Nimrat Khaira New Pics: ਪੰਜਾਬੀ ਸਿੰਗਰ ਤੇ ਅਦਾਕਾਰਾ ਨਿਮਰਤ ਖਹਿਰਾ ਇੰਨੀਂ ਦਿਨੀਂ ਲਾਈਮਲਾਈਟ 'ਚ ਬਣੀ ਹੋਈ ਹੈ। ਅਦਾਕਾਰਾ ਦੀ ਹਾਲ ਹੀ 'ਚ ਦਿਲਜੀਤ ਦੋਸਾਂਝ ਨਾਲ ਫਿਲਮ 'ਜੋੜੀ' ਰਿਲੀਜ਼ ਹੋਈ ਹੈ। ਨਿਮਰਤ ਦੇ ਮੁਤਾਬਕ ਇਹ ਫਿਲਮ ਨਾਲ ਉਸ ਦਾ ਦਿਲਜੀਤ ਨਾਲ ਕੰਮ ਕਰਨ ਦਾ ਸੁਪਨਾ ਪੂਰਾ ਹੋਇਆ ਹੈ। ਇਸ ਦੇ ਨਾਲ ਨਾਲ ਨਿਮਰਤ ਖਹਿਰਾ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੀ ਹੈ।

  


ਨਿਮਰਤ ਖਹਿਰਾ ਨੇ ਹਾਲ ਹੀ 'ਚ ਨਵੀਆਂ ਤਸਵੀਰਾਂ ਸ਼ੇਅਰ ਕੀਤੀਆ ਹਨ। ਉਸ ਦੀਆਂ ਇਹ ਤਸਵੀਰਾਂ ਦੇਖ ਕੇ ਹਰ ਕਿਸੇ ਨੂੰ ਪੁਰਾਣੇ ਜ਼ਮਾਨੇ ਦੀਆਂ ਬਾਲੀਵੁੱਡ ਅਭਿਨੇਤਰੀਆਂ ਦੀ ਯਾਦ ਆ ਰਹੀ ਹੈ। ਉਹੋ ਜਿਹਾ ਹੀ ਸਿੰਪਲ ਲੁੱਕ, ਕਾਤਲ ਅਦਾਵਾਂ, ਗੂੜਾ ਆਈਲਾਈਨਰ। ਇਹ ਸਭ ਦੇਖ ਕੇ ਤੁਹਾਨੂੰ ਜ਼ਰੂਰ ਪੁਰਾਣੇ ਜ਼ਮਾਨੇ ਦੀਆਂ ਅਭਿਨੇਤਰੀਆਂ ਦੀ ਯਾਦ ਆ ਜਾਵੇਗੀ। ਦੇਖੋ ਨਿਮਰਤ ਦੀਆਂ ਇਹ ਤਸਵੀਰਾਂ:






ਪੁਰਾਣੇ ਗਾਣਿਆਂ ਦੀ ਸ਼ੌਕੀਨ ਹੈ ਨਿਮਰਤ
ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ ;ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਉਹੀ ਆਫ ਵਾਈਟ ਆਨਰਕਲੀ ਸੂਟ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਬੈਕਗਰਾਊਂਡ 'ਚ ਬਾਲੀਵੁੱਡ ਗਾਇਕਾ ਹੇਮਲਤਾ ਦਾ ਗਾਣਾ 'ਅੱਖੀਓਂ ਕੇ ਝਰੋਖੇ ਸੇ' ਚੱਲ ਰਿਹਾ ਹੈ। ਜੋ ਕਿ ਇਸ ਵਡਿੀਓ ਨੂੰ ਹੋਰ ਖੂਬਸੂਰਤ ਬਣਾ ਰਿਹਾ ਹੈ। ਦੇਖੋ ਵੀਡੀਓ:









ਦੱਸ ਦਈਏ ਕਿ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫਿਲਮ ਜੋੜੀ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਇਸ ਫਿਲਮ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਭਰਮਾ ਹੁੰਗਾਰਾ ਮਿਲ ਰਿਹਾ ਹੈ। ਦੱਸ ਦੇਈਏ ਕਿ ਫਿਲਮ ਵਿੱਚ ਉਨ੍ਹਾਂ ਦੀ ਗਾਇਕੀ ਅਤੇ ਅਦਾਕਾਰੀ ਦਰਸ਼ਕਾਂ ਦਾ ਲਗਾਤਾਰ ਮਨੋਰੰਜਨ ਕਰ ਰਹੀ ਹੈ। ਇਸ ਦੌਰਾਨ ਇੱਕ ਹਫਤੇ ਵਿੱਚ ਫਿਲਮ ਨੇ ਦੁਨੀਆ ਭਰ ਵਿੱਚ 20 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਇਸਦੀ ਜਾਣਕਾਰੀ ਫਿਲਮ ਨਿਰਦੇਸ਼ਕ ਅੰਬਰਦੀਪ ਸਿੰਘ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਗਈ ਸੀ।


ਇਹ ਵੀ ਪੜ੍ਹੋ: ਕੌਰ ਬੀ ਨੇ ਆਪਣੇ ਭਰਾ ਨਾਲ ਤਸਵੀਰ ਕੀਤੀ ਸ਼ੇਅਰ, ਬੋਲੀ- 'ਵੀਰ ਜਿਹਾ ਕੋਈ ਸਾਥ ਨਾ ਦੂਜਾ...'