ਪੜਚੋਲ ਕਰੋ
Advertisement
ਭੈਣ ਪ੍ਰਿਅੰਕਾ ਦੇ ਤਲਾਕ ਬਾਰੇ ਪਰੀਨੀਤੀ ਦਾ ਖੁਲਾਸਾ
ਮੁੰਬਈ: ਕੁਝ ਦਿਨ ਪਹਿਲਾਂ ਅਮਰੀਕੀ ਮੈਗਜ਼ੀਨ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਸੀ ਕਿ ਵਿਆਹ ਤੋਂ ਸਿਰਫ ਤਿੰਨ ਮਹੀਨੇ ਬਾਅਦ ਹੀ ਪ੍ਰਿਅੰਕਾ ਤੇ ਨਿੱਕ ਜੋਨਸ ਦਾ ਰਿਸ਼ਤਾ ਖ਼ਤਰੇ ‘ਚ ਪੈ ਗਿਆ ਹੈ ਤੇ ਦੋਵੇਂ ਤਲਾਕ ਲੈ ਸਕਦੇ ਹਨ। ਜਦਕਿ ਪ੍ਰਿਅੰਕਾ ਦੀ ਟੀਮ ਨੇ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਨਾਕਾਰ ਦਿੱਤਾ ਸੀ। ਹੁਣ ਇਨ੍ਹਾਂ ਖ਼ਬਰਾਂ ‘ਤੇ ਪੀਸੀ ਦੀ ਭੈਣ ਪਰੀਨੀਤੀ ਚੋਪੜਾ ਦਾ ਜਵਾਬ ਆਇਆ ਹੈ।
ਪਰੀ ਨੇ ਕਿਹਾ, “ਮੈਂ ਇਨ੍ਹਾਂ ਖ਼ਬਰਾਂ ਨਾਲ ਗੁੱਸਾ ਨਹੀਂ ਹੁੰਦੀ ਤੇ ਨਾਲ ਹੀ ਬਹਿਸ ਕਰਨ ‘ਚ ਯਕੀਨ ਰੱਖਦੀ ਹਾਂ। ਮੇਰੇ ਲਈ ਇਹ ਗੁੱਸੇ ਤੋਂ ਜ਼ਿਆਦਾ ਇਮੋਸ਼ਨਲ ਚੀਜ਼ ਹੈ। ਜਿੱਥੇ ਤਕ ਉਸ ਆਰਟੀਕਲ ਦੀ ਗੱਲ ਹੈ ਤਾਂ ਜੇਕਰ ਅਸੀਂ ਇਸ ‘ਤੇ ਕੁਝ ਕਹਿਣਾ ਹੁੰਦਾ ਤਾਂ ਮੈਂ ਟਵੀਟ ਕਰ ਸਭ ਸਾਫ਼ ਕਹਿ ਦਿੰਦੀ।” ਪਰੀ ਨੇ ਅੱਗੇ ਕਿਹਾ ਕਿ ਨਿੱਕ ਬੇਹੱਦ ਸੁਲਝੇ ਹੋਏ ਵਿਅਕਤੀ ਹਨ ਜੋ ਸਾਡੀ ਸੱਭਿਅਤਾ ਦੀ ਕਦਰ ਕਰਨਾ ਜਾਣਦੇ ਹਨ। ਪਿਛਲੇ ਸਾਲ ਹੀ ਪ੍ਰਿਅੰਕਾ ਤੇ ਨਿੱਕ ਨੇ ਵੱਡੇ ਧੂਮਧਾਮ ਨਾਲ ਵਿਆਹ ਕੀਤਾ ਸੀ। ਹੁਣ ਦੋਵੇਂ ਅਕਸਰ ਹੀ ਇੱਕ-ਦੂਜੇ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ।View this post on InstagramThe only way to do this... with Family and God. Thank you all for your wishes and blessings 🙏🏼♥️🎉
View this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement