ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਡਰੱਗਸ ਕੇਸ 'ਚ ਅਦਾਕਾਰ ਏਜਾਜ਼ ਖਾਨ ਦੀ ਜ਼ਮਾਨਤ ਰੱਦ
ਏਜਾਜ਼ ਖਾਨ ਨੂੰ ਐਨਸੀਬੀ ਨੇ ਇਸ ਸਾਲ ਮਾਰਚ ਵਿੱਚ ਡਰੱਗਜ਼ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਅੱਜ ਇਸ ਮਾਮਲੇ ਦੀ ਸੁਣਵਾਈ ਮੁੰਬਈ ਕੋਰਟ ਵਿੱਚ ਹੋਈ ਜਿਸ ਵਿੱਚ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ।
![ਡਰੱਗਸ ਕੇਸ 'ਚ ਅਦਾਕਾਰ ਏਜਾਜ਼ ਖਾਨ ਦੀ ਜ਼ਮਾਨਤ ਰੱਦ Mumbai Court rejects Actor Aijaz Khan's bail plea in drugs case ਡਰੱਗਸ ਕੇਸ 'ਚ ਅਦਾਕਾਰ ਏਜਾਜ਼ ਖਾਨ ਦੀ ਜ਼ਮਾਨਤ ਰੱਦ](https://feeds.abplive.com/onecms/images/uploaded-images/2021/07/06/f0af245fcd4843bf01a0ba005d042521_original.jpg?impolicy=abp_cdn&imwidth=1200&height=675)
ਡਰੱਗਸ ਕੇਸ 'ਚ ਅਦਾਕਾਰ ਏਜਾਜ਼ ਖਾਨ ਦੀ ਜ਼ਮਾਨਤ ਰੱਦ
ਮੁੰਬਈ: ਬਾਲੀਵੁੱਡ ਅਦਾਕਾਰ ਏਜਾਜ਼ ਖਾਨ ਦੀ ਜ਼ਮਾਨਤ ਅੱਜ ਰੱਦ ਕਰ ਦਿੱਤੀ ਗਈ ਹੈ। ਏਜਾਜ਼ ਖਾਨ ਨੂੰ ਐਨਸੀਬੀ ਨੇ ਇਸ ਸਾਲ ਮਾਰਚ ਵਿੱਚ ਡਰੱਗਜ਼ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ। ਅੱਜ ਇਸ ਮਾਮਲੇ ਦੀ ਸੁਣਵਾਈ ਮੁੰਬਈ ਕੋਰਟ ਵਿੱਚ ਹੋਈ ਜਿਸ ਵਿੱਚ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ।
ਅਦਾਕਾਰ ਏਜਾਜ਼ ਖਾਨ ਦਾ ਨਾਮ ਡਰੱਗਜ਼ ਦੇ ਮਾਮਲੇ ਵਿੱਚ ਡਰੱਗਜ਼ ਪੈਡਲਰ ਸ਼ਾਦਾਬ ਬਟਾਟਾ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਇਆ ਸੀ। ਏਜਾਜ਼ ਖਾਨ 'ਤੇ ਬਟਾਟਾ ਗੈਂਗ ਦਾ ਹਿੱਸਾ ਹੋਣ ਦਾ ਇਲਜ਼ਾਮ ਹੈ। ਜਾਂਚ ਏਜੰਸੀ ਨੇ ਏਜਾਜ਼ ਦੇ ਘਰੋਂ 4.5 ਗ੍ਰਾਮ ਐਲਪ੍ਰੋਜ਼ੋਲ ਟੈਬਲੇਟ ਵੀ ਬਰਾਮਦ ਕੀਤੀ ਸੀ, ਪਰ ਗ੍ਰਿਫਤਾਰੀ ਦਾ ਕਾਰਨ ਬਟਾਟਾ ਗਰੋਹ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸ਼ਰਾਬ ਦੇ ਠੇਕੇ 'ਚੋਂ ਚੂਹੇ ਪੀ ਗਏ 18,000 ਦੀ ਦਾਰੂ
ਐਨਸੀਬੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਡਰੱਗਜ਼ ਦੇ ਮਾਮਲੇ ਵਿੱਚ ਸ਼ਾਦਾਬ ਬਟਾਟਾ ਤੇ ਏਜਾਜ਼ ਖਾਨ ਵਿਚਾਲੇ ਸਬੰਧ ਸੀ। ਐਨਸੀਬੀ ਨੇ ਕਿਹਾ ਕਿ ਸਾਨੂੰ ਵਟਸਐਪ ਚੈਟ, ਵੌਇਸ ਨੋਟਸ ਹਾਸਲ ਹੋਏ ਹਨ, ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਏਜਾਜ਼ ਖਾਨ ਡਰੱਗਜ਼ ਦੇ ਕੇਸ ਵਿੱਚ ਸ਼ਾਮਲ ਹੈ।

ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਸ਼ਾਦਾਬ ਬਟਾਟਾ 'ਤੇ ਬਾਲੀਵੁੱਡ ਦੀਆ ਮਸ਼ਹੂਰ ਹਸਤੀਆਂ ਨੂੰ ਡਰੱਗਜ਼ ਦੀ ਸਪਲਾਈ ਕਰਨ ਦਾ ਦੋਸ਼ ਹਨ। ਸੁਸ਼ਾਂਤ ਸਿੰਘ ਦੀ ਮੌਤ ਤੋਂ ਬਾਅਦ ਡਰੱਗਜ਼ ਦੇ ਕੇਸ ਦੀ ਪੜਤਾਲ ਕਰ ਰਹੀ ਐਨਸੀਬੀ ਨੇ ਹੁਣ ਤੱਕ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਤੋਂ ਪੁੱਛਗਿੱਛ ਕੀਤੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)