Pathaan Movie Song: ‘ਪਠਾਨ’ ਫਿਲਮ ਦਾ ਪਹਿਲਾ ਗਾਣਾ ‘ਬੇਸ਼ਰਮ ਰੰਗ’ ਰਿਲੀਜ਼, ਦੇਖੋ ਸ਼ਾਹਰੁਖ-ਦੀਪਿਕਾ ਦੀ ਰੋਮਾਂਟਿਕ ਕੈਮਿਸਟਰੀ
Pathaan Movie New Song: ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ‘ਪਠਾਨ’ ਫ਼ਿਲਮ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ।
Pathaan Song Besharam Rang Out Now: ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ‘ਪਠਾਨ’ ਫ਼ਿਲਮ ਦਾ ਪਹਿਲਾ ਗੀਤ ‘ਬੇਸ਼ਰਮ ਰੰਗ’ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ’ਚ ਦੀਿਪਕਾ ਪਾਦੁਕੋਣ ਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਦੇਖ ਪ੍ਰਸ਼ੰਸਕ ਦੀਵਾਨੇ ਹੋਣ ਵਾਲੇ ਹਨ। ਉਥੇ ਸ਼ਾਹਰੁਖ ਖ਼ਾਨ ਗੀਤ ’ਚ ਜ਼ਬਰਦਸਤ ਲੁੱਕ ’ਚ ਦਿਖਾਈ ਦੇ ਰਹੇ ਹਨ। ਦੋਵਾਂ ਨੂੰ ਇੰਨੇ ਹੌਟ ਅੰਦਾਜ਼ ’ਚ ਦੇਖ ਕੇ ਇੰਟਰਨੈੱਟ ਦਾ ਪਾਰਾ ਵੱਧ ਗਿਆ ਹੈ।
View this post on Instagram
ਗੀਤ ਦੀ ਕੋਰੀਓਗ੍ਰਾਫੀ ਵੀ ਕਾਫੀ ਸ਼ਾਨਦਾਰ ਹੈ, ਜਿਸ ’ਚ ਦੀਪਿਕਾ ਦੇ ਡਾਂਸ ਮੂਵਜ਼ ਚਾਰ ਚੰਨ ਲਾ ਰਹੇ ਹਨ। ਮਾਡਰਨ ਟੱਚ ਵਾਲੇ ਇਸ ਗੀਤ ਦਾ ਨਿਰਦੇਸ਼ਨ ਤੇ ਕੋਰੀਓਗ੍ਰਾਫੀ ਵੈਭਵੀ ਮਰਚੇਂਟ ਨੇ ਕੀਤੀ ਹੈ।
ਗੀਤ ਨੂੰ ਕੁਝ ਮਿੰਟਾਂ ’ਚ ਹੀ ਲੱਖਾਂ ਵਿਊਜ਼ ਮਿਲ ਗਏ ਹਨ। ਗੀਤ ਨੂੰ ਸ਼ਿਲਪਾ ਰਾਓ, ਕਾਰਾਲੀਸਾ ਮੋਂਟੇਰੋ ਤੇ ਵਿਸ਼ਾਲ ਸ਼ੇਖਰ ਨੇ ਆਵਾਜ਼ ਦਿੱਤੀ ਹੈ। ਇਸ ਗੀਤ ਦੇ ਬੋਲ ਕੁਮਾਰ ਵਲੋਂ ਲਿਖੇ ਗਏ ਹਨ। ਗੀਤ ਨੂੰ ਸੰਗੀਤ ਵਿਸ਼ਾਲ ਸ਼ੇਖਰ ਨੂੰ ਦਿੱਤਾ ਗਿਆ ਹੈ।
‘ਪਠਾਨ’ ਫ਼ਿਲਮ 25 ਜਨਵਰੀ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ’ਚ ਸ਼ਾਹਰੁਖ ਤੇ ਦੀਪਿਕਾ ਤੋਂ ਇਲਾਵਾ ਜੌਨ ਅਬ੍ਰਾਹਮ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ।