ਪੜਚੋਲ ਕਰੋ

ਗੈਰੀ ਸੰਧੂ ਦੀ ਟਿੱਪਣੀ 'ਤੇ ਭੜਕੇ ਪਰਮੀਸ਼ ਵਰਮਾ ਤੇ ਗਗਨ ਕੋਕਰੀ, ਦਿੱਤਾ ਇਹ ਜਵਾਬ

ਪੰਜਾਬੀ ਸੰਗੀਤ ਇੰਡਸਟਰੀ ਵਿੱਚ ਗਾਇਕ ਗੈਰੀ ਸੰਧੂ ਦੀ ਇੱਕ ਟਿੱਪਣੀ ਮਗਰੋਂ ਹੱਲ ਚੱਲ ਪੈਦਾ ਹੋ ਗਈ ਹੈ। ਦਰਅਸਲ, ਕੁਝ ਦਿਨ ਪਹਿਲਾਂ ਗੈਰੀ ਨੇ ਆਪਣੇ ਫੈਨਸ ਨੂੰ ਕਿਹਾ ਸੀ ਕਿ ਕੋਰੋਨਾ ਕਾਰਨ ਉਨ੍ਹਾਂ ਦੇ ਸੁਰ ਠੀਕ ਨਹੀਂ ਲੱਗ ਰਹੇ ਤੇ ਹੋ ਸਕਦਾ ਹੈ ਕਿ ਉਹ ਗਾਇਕੀ ਛੱਡ ਦੇਣ।

ਚੰਡੀਗੜ੍ਹ: ਪੰਜਾਬੀ ਸੰਗੀਤ ਇੰਡਸਟਰੀ ਵਿੱਚ ਗਾਇਕ ਗੈਰੀ ਸੰਧੂ ਦੀ ਇੱਕ ਟਿੱਪਣੀ ਮਗਰੋਂ ਹੱਲ ਚੱਲ ਪੈਦਾ ਹੋ ਗਈ ਹੈ। ਦਰਅਸਲ, ਕੁਝ ਦਿਨ ਪਹਿਲਾਂ ਗੈਰੀ ਨੇ ਆਪਣੇ ਫੈਨਸ ਨੂੰ ਕਿਹਾ ਸੀ ਕਿ ਕੋਰੋਨਾ ਕਾਰਨ ਉਨ੍ਹਾਂ ਦੇ ਸੁਰ ਠੀਕ ਨਹੀਂ ਲੱਗ ਰਹੇ ਤੇ ਹੋ ਸਕਦਾ ਹੈ ਕਿ ਉਹ ਗਾਇਕੀ ਛੱਡ ਦੇਣ।

ਗੈਰੀ ਦੇ ਇਸ ਬਿਆਨ ਮਗਰੋਂ ਉਸ ਦੇ ਫੈਨਸ ਕਾਫੀ ਨਿਰਾਸ਼ ਹਨ। ਇਸ ਦੌਰਾਨ ਸੋਸ਼ਲ ਮੀਡੀਆ ਤੇ ਉਸ ਦੇ ਫੈਨਸ ਵੱਖ-ਵੱਖ ਪ੍ਰਤੀਕਿਰਆ ਦੇ ਰਹੇ ਹਨ। ਇੱਕ ਫੈਨ ਨੇ ਕਿਹਾ ਕਿ ਜਿੰਨਾ ਮਰਜ਼ੀ ਮਾੜਾ ਗਾਓ, ਅਸੀਂ ਸੁਣ ਲਵਾਂਗੇ।

ਇਸ ਤੋਂ ਬਾਅਦ ਜੋ ਗੈਰੀ ਨੇ ਜਵਾਬ ਦਿੱਤਾ ਉਸ ਨੇ ਫੈਨਸ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਹੋਰ ਕਲਾਕਾਰਾਂ ਨੂੰ ਵੀ ਹੈਰਾਨ ਕਰ ਦਿੱਤਾ। ਗੈਰੀ ਨੇ ਕਿਹਾ, "ਓਕੇ ਬ੍ਰੋ, ਜਿੰਨਾ ਵੀ ਮਾੜਾ ਗਾਵਾਂ ਫੇਰ ਵੀ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂਵਾਲਾ ਤੇ ਹਰਮਨ ਚੀਮਾ ਜਿੰਨਾ ਮਾੜਾ ਵੀ ਨਹੀਂ ਗਾਉਂਦਾ...ਫੇਰ ਭਾਵੇਂ ਗੁੱਸਾ ਕਰ ਲੈਣ...ਬਹੁਤ ਚਿਰ ਦੀ ਗੱਲ ਦਿਲ ਵਿੱਚ ਸੀ।"

ਗੈਰੀ ਸੰਧੂ ਦੀ ਟਿੱਪਣੀ 'ਤੇ ਭੜਕੇ ਪਰਮੀਸ਼ ਵਰਮਾ ਤੇ ਗਗਨ ਕੋਕਰੀ, ਦਿੱਤਾ ਇਹ ਜਵਾਬ

ਗੈਰੀ ਦੀ ਇਸ ਟਿੱਪਣੀ ਮਗਰੋਂ ਪਰਮੀਸ਼ ਵਰਮਾ ਤੇ ਗਗਨ ਕੋਕਰੀ ਭੜਕੇ ਉੱਠੇ ਤੇ ਸੋਸ਼ਲ ਮੀਡੀਆ ਤੇ ਗੈਰੀ ਨੂੰ ਜਵਾਬ ਦਿੱਤਾ।

ਪਰਮੀਸ਼ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਲਿਖਿਆ, "ਜਦੋਂ ਤੁਸੀਂ ਕਿਸੇ ਕਾਲੇ ਕੁੱਤੇ ਨੂੰ ਭੌਂਕਦੇ ਹੋਏ ਵੇਖੋ ਤਾਂ ਉਸ ਤੋਂ ਨਫ਼ਰਤ ਨਾ ਕਰੋ ਸਗੋਂ ਉਸ ਨਾਲ ਹਮਦਰਦੀ ਵਿਖਾਓ ਤੇ ਰੱਬ ਦਾ ਸ਼ੁਕਰ ਕਰੋ ਕਿ ਤੁਹਾਨੂੰ ਅਜਿਹਾ ਨਹੀਂ ਬਣਾਇਆ।"

ਗੈਰੀ ਸੰਧੂ ਦੀ ਟਿੱਪਣੀ 'ਤੇ ਭੜਕੇ ਪਰਮੀਸ਼ ਵਰਮਾ ਤੇ ਗਗਨ ਕੋਕਰੀ, ਦਿੱਤਾ ਇਹ ਜਵਾਬ

ਗਗਨ ਕੋਕਰੀ ਵੀ ਗੈਰੀ ਨੂੰ ਜਵਾਬ ਦੇਣ ਤੋਂ ਪਿੱਛੇ ਨਹੀਂ ਰਹੇ, ਉਨ੍ਹਾਂ ਕਿਹਾ, "ਨੁਸਰਤ ਦਿਆ ਮੁੰਡਿਆ, ਉਹ ਜਿਹੜਾ ਰੱਬ ਉੱਪਰ ਬੈਠਾ, ਉਹ ਸੁਰੀਲਾ ਜਾਂ ਬੇਸੁਰਾ,  ਖੂਬਸੂਰਤ ਜਾਂ ਬਦਸੂਰਤ ਵੇਖ ਕੇ ਨਹੀਂ ਦਿੰਦਾ, ਸੁਰੀਲਾ ਹੋ ਕੇ ਕੀ ਖੱਟਿਆ ਤੇ ਬੇਸੁਰੇ ਹੋ ਕੇ ਕੀ ਕਮਾਇਆ ਇਹ ਸਭ ਰੱਬ ਜਾਣਦਾ ਜਾਂ ਤੇਰਾ ਮੇਰਾ ਦਿਲ ਜਾਣਦਾ।"

ਉਨ੍ਹਾਂ ਅੱਗੇ ਕਿਹਾ ਕਿ ਇੱਥੇ ਵ੍ਹੀਲ ਚੇਅਰ ਵਾਲਾ ਵੀ ਕੰਮ ਕਰ ਰਿਹਾ ਤੇ ਹੱਥ ਪੈਰ ਚੱਲਣ ਵਾਲਾ ਵੀ ਵਿਹਲਾ ਬੈਠਾ...ਦੁਨੀਆਦਾਰੀ ਆ...., ਸੰਧੂ ਹੀ ਮੈਂ ਆ ਤੇ ਆਪਣੀ ਆਦਤ ਗੱਲ ਹੱਥ ਮਿਲਾ ਕੇ ਮੂੰਹ ਤੇ ਕਹਿਣ ਵਾਲੀ ਹੁੰਦੀ ਆ ਤੇ ਆਪਾਂ ਕਾਫੀ ਵਾਰ ਮਿਲੇ ਆ...."

ਕੋਕਰੀ ਨੇ ਇਹ ਵੀ ਕਿਹਾ, "ਬਾਕੀ ਜੇ ਕੋਈ ਹੋਰ ਵੀ ਚੀਜ਼ ਕਈ ਸਾਲਾਂ ਦੀ ਰਹਿ ਗਈ ਹੋਵੇ ਤਾਂ ਨੰਬਰ ਤੇਰੇ ਕੋਲ ਵੀ ਮੇਰੇ ਕੋਲ ਵੀ, ਪਿੰਡ ਤੈਨੂੰ ਵੀ ਪਤਾ, ਸੁਰ ਲਾ ਲੈਨੇ ਆ ਲਵਾ ਦਿੰਦੇ ਆ...ਦਰਬਾਰੀ ਰਾਗ ਦੇ...ਹੁਣ ਤੂੰ ਗੁੱਸਾ ਕਰਨਾ ਕਰਲੀ ਜਿਵੇਂ ਤੂੰ ਕਿਹਾ। "

ਗੈਰੀ ਸੰਧੂ ਦੀ ਟਿੱਪਣੀ 'ਤੇ ਭੜਕੇ ਪਰਮੀਸ਼ ਵਰਮਾ ਤੇ ਗਗਨ ਕੋਕਰੀ, ਦਿੱਤਾ ਇਹ ਜਵਾਬ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਟਾਪ ਹੈਡਲਾਈਨ

Social Media Influencer Arrest: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ...
Social Media Influencer Arrest: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ...
Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!
Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!
SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...
SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
ਪੰਜਾਬ ਸਿਆਸਤ ਤੋਂ ਵੱਡੀ ਖਬਰ, ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਜਾਣੋ ਕਿਵੇਂ ਭਿਆਨਕ ਬਣੇ ਹਾਲਾਤ?
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
Embed widget