ਨਵੀਂ ਦਿੱਲੀ: ਹਾਲੀਵੁੱਡ ਅਦਾਕਾਰ ਪਾਮੇਲਾ ਐਂਡਰਸਨ ਨੇ ਪੰਜਵੀਂ ਵਾਰ ਵਿਆਹ ਕਰਵਾ ਲਿਆ ਹੈ। ਬੇਵਾਚ ਫੇਮ ਐਕਟਰੈਸ ਪਾਮੇਲਾ ਨੇ ਇਸ ਵਾਰ ਹਾਲੀਵੁੱਡ ਪ੍ਰੋਡਿਊਸਰ ਜਾਨ ਪੀਟਰਸ ਨਾਲ ਵਿਆਹ ਕਰਵਾਇਆ। ਲੰਮੇ ਸਮੇਂ ਤੱਕ ਇੱਕ ਦੂਸਰੇ ਨੂੰ ਡੇਟ ਕਰਨ ਤੋਂ ਬਾਅਦ ਆਖਰਕਾਰ ਅਦਾਕਾਰ ਨੇ 'ਬੈਟਮੈਨ' ਫਿਲਮ ਦੇ ਪ੍ਰੋਡਿਊਸਰ ਨਾਲ ਵਿਆਹ ਕਰਨ ਦਾ ਫੈਸਲਾ ਲਿਆ।
ਪਾਮੇਲਾ ਬਿੱਗ ਬਾਸ ਦੇ ਸੀਜ਼ਨ 4 'ਚ ਵੀ ਨਜ਼ਰ ਆ ਚੁੱਕੀ ਹੈ ਤੇ ਉਹ ਹੁਣ ਤੱਕ ਦੀ ਸਭ ਤੋਂ ਮਹਿੰਗੇ ਕੰਟੈਸਟੈਂਟ 'ਚੋਂ ਇੱਕ ਰਹੀ ਹੈ। ਪਾਮੇਲਾ ਨੇ ਜਾਨ ਪੀਟਰਸ ਲਈ ਇੱਕ ਪਿਆਰ ਭਰੀ ਕਵਿਤਾ ਵੀ ਲਿਖੀ ਹੈ, ਜਿਸ ਦਾ ਨਾਂ 'ਦ ਆਰੀਜਿਨਲ 'ਬੈਡ ਬੁਆਏ' ਆਫ ਹਾਲੀਵੁੱਡ' ਹੈ।
ਦੱਸ ਦਈਏ ਕਿ 52 ਸਾਲਾਂ ਪਾਮੇਲਾ ਐਂਡਰਸਨ ਨੇ ਇਸ ਤੋਂ ਪਹਿਲਾਂ ਰਾਕਰਸ ਟਾਮੀ ਲੀ ਤੇ ਕਿਡ ਰਾਕ ਦੇ ਨਾਲ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੋ ਵਾਰ ਪ੍ਰੋਫੈਸ਼ਨਲ ਪੋਕਰ ਰਿਕ ਸਾਲੋਮਾਨ ਨਾਲ ਵਿਆਹ ਕਰਵਾਇਆ ਸੀ। ਹੁਣ ਅਕਟ੍ਰੈਸ ਨੇ ਹੇਅਰ ਸਟਾਇਲਿਸਟ ਰਹਿ ਚੁੱਕੇ ਪ੍ਰੋਡਿਊਸਰ ਜਾਨ ਪੀਟਰਸ ਨੂੰ ਆਪਣੇ ਜੀਵਨ ਸਾਥੀ ਦੇ ਰੂਪ 'ਚ ਚੁਣਿਆ ਹੈ।