ਪੜਚੋਲ ਕਰੋ

ਇੱਕ ਵਾਰ ਫੇਰ ਭਿੜੇ ਦਿਲਜੀਤ ਤੇ ਕੰਗਨਾ, ਟਵਿੱਟਰ 'ਤੇ WAR ਜਾਰੀ

ਜਿੱਥੇ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀ ਬਰੂਹਾਂ 'ਤੇ ਆਪਣੀ ਲੜ੍ਹਾਈ ਲੜ੍ਹ ਰਹੇ ਹਨ। ਉੱਥੇ ਹੀ ਕੰਗਨਾ ਰਣੌਤ ਤੇ ਦਿਲਜੀਤ ਵੀ ਇਸੇ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਆਏ ਦਿਨ ਆਹਮਣੇ-ਸਾਹਮਣੇ ਹੁੰਦੇ ਹਨ।

ਚੰਡੀਗੜ੍ਹ: ਜਿੱਥੇ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀ ਬਰੂਹਾਂ 'ਤੇ ਆਪਣੀ ਲੜ੍ਹਾਈ ਲੜ੍ਹ ਰਹੇ ਹਨ। ਉੱਥੇ ਹੀ ਕੰਗਨਾ ਰਣੌਤ ਤੇ ਦਿਲਜੀਤ ਵੀ ਇਸੇ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਆਏ ਦਿਨ ਆਹਮਣੇ-ਸਾਹਮਣੇ ਹੁੰਦੇ ਹਨ। ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਟਵਿੱਟਰ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ 'ਚ ਉਹ ਬਰਫ ਦੇ ਵਿਚਕਾਰ ਫੋਟੋਆਂ ਖਿਚਾਓਂਦੇ ਨਜ਼ਰ ਆਏ ਸੀ ਪਰ ਕੰਗਨਾ ਨੂੰ ਇਹ ਤਸਵੀਰਾਂ ਪਸੰਦ ਨਹੀਂ ਆਈਆਂ ਅਤੇ ਉਸ ਨੇ ਇੱਕ ਵਾਰ ਫੇਰ ਦਿਲਜੀਤ ਨੂੰ ਨਿਸ਼ਾਨੇ ਤੇ ਲਿਆ। ਦਿਲਜੀਤ ਵਲੋਂ ਸ਼ੇਅਰ ਕੀਤੀਆਂ ਗਈਆ ਤਸਵੀਰਾਂ ਨੂੰ ਕੰਗਨਾ ਨੇ ਰੀਟਵੀਟ ਕਰ ਕੇ ਲਿਖਿਆ,"ਵਾਹ ਬਰਾਦਰ, ਦੇਸ਼ 'ਚ ਅੱਗ ਲਾ ਕੇ, ਕਿਸਾਨਾਂ ਨੂੰ ਸੜਕ 'ਤੇ ਬਿਠਾ ਕੇ, ਲੋਕਲ ਕ੍ਰਾਂਤੀਕਾਰੀ ਵਿਦੇਸ਼ 'ਚ ਠੰਢ ਦਾ ਮਜ਼ਾ ਲੈ ਰਹੇ ਨੇ...ਵਾਹ...ਇਸ ਨੂੰ ਕਹਿੰਦੇ ਨੇ ਲੋਕਲ ਕ੍ਰਾਂਤੀਕਾਰੀ।" ਕੰਗਨਾ ਨੇ ਮੌਕਾ ਮਿਲਦੇ ਹੀ ਦਿਲਜੀਤ 'ਤੇ ਨਿਸ਼ਾਨਾ ਸਾਧਿਆ ਤੇ ਹੁਣ ਦਿਲਜੀਤ ਨੇ ਵੀ ਜਵਾਬ ਦੇਣ 'ਚ ਸਮਾਂ ਨਹੀਂ ਲਾਇਆ...ਦਿਲਜੀਤ ਨੇ ਲਿਖਿਆ, "ਕਿਸਾਨ ਨਿਆਣੇ ਨਹੀਂ ਕਿ ਮੇਰੇ ਵਰਗੇ ਦੇ ਕਹਿਣ 'ਤੇ ਸੜਕਾਂ 'ਤੇ ਬਹਿ ਜਾਣਗੇ। ਵੈਸੇ ਤੈਨੂੰ ਭੁਲੇਖਾ ਆ ਆਪਣੇ ਬਾਰੇ। ਪੰਜਾਬ ਨਾਲ ਸੀ, ਹਾਂ ਤੇ ਰਵਾਂਗਾ।" ਦਿਲਜੀਤ ਦੋਸਾਂਝ ਤੇ ਕੰਗਣਾ ਰਣੌਤ ਕਈ ਵਾਰ ਕਿਸਾਨ ਅੰਦੋਲਨ ਦੇ ਮੁੱਦੇ 'ਨੂੰ ਲੈ ਕੇ ਆਪਸ ਵਿੱਚ ਭਿੜ ਚੁਕੇ ਹਨ। ਦੋਵਾਂ ਵਿਚਾਲੇ ਲੜਾਈ ਟਵਿੱਟਰ 'ਤੇ ਜਾਰੀ ਹੈ।ਟਵਿੱਟਰ ਦੇ ਇਹ ਤੀਰ ਦੋਵੇ ਇੱਕ ਦੂਜੇ 'ਤੇ ਦਗਦੇ ਰਹਿੰਦੇ ਹਨ। ਕੰਗਨਾ ਵੀ ਦਿਲਜੀਤ ਦੇ ਟਵੀਟ ਬਾਅਦ ਨਹੀਂ ਰੁਕੀ ਉਸਨੇ ਅੱਗੇ ਲਿਖਿਆ.. "ਸਮਾਂ ਦੱਸੇਗਾ ਦੋਸਤ, ਕਿ ਕੌਣ ਕਿਸਾਨਾਂ ਦੇ ਹੱਕ ਲਈ ਖੜ੍ਹਾ ਹੈ ਤੇ ਕੌਣ ਉਨ੍ਹਾਂ ਦੇ ਖਿਲਾਫ਼। 100 ਝੂਠ ਇੱਕ ਸੱਚ ਨੂੰ ਨਹੀਂ ਲੁਕਾ ਸਕਦੇ ਤੇ ਜਿਸ ਨੂੰ ਸੱਚੇ ਦਿਲ ਨਾਲ ਚਾਹੋ ਉਹ ਤੁਹਾਨੂੰ ਕਦੀ ਨਫ਼ਰਤ ਨਹੀਂ ਕਰ ਸਕਦਾ। ਤੈਨੂੰ ਕੀ ਲੱਗਦਾ ਹੈ ਕੀ ਤੇਰੇ ਕਹਿਣ 'ਤੇ ਪੰਜਾਬ ਮੇਰੇ ਖਿਲਾਫ਼ ਹੋ ਜਾਵੇਗਾ? ਹਾ ਹਾ.. ਇਨ੍ਹੇ ਵੱਡੇ ਸੁਫ਼ਨੇ ਨਾ ਵੇਖ ਤੇਰਾ ਦਿਲ ਟੁੱਟ ਜਾਵੇਗਾ..." ਕੰਗਨਾ ਦਾ ਇਹ ਜਵਾਬ ਵੀ ਦਿਲਜੀਤ ਨੂੰ ਪਸੰਦ ਨਹੀਂ ਆਇਆ।ਇਸ ਲਈ ਦਿਲਜੀਤ ਨੇ ਕਿਹਾ, "ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਇਸ ਨੂੰ ਕਿਸਾਨਾਂ ਤੋਂ ਕੀ ਤਕਲੀਫ਼ ਆ? ਮੈਡਮ ਜੀ ਸਾਰਾ ਪੰਜਾਬ ਹੀ ਕਿਸਾਨਾਂ ਦੇ ਨਾਲ ਆ। ਤੁਸੀਂ ਟਵਿੱਟਰ ਦੇ ਭੁਲੇਖੇ 'ਚ ਜ਼ਿੰਦਗੀ ਜੀ ਰਹੇ ਹੋ। ਤੇਰੀ ਤਾਂ ਕੋਈ ਗੱਲ ਵੀ ਨਹੀਂ ਕਰ ਰਿਹਾ..."

ਟਾਪ ਹੈਡਲਾਈਨ

ਆਮਿਰ ਖਾਨ ਆਪਣੇ ਤੀਜੇ ਵਿਆਹ ਤੋਂ ਬਾਅਦ ਇਨ੍ਹਾਂ ਫਿਲਮਾਂ ਨਾਲ ਧਮਾਲ ਮਚਾਉਣ ਲਈ ਤਿਆਰ ਹੈ; ₹460 ਕਰੋੜ ਦੀ ਫਿਲਮ ਦਾ ਸੀਕਵਲ ਵੀ ਸ਼ਾਮਲ ਹੈ।
ਆਮਿਰ ਖਾਨ ਆਪਣੇ ਤੀਜੇ ਵਿਆਹ ਤੋਂ ਬਾਅਦ ਇਨ੍ਹਾਂ ਫਿਲਮਾਂ ਨਾਲ ਧਮਾਲ ਮਚਾਉਣ ਲਈ ਤਿਆਰ ਹੈ; ₹460 ਕਰੋੜ ਦੀ ਫਿਲਮ ਦਾ ਸੀਕਵਲ ਵੀ ਸ਼ਾਮਲ ਹੈ।
Diljit Dosanjh on Satluj :  ਦਿਲਜੀਤ ਦੋਸਾਂਝ ਦੀ ਫ਼ਿਲਮ 'ਸਤਲੁਜ' ਨੂੰ OTT ਤੋਂ ਹਟਾਉਣ ਦੇ ਮਾਮਲੇ ਦੀ ਕੇਂਦਰ ਕਰੇਗਾ ਸਮੀਖਿਆ, ਬਣਾਈ ਕਮੇਟੀ
Diljit Dosanjh on Satluj :  ਦਿਲਜੀਤ ਦੋਸਾਂਝ ਦੀ ਫ਼ਿਲਮ 'ਸਤਲੁਜ' ਨੂੰ OTT ਤੋਂ ਹਟਾਉਣ ਦੇ ਮਾਮਲੇ ਦੀ ਕੇਂਦਰ ਕਰੇਗਾ ਸਮੀਖਿਆ, ਬਣਾਈ ਕਮੇਟੀ
ਫਿਲਮ ਡਾਊਨਲੋਡ ਕਰ ਲਓ' ਦਾ ਪਹਿਲਾਂ ਹੀ ਦਿੱਤਾ ਸੀ ਇਸ਼ਾਰਾ, 'ਸਤਲੁਜ' ਹਟਾਏ ਜਾਣ 'ਤੇ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ
ਫਿਲਮ ਡਾਊਨਲੋਡ ਕਰ ਲਓ' ਦਾ ਪਹਿਲਾਂ ਹੀ ਦਿੱਤਾ ਸੀ ਇਸ਼ਾਰਾ, 'ਸਤਲੁਜ' ਹਟਾਏ ਜਾਣ 'ਤੇ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ
Kulhad Pizza Sehaj Arora Video: ਮਸ਼ਹੂਰ ਕੁੱਲ੍ਹੜ ਪੀਜ਼ਾ ਸਹਿਜ ਅਰੋੜਾ ਦਾ ਨਵਾਂ ਵੀਡੀਓ ਚਰਚਾ 'ਚ, ਬੋਲੇ- ਮੇਰੀ ਜ਼ਿੰਦਗੀ ਦਾ 1 ਸਾਲ ਘੱਟ ਗਿਆ; ਜਾਣੋ ਕਿਸਨੂੰ ਕਿਹਾ...
ਮਸ਼ਹੂਰ ਕੁੱਲ੍ਹੜ ਪੀਜ਼ਾ ਸਹਿਜ ਅਰੋੜਾ ਦਾ ਨਵਾਂ ਵੀਡੀਓ ਚਰਚਾ 'ਚ, ਬੋਲੇ- ਮੇਰੀ ਜ਼ਿੰਦਗੀ ਦਾ 1 ਸਾਲ ਘੱਟ ਗਿਆ; ਜਾਣੋ ਕਿਸਨੂੰ ਕਿਹਾ...

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ 8 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ 8 IAS ਅਧਿਕਾਰੀਆਂ ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ, ਚੰਡੀਗੜ੍ਹ 'ਚ ਰਹੇਗੀ ਬੱਦਲਵਾਈ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ, ਚੰਡੀਗੜ੍ਹ 'ਚ ਰਹੇਗੀ ਬੱਦਲਵਾਈ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਜੁਲਾਈ 2026
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ
 Train News : ਟ੍ਰੇਨ 'ਚ ਸਫ਼ਰ ਕਰਨ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ! ਅੱਜ ਕਈ ਟ੍ਰੇਨਾਂ ਦੇ ਰੂਟ ਤੇ ਸਮੇਂ 'ਚ ਵੱਡਾ ਬਦਲਾਅ
Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।
Causes Of Swollen Feet: ਪੈਰਾਂ ਵਿੱਚ ਵਾਰ-ਵਾਰ ਸੋਜ ਆਉਣਾ ਇਸ ਗੰਭੀਰ ਬਿਮਾਰੀ ਦੀ ਨਿਸ਼ਾਨੀ ਹੈ, ਤੁਰੰਤ ਡਾਕਟਰ ਕੋਲ ਜਾਓ।
Government School ਤੋਂ 86 ਲੱਖ ਵਿਦਿਆਰਥੀਆਂ ਨੇ ਛੱਡਿਆ ਸਾਥ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ , ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ
Government School ਤੋਂ 86 ਲੱਖ ਵਿਦਿਆਰਥੀਆਂ ਨੇ ਛੱਡਿਆ ਸਾਥ, ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ , ਸਿੱਖਿਆ ਮੰਤਰਾਲੇ ਦੀ ਰਿਪੋਰਟ 'ਚ ਵੱਡਾ ਖੁਲਾਸਾ
Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ
Pregnancy Test Kit: ਪ੍ਰੈਗਨੈਂਸੀ ਕਿੱਟ ਕਿਵੇਂ ਜਾਣਦੀ ਹੈ ਕਿ ਤੁਸੀਂ ਗਰਭਵਤੀ ਹੋ ਜਾਂ ਨਹੀਂ? ਇਸ ਦੇ ਪਿੱਛੇ ਵਿਗਿਆਨ ਨੂੰ ਸਮਝੋ
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ; ਜਾਣੋ ਵਜ੍ਹਾ
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ ਸ਼ੁਰੂ, ਲੋਕਾਂ ਨੂੰ ਹੋਵੇਗੀ ਪਰੇਸ਼ਾਨੀ; ਜਾਣੋ ਵਜ੍ਹਾ
Embed widget