ਅਮੈਲੀਆ ਪੰਜਾਬੀ ਦੀ ਰਿਪੋਰਟ
Parmish Verma Flaunts His 80 Thousand Rupees Shoes On Instagram: ਪਰਮੀਸ਼ ਵਰਮਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਦੇ ਲਈ ਸਾਲ 2023 ਕਾਫੀ ਵਧੀਆ ਰਿਹਾ ਹੈ। ਇਸ ਸਾਲ ਪਰਮੀਸ਼ ਵਰਮਾ ਦੇ ਕਈ ਗਾਣੇ ਰਿਲੀਜ਼ ਹੋਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗਾਣੇ ਹਿੱਟ ਰਹੇ। ਇਸ ਦੇ ਨਾਲ ਨਾਲ ਇਸ ਸਾਲ ਗਾਇਕ ਕਾਫੀ ਜ਼ਿਆਦਾ ਸੁਰਖੀਆਂ 'ਚ ਵੀ ਰਿਹਾ।
ਹੁਣ ਪਰਮੀਸ਼ ਵਰਮਾ ਆਪਣੀ ਇੱਕ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ 'ਚ ਆ ਗਿਆ ਹੈ। ਦਰਅਸਲ, ਗਾਇਕ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਪਰਮੀਸ਼ ਦਾ ਚਿਹਰਾ ਨਹੀਂ, ਸਗੋਂ ਉਸ ਦੇ ਪੈਰ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਜੋ ਚੀਜ਼ ਸਭ ਦਾ ਧਿਆਨ ਖਿੱਚ ਰਹੀ ਹੈ, ਉਹ ਹਨ ਉਸ ਦੇ ਸ਼ੂਜ਼ ਯਾਨਿ ਕਿ ਜੁੱਤੇ। ਪਰਮੀਸ਼ ਵਰਮਾ ਨੇ ਵਿਦੇਸ਼ੀ ਬਰਾਂਡ ਪਰਾਡਾ ਦੇ ਸਨੀਕਰਜ਼ ਪਹਿਨੇ ਹੋਏ ਹਨ। ਜਦੋਂ ਅਸੀਂ ਇੰਟਰਨੈੱਟ 'ਤੇ ਸ਼ੂਜ਼ ਦੀ ਕੀਮਤ ਬਾਰੇ ਸਰਚ ਕੀਤੀ ਤਾਂ ਹੈਰਾਨ ਰਹਿ ਗਏ। ਪਰਾਡਾ ਕੰਪਨੀ ਦੇ ਇਹ ਸਨੀਕਰਜ਼ ਜੋ ਪਰਮੀਸ਼ ਨੇ ਪਹਿਨੇ ਹੋਏ ਹਨ, ਇਨ੍ਹਾਂ ਦੀ ਕੀਮਤ 75 ਹਜ਼ਾਰ ਰੁਪਏ ਹੈ। ਪਹਿਲਾਂ ਤੁਸੀਂ ਦੇਖੋ ਪਰਮੀਸ਼ ਵਰਮਾ ਦੀ ਇਹ ਪੋਸਟ:
ਸ਼ੂਜ਼ ਦੀ ਕੀਮਤ
ਪਰਾਡਾ ਕੰਪਨੀ ਦੇ ਇਹ ਸ਼ੂਜ਼ 895 ਅਮਰੀਕੀ ਡਾਲਰ ਯਾਨਿ 75 ਹਜ਼ਾਰ ਰੁਪਏ ਦੇ ਹਨ। ਦੇਖੋ ਕੰਪਨੀ ਵੱਲੋਂ ਪਾਈ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਪਰਮੀਸ਼ ਵਰਮਾ ਲਗਜ਼ਰੀ ਲਾਈਫ ਜਿਉਣ ਦਾ ਕਾਫੀ ਸ਼ੌਕੀਨ ਹੈ। ਉਹ ਆਪਣੀ ਲਗਜ਼ਰੀ ਲਾਈਫ ਨੂੰ ਸੋਸ਼ਲ ਮੀਡੀਆ 'ਤੇ ਫਲੌਂਟ ਕਰਨਾ ਕਾਫੀ ਪਸੰਦ ਕਰਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਪਰਮੀਸ਼ ਦਾ ਹਾਲ ਹੀ 'ਚ ਗਾਇਕਾ ਗੁਰਲੇਜ਼ ਅਖਤਰ ਦੇ ਨਾਲ ਗਾਣਾ 'ਸੈੱਟ ਹੋ ਗਿਆ' ਰਿਲੀਜ਼ ਹੋਇਆ। ਇਸ ਗੀਤ ਨੂੰ ਖੂਬ ਪਿਆਰ ਮਿਲ ਰਿਹਾ ਹੈ। ਖਾਸ ਕਰਕੇ ਇਸ ਗਾਣੇ 'ਚ ਪਰਮੀਸ਼ ਵਰਮਾ ਦੀ ਰਵਾਇਤੀ ਪੰਜਾਬੀ ਲੁੱਕ ਨੇ ਸਭ ਦਾ ਦਿਲ ਜਿੱਤ ਲਿਆ ਹੈ।