ਮੁੰਬਈ: ਟੀਵੀ ਦੀ ਫੇਮਸ ਐਕਟਰ ਮੌਨੀ ਰਾਏ ਨੇ ਹਾਲ ਹੀ ‘ਚ ਬਾਲੀਵੁੱਡ ਫ਼ਿਲਮ ‘ਗੋਲਡ’ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਜਿਸ ‘ਚ ਉਸ ਨਾਲ ਅਕਸ਼ੇ ਕੁਮਾਰ ਵੀ ਹਨ। ਫ਼ਿਲਮ ਨੇ ਹੁਣ ਤਕ 100 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸਦੇ ਨਾਲ ਹੀ ਇਹ ਫ਼ਿਲਮ ਸਾਊਦੀ ਅਰਬ ‘ਚ ਰਿਲੀਜ਼ ਹੋਣ ਵਾਲੀ ਪਹਿਲੀ ਬਾਲੀਵੁੱਡ ਫ਼ਿਲਮ ਬਣ ਗਈ ਹੈ।




ਮੌਨੀ ਦੀ ਸੋਸ਼ਲ ਮੀਡੀਆ ‘ਤੇ ਫੈਨ ਫੋਲੋਇੰਗ ਕਾਫੀ ਜ਼ਬਰਦਸਤ ਹੈ ਬਾਕੀ ਕਈ ਸਟਾਰਸ ਦੀ ਤਰ੍ਹਾਂ ਮੌਨੀ ਵੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟੀਵ ਹੈ। ਫ਼ਿਲਮ ਦੀ ਐਕਟਰਸ ਮੌਨੀ ਬੀਤੀ ਸ਼ਾਮ ਮੁੰਬਈ ਦੀ ਸੜਕਾਂ ‘ਤੇ ਵਿਖਾਈ ਦਿੱਤੀ। ਮੌਨੀ ਇੱਥੇ ਆਪਣੀ ਦੋਸਤ ਨਾਲ ਘੁੰਮਦੀ ਨਜ਼ਰ ਆ ਰਹੀ ਸੀ। ਇਸ ਦੌਰਾਨ ਮੌਨੀ ਦੇ ਵੱਖ-ਵੱਖ ਅੰਦਾਜ਼ ਦੇਖਣ ਨੂੰ ਮਿਲੇ।



‘ਗੋਲਡ’ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਮੌਨੀ ਸੱਤਵੇਂ ਅਸਮਾਨ ‘ਤੇ ਉੱਡ ਰਹੀ ਹੈ। ਮੌਨੀ ਕੋਲ ਬਾਲੀਵੁੱਡ ਫ਼ਿਲਮਾਂ ਦੀ ਲੰਮੀ ਲਾਈਨ ਹੈ। ਇਸ ਦੇ ਨਾਲ ਹੀ ਮੌਨੀ ਰਣਬੀਰ ਕਪੂਰ ਦੇ ਨਾਲ ‘ਬ੍ਰਹਮਾਸਤਰ’ ‘ਚ ਵੀ ਨਜ਼ਰ ਆਵੇਗੀ। ਮੌਨੀ ਕੋਲ ਰਾਜਕੁਮਾਰ ਰਾਓ ਦੀ ‘ਮੈਡ ਇੰਨ ਚਾਈਨਾ’ ਅਤੇ ਜੌਨ ਅਬ੍ਰਾਹਮ ਦੀ ‘ਰਾਅ’ ਫ਼ਿਲਮਾਂ ਵੀ ਹਨ। ਉਂਝ ਮੌਨੀ ‘ਬ੍ਰਹਮਾਸਤਰ’ ‘ਚ ਨੈਗਟਿਵ ਕਿਰਦਾਰ ਪਲੇਅ ਕਰਨ ਵਾਲੀ ਹੈ।



ਮੌਨੀ ਦਾ ਹਾਲ ਹੀ ‘ਚ ਬਲੈਕ ਡ੍ਰੈਸ ‘ਚ ਫੋਟੋਸ਼ੂਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ। ਉਸ ਫੋਟੋਸ਼ੂਟ ‘ਚ ਗਲੈਮਰਸ ਅੰਦਾਜ਼ ‘ਚ ਮੌਨੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਮੌਨੀ ਟੀਵੀ ਸ਼ੋਅ ਨਾਗਿਨ ਤੋਂ ਕਾਫੀ ਫੇਮਸ ਹੋਈ ਸੀ।