ਮੁੰਬਈ: ਪੰਜਾਬੀ ਐਕਟਰਸ ਨੀਰੂ ਬਾਜਵਾ ਨੇ ਆਪਣੇ ਫੈਨਸ ਨੂੰ ਦੱਸਿਆ ਕਿ ਉਹ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਆਪਣੀ ਪ੍ਰੈਗਨੈਂਸੀ ਦੀ ਖ਼ਬਰ ਉਸ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ ਜਿਸ ‘ਚ ਉਸ ਨੇ ਦੱਸਿਆ ਹੈ ਕਿ ਇਸ ਵਾਰ ਉਹ ਜੁੜਵਾ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ। ਦੱਸ ਦਈਏ ਕਿ ਨੀਰੂ ਕੈਨੇਡਾ ‘ਚ ਰਹਿੰਦੀ ਹੈ। ਉਸ ਦੇ ਪਤੀ ਦਾ ਨਾਂ ਹੈਰੀ ਜਵੰਧਾ ਹੈ ਤੇ ਦੋਵਾਂ ਦੀ ਇੱਕ ਬੇਟੀ ਵੀ ਹੈ ਜਿਸ ਦਾ ਜਨਮ 2015 ‘ਚ ਹੋਇਆ ਸੀ।


ਨੀਰੂ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਅਕਸਰ ਆਪਣੀ ਧੀ ਨਾਲ ਤਸਵੀਰਾਂ ਤੇ ਵੀਡੀਓਜ਼ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਉਂਝ ਤਾਂ ਨੀਰੂ ਨੇ ਕਰੀਬ 20 ਸਾਲ ਪਹਿਲਾਂ ਹੀ ਇੰਡਸਟਰੀ ‘ਚ ਕਦਮ ਰੱਖ ਲਿਆ ਸੀ, ਪਰ ਉਹ ਕੁਝ ਸਮਾਂ ਪਹਿਲਾਂ ਆਏ ਗਾਣੇ ‘ਲੌਂਗ ਲਾਚੀ’ ਦੇ ਵੀਡੀਓ ਨੇ ਨੀਰੂ ਨੂੰ ਨਵੀਆਂ ਹੀ ਉਚਾਈਆਂ ‘ਤੇ ਪਹੁੰਚਾ ਦਿੱਤਾ। ਇਸ ਗਾਣੇ ਨੂੰ 950 ਮਿਲੀਅਨ ਤੋਂ ਵੀ ਜ਼ਿਆਦਾ ਵਿਊਜ਼ ਮਿਲੇ ਹਨ।



ਨੀਰੂ ਬਾਜਵਾ ਨੇ ਕਾਫੀ ਸਮੇਂ ਤਕ ਕਾਈ ਪੋ ਚੇ ਫੇਮ ਐਕਟਰ ਅਮਿਤ ਸਾਧ ਨੂੰ ਡੇਟ ਕੀਤਾ ਹੈ। ਦੋਵਾਂ ਨੇ ਨੱਚ ਬੱਲੀਏ ‘ਚ ਵੀ ਹਿੱਸਾ ਲਿਆ ਸੀ ਪਰ ਬਾਅਦ ‘ਚ ਨੀਰੂ ਨੇ ਹੈਰੀ ਜਵੰਧਾ ਨਾਲ ਵਿਆਹ ਕੀਤਾ। ਆਪਣੀ ਡਾਕੂਮੈਂਟਰੀ ‘ਚ ਨੀਰੂ ਨੇ ਖੁਲਾਸਾ ਕੀਤਾ ਕਿ ਉਹ ਸਕੂਲ ਡ੍ਰੋਪ-ਆਉਟ ਹੈ ਤੇ ਉਸ ਨੇ ਬਾਲੀਵੁੱਡ ‘ਚ ਐਕਟਿੰਗ ਲਈ ਆਪਣੀ ਪੜਾਈ ਪੂਰੀ ਨਹੀਂ ਕੀਤੀ।