ਉਨਾਵ: ਉਨਾਵ ਦੇ ਹੰਸਨਗੰਜ ਕੋਤਵਾਲੀ ਇਲਾਕੇ ‘ਚ ਆਗਰਾ-ਲਖਨਊ ਐਕਸਪ੍ਰੈੱਸ ਵੇਅ ‘ਤੇ ਸੋਮਵਾਰ ਨੂੰ ਭਿਆਨਕ ਸੜਕ ਹਾਦਸਾ ਹੋਇਆ। ਇਸ ‘ਚ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਲਖਨਊ ਵੱਲੋਂ ਜਾ ਰਿਹਾ ਕੰਟੇਨਰ ਟਰੱਕ ਹਾਦਸਾਗ੍ਰਸਤ ਹੋਣ ਤੋਂ ਬਾਅਦ ਸੜਕ ਕੰਢੇ ਖੜ੍ਹਾ ਸੀ। ਪਿੱਛੇ ਤੋਂ ਤੇਜ਼ ਰਫਤਾਰ ਆਈ ਟਾਟਾ ਸਫਾਰੀ ਕਾਰ ਕੰਟੇਨਰ ਨਾਲ ਟਕਰਾ ਗਈ।
ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ ਗੋਂਡਾ ਤੋਂ ਮੇਹਨੌਨ ਦੇ ਭਾਜਪਾ ਵਿਧਾਇਕ ਵਿਨੈ ਦਿਵੇਦੀ ਦੇ ਚਚੇਰੇ ਭਰਾ, ਭੈਣ ਤੇ 2 ਭਾਣਜਿਆਂ ਦੀ ਮੌਤ ਹੋ ਗਈ। ਕਾਰ ਸਵਾਰ ਸਾਰੇ ਲੋਕ ਜਾਨਕੀ ਨਗਰ ਗੋਂਡਾ ਦੇ ਰਹਿਣ ਵਾਲੇ ਸੀ ਤੇ ਦਿੱਲੀ ਤੋਂ ਵਾਪਸ ਆ ਰਹੇ ਸੀ।
ਥਾਣਾ ਇੰਚਾਰਜ ਹਰਿਪ੍ਰਸਾਨ ਅਹਿਰਵਾਰ ਨੇ ਦੱਸਿਆ ਕਿ ਹਾਦਸੇ ‘ਚ ਕਾਰ ਸਵਾਰ ਤਿੰਨ ਮਹਿਲਾਵਾਂ ਤੇ ਦੋ ਆਦਮੀਆਂ ਨੂੰ ਗਹਿਰੀਆਂ ਸੱਟਾਂ ਲੱਗੀਆਂ ਸੀ। ਇਸ ਦੇ ਚੱਲਦਿਆਂ ਉਨ੍ਹਾਂ ਨੂੰ ਲਖਨਊ ਦੇ ਟ੍ਰਾਮਾ ਸੈਂਟਰ ‘ਚ ਦਾਖਲ ਕਰਵਾਇਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਾਈਵੇ ‘ਤੇ ਭਿਆਨਕ ਸੜਕ ਹਾਦਸੇ ‘ਚ ਬੀਜੇਪੀ ਵਿਧਾਇਕ ਸਣੇ ਚਾਰ ਦੀ ਮੌਤ
ਏਬੀਪੀ ਸਾਂਝਾ
Updated at:
07 Oct 2019 03:25 PM (IST)
ਉਨਾਵ ਦੇ ਹੰਸਨਗੰਜ ਕੋਤਵਾਲੀ ਇਲਾਕੇ ‘ਚ ਆਗਰਾ-ਲਖਨਊ ਐਕਸਪ੍ਰੈੱਸ ਵੇਅ ‘ਤੇ ਸੋਮਵਾਰ ਨੂੰ ਭਿਆਨਕ ਸੜਕ ਹਾਦਸਾ ਹੋਇਆ। ਇਸ ‘ਚ ਚਾਰ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਲਖਨਊ ਵੱਲੋਂ ਜਾ ਰਿਹਾ ਕੰਟੇਨਰ ਟਰੱਕ ਹਾਦਸਾਗ੍ਰਸਤ ਹੋਣ ਤੋਂ ਬਾਅਦ ਸੜਕ ਕੰਢੇ ਖੜ੍ਹਾ ਸੀ।
- - - - - - - - - Advertisement - - - - - - - - -