Burna Boy: ਨਾਈਜੀਰੀਅਨ ਰੈਪਰ ਬਰਨਾ ਬੁਆਏ ਸਿੱਧੂ ਮੂਸੇਵਾਲਾ ਦਾ ਗਾਣਾ 'ਦ ਲਾਸਟ ਰਾਈਡ' ਗਾਉਂਦਾ ਆਇਆ ਨਜ਼ਰ, ਵੀਡੀਓ ਵਾਇਰਲ
Burna Boy Sidhu Moose Wala: ਬਰਨਾ ਬੁਆਏ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਉਹ 'ਦ ਲਾਸਟ ਰਾਈਡ' ਗੀਤ 'ਤੇ ਥਿਰਕਦਾ ਨਜ਼ਰ ਆ ਰਿਹਾ ਹੈ ਅਤੇ ਨਾਲ ਹੀ ਗਾਣੇ ਨੂੰ ਗਾ ਵੀ ਰਿਹਾ ਹੈ। ਦੇਖੋ ਇਹ ਵਡਿੀਓ:
Burna Boy Singing The Last Ride: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਆਉਂਦੀ 29 ਮਈ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ। ਉਸ ਦੇ ਗਾਣੇ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਉਸ ਨੇ ਮੌਤ ਤੋਂ 3 ਹਫਤੇ ਪਹਿਲਾਂ ਗਾਣਾ ਬਣਾਇਆ ਸੀ 'ਦ ਲਾਸਟ ਰਾਈਡ', ਜੋ ਕਿ ਮੂਸੇਵਾਲਾ ਦੇ ਸਭ ਤੋਂ ਮਸ਼ਹੂਰ ਤੋਂ ਸਭ ਤੋਂ ਜ਼ਿਆਦਾ ਸੁਣੇ ਜਾਣ ਵਾਲੇ ਗੀਤਾਂ ਵਿੱਚੋਂ ਇੱਕ ਹੈ।
ਹੁਣ ਇਹੀ ਗਾਣਾ ਨਾਈਜੀਰੀਅਨ ਰੈਪਰ ਬਰਨਾ ਬੁਆਏ ਗਾਉਂਦਾ ਨਜ਼ਰ ਆਇਆ ਹੈ। ਬਰਨਾ ਬੁਆਏ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਉਹ 'ਦ ਲਾਸਟ ਰਾਈਡ' ਗੀਤ 'ਤੇ ਥਿਰਕਦਾ ਨਜ਼ਰ ਆ ਰਿਹਾ ਹੈ ਅਤੇ ਨਾਲ ਹੀ ਗਾਣੇ ਨੂੰ ਗਾ ਵੀ ਰਿਹਾ ਹੈ। ਫੈਨਜ਼ ਬਰਨਾ ਬੁਆਏ ਨੂੰ ਪੰਜਾਬੀ ਗਾਣਾ ਗਾਉਂਦੇ ਦੇਖ ਬੇਹੱਦ ਖੁਸ਼ ਹੋ ਰਹੇ ਹਨ। ਦੱਸ ਦਈਏ ਕਿ ਇਸ ਵੀਡੀਓ ਨੂੰ ਬਰਿੱਟ ਏਸ਼ੀਆ ਚੈਨਲ ਨੇ ਆਪਣੇ ਇੰਸਟਾਗ੍ਰਾਮ ;ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵਡਿੀਓ:
View this post on Instagram
ਕਾਬਿਲੇਗ਼ੌਰ ਹੈ ਕਿ ਬਰਨਾ ਬੁਆਏ ਦਾ ਗਾਣਾ ਸਿੱਧੂ ਮੂਸੇਵਾਲਾ ਦਾ ਗਾਣਾ 'ਮੇਰਾ ਨਾਂ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਸਿੱਧੂ ਦੇ ਫੈਨਜ਼ ਵੱਲੋਂ ਖੂਬ ਪਿਆਰ ਮਿਿਲਿਆ ਹੈ। ਇਹ ਗਾਣਾ ਮੂਸੇਵਾਲਾ ਨੇ ਮਰਨ ਤੋਂ ਪਹਿਲਾਂ ਸਟੀਲ ਬੈਂਗਲਜ਼ ਤੇ ਬਰਨਾ ਬੁਆਏ ਨਾਲ ਰਿਕਾਰਡ ਕੀਤਾ ਸੀ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਚਾਹੁਣ ਵਾਲੇ ਹਾਲੇ ਤੱਕ ਇਨਸਾਫ ਦੀ ਉਡੀਕ ਕਰ ਰਹੇ ਹਨ। ਪਰ ਮੂਸੇਵਾਲਾ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਿਲਿਆ। ਆਪਣੇ ਮਰਹੂਮ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਬਲਕੌਰ ਸਿੰਘ ਤੇ ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਮੁਹਿੰਮ ਵੀ ਚਲਾਈ ਹੋਈ ਹੈ।