ਪੜਚੋਲ ਕਰੋ
ਮੌਨੀ ਰਾਏ ਦੇ ਹੱਥਾਂ ‘ਚ ਬੋਲਣਗੀਆਂ ਨਵਾਜ਼ੂਦੀਨ ਦੇ ਨਾਂ ਦੀ ਚੂੜੀਆਂ

ਮੁੰਬਈ: ਟੀਵੀ ਦੀ ਦੁਨੀਆ ‘ਚ ਤਹਿਲਕਾ ਮਚਾਉਣ ਤੋਂ ਬਾਅਦ ਫ਼ਿਲਮਾਂ ‘ਚ ਆਈ ਮੌਨੀ ਰਾਏ ਦੀ ਕਿਸਮਤ ਬੁਲੰਦੀਆਂ ‘ਤੇ ਹੈ। ਉਸ ਨੂੰ ਇੱਕ ਤੋਂ ਬਾਅਦ ਇੱਕ ਵੱਡੇ ਤੇ ਚੰਗੇ ਪ੍ਰੋਜੈਕਟ ਮਿਲ ਰਹੇ ਹਨ। ਜੌਨ ਦੀ ‘ਰਾਅ’ ‘ਚ ਰੋਲ ਕਰਨ ਤੋਂ ਬਾਅਦ ਹੁਣ ਖ਼ਬਰ ਆਈ ਹੈ ਕਿ ਮੌਨੀ ਰਾਏ ਜਲਦੀ ਹੀ ਐਕਟਰ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਫ਼ਿਲਮ ‘ਬੋਲੇ ਚੂੜੀਆਂ’ ‘ਚ ਨਜ਼ਰ ਆਵੇਗੀ। ਇਸ ਦੀ ਪੁਸ਼ਟੀ ਅੱਜ ਸਵੇਰੇ ਹੀ ਹੋਈ ਹੈ। ਮੌਨੀ ਰਾਏ ਨੇ ਹਾਲ ਹੀ ‘ਚ ਰਣਬੀਰ-ਆਲਿਆ ਦੀ ‘ਬ੍ਰਹਮਾਸਤਰ’ ਵੀ ਕੀਤੀ ਹੈ ਜਿਸ ‘ਚ ਉਹ ਪਹਿਲੀ ਵਾਰ ਨੈਗਟਿਵ ਰੋਲ ਪਲੇਅ ਕਰਨ ਵਾਲੀ ਹੈ। ਜੇਕਰ ਮੌਨੀ ਦੇ ਕੰਮ ਦੀ ਗੱਲ ਕਰੀਏ ਤਾਂ ਚਾਰ ਫ਼ਿਲਮਾਂ ਤੋਂ ਬਾਅਦ ਇਹ ਉਸ ਦੀ 5ਵੀਂ ਫ਼ਿਲਮ ਹੋਵੇਗੀ।
ਇਸ ਦੇ ਨਾਲ ਹੀ ਨਵਾਜ਼ ਦਾ ਭਰਾ ਸ਼ਾਮਸ ਨਵਾਬ ਸਿਦੀਕੀ ਇਸ ਫ਼ਿਲਮ ਨਾਲ ਡਾਇਰੈਕਸ਼ਨ ਦੇ ਖੇਤਰ ‘ਚ ਆਪਣਾ ਹੱਥ ਅਜ਼ਮਾਉਣ ਵਾਲੇ ਹਨ। ਫ਼ਿਲਮ ਦੀ ਕਹਾਣੀ ਉੱਤਰ ਪ੍ਰਦੇਸ਼ ਦੇ ਬੁਧਾਨਾ ਜ਼ਿਲ੍ਹੇ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਵੇਗੀ।Of Love Stories & Morn’ Mails ❤️@Nawazuddin_S @woodpeckermovi1 #rajeshBhatia @zaverikiran9#bole chudiyan @shamasSiddiquiqui Need all your love & blessings please 🙏😇 pic.twitter.com/D2Mg33srsm
— Mouni Roy (@Roymouni) March 11, 2019
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















