੁੰਬਈ: ਮੌਨੀ ਰਾਏ ਨੇ ਪਿਛਲ਼ੇ ਸਾਲ ਅਕਸ਼ੈ ਕੁਮਾਰ ਨਾਲ ਫ਼ਿਲਮ ‘ਗੋਲਡ’ ਤੋਂ ਬਾਲੀਵੁੱਡ ‘ਚ ਐਂਟਰੀ ਕੀਤੀ। ਇਸ ਤੋਂ ਬਾਅਦ ਮੌਨੀ ਕੋਲ ਫ਼ਿਲਮਾਂ ਦੀ ਕੋਈ ਕਮੀ ਨਹੀਂ। ਇਸ ਦੇ ਨਾਲ ਹੀ ਮੌਨੀ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਹੈ। ਆਏ ਦਿਨ ਉਹ ਆਪਣੀਆਂ ਤਸਵੀਰਾਂ ਤੇ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ।

ਹੁਣ ਮੌਨੀ ਨੇ ਕੁਝ ਘੰਟੇ ਪਹਿਲਾਂ ਇੰਟਾਗ੍ਰਾਮ ‘ਤੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ ਜਿਸ ਨੂੰ ਹੁਣ ਤਕ 2 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਮੌਨੀ ਨੇ ਫੋਟੋ ਨੂੰ ਕੈਪਸ਼ਨ ਵੀ ਦਿੱਤਾ ਹੈ। ਮੌਨੀ ਨੇ ਸਕਾਈਡਾਈਵ ਦੀ ਤਸਵੀਰ ਨੂੰ ਸ਼ੇਅਰ ਕੀਤਾ ਹੈ।


ਹੁਣ ਮੌਨੀ ਜਲਦੀ ਹੀ ਆਲਿਆ ਤੇ ਰਣਬੀਰ ਦੀ ਫ਼ਿਲਮ ‘ਬ੍ਰਹਮਾਸਤਰ’ ‘ਚ ਨੈਗਟਿਵ ਕਿਰਦਾਰ ਕਰਦੀ ਨਜ਼ਰ ਆਵੇਗੀ। ਮੌਨੀ ਨੇ ਬੇਹੱਦ ਘੱਟ ਸਮੇਂ ‘ਚ ਇੰਡਸਟਰੀ ‘ਚ ਆਪਣੀ ਚੰਗੀ ਥਾਂ ਬਣਾ ਲਈ ਹੈ।