News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਮਨੋਰੰਜਨ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਸੂਫੀ ਗਾਇਕ ਕੰਵਰ ਗਰੇਵਾਲ ਦਾ ਨਵਾਂ ਗੀਤ 'ਤੁੰਬਾ ਵੱਜਦਾ' ਰਿਲੀਜ਼ ਹੋ ਗਿਆ ਹੈ। ਗੀਤ ਦੀ ਵੀਡੀਓ ਵਿੱਚ ਕੰਵਰ ਦਾ ਮਸਤ ਮੌਲਾ ਵਾਲਾ ਅੰਦਾਜ਼ ਤਾਂ ਵਿਖ ਹੀ ਰਿਹੈ ਪਰ ਨਾਲ ਹੀ ਮਾਡਰਨ ਕੁੜੀ ਦੀ ਵੀ ਕੁੱਝ ਉਲਝੀ ਕਹਾਣੀ ਵਿਖਾਈ ਗਈ ਹੈ। ਕੰਵਰ ਦੇ 'ਅੱਖਾਂ' ਅਤੇ 'ਸਾਹਮਣੇ ਹੋਵੇ ਯਾਰ' ਮਸ਼ਹੂਰ ਗਾਣਿਆਂ 'ਚੋਂ ਇਕ ਹਨ। 2- ਮੋਸਟ ਅਵੇਟਡ ਪੰਜਾਬੀ ਗੀਤ 'ਸ਼ਿਕਾਰ' ਰਿਲੀਜ਼ ਹੋ ਗਿਆ ਹੈ । ਜਿਸਨੂੰ ਕੌਰ ਬੀ, ਅੰਮ੍ਰਿਤ ਮਾਨ ਅਤੇ ਜੈਜ਼ੀ ਬੀ ਨੇ ਗਾਇਆ ਹੈ। ਗੀਤ ਨੇ ਆਉਂਦੇ ਹੀ ਯੂ ਟਿਊਬ 'ਤੇ ਧਮਾਲ ਮਚਾ ਦਿੱਤੀ ਹੈ ਇੱਕ ਦਿਨ ਦੇ ਵਿੱਚ ਹੀ ਗੀਤ ਨੂੰ ਸਾਢੇ 6 ਲੱਖ ਤੋਂ ਵੱਧ ਲੋਕ ਵੇਖ ਚੁੱਕੇ ਹਨ। 3- ਪਾਕਿਸਤਾਨੀ ਕਲਾਕਾਰਾਂ ਦੇ ਵਿਰੋਧ ਵਿਚਾਲੇ ਖਬਰ ਆਈ ਹੈ ਕਿ ਸੁਪਰਟਾਰ ਸ਼ਾਹਰੁਖ ਦੀ ਅਪਕਮਿੰਗ ਫਿਲਮ 'ਰਈਸ' ਤੋਂ ਲੀਡ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਨੂੰ ਰਿਪਲੇਸ ਕੀਤਾ ਜਾ ਰਿਹਾ। ਡੀਐਨਏ ਦੀ ਖਬਰ ਮੁਤਾਬਕ ਨਿਰਮਾਤਾ ਨਹੀਂ ਚਾਹੁੰਦੇ ਕਿ ਵਿਰੋਧ ਕਾਰਨ ਉਹਨਾਂ ਦਾ ਨੁਕਸਾਨ ਹੋਵੇ। 4- ਪਾਕਿਸਤਾਨੀ ਕਲਾਕਾਰਾਂ 'ਤੇ ਬੈਨ ਦੇ ਮੁੱਦੇ 'ਤੇ ਫਿਲਮ ਨਿਰਮਾਤਾ ਫਰਾਹ ਖਾਨ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਦੇ ਲੋਕਾਂ ਨਾਲ ਹੀ ਕੰਮ ਹੀ ਕਰਨਾ ਚਾਹੀਦਾ ਕਿਉਂਕਿ ਭਾਰਤ ਵਿੱਚ ਕਾਫੀ ਹੁਨਰ ਹੈ। ਫਰਾਹ ਨੇ ਕਿਹਾ ਕਿ ਪਾਕਿਸਤਾਨੀ ਕਲਾਕਾਰਾਂ ਵਾਲੀਆਂ ਜੋ ਹਿੰਦੀ ਫਿਲਮਾਂ ਰਿਲੀਜ਼ ਦੇ ਕਗਾਰ 'ਤੇ ਨੇ ਉਹਨਾਂ 'ਤੇ ਰੋਕ ਨਹੀਂ ਲੱਗਣੀ ਚਾਹੀਦੀ। 5- ਸੈਂਸਰ ਬੋਰਡ ਦੇ ਪ੍ਰਧਾਨ ਪਹਿਲਾਜ ਨਹਿਲਾਨੀ ਨੇ ਕਿਹਾ ਕਿ ਹਿੰਦੀ ਫਿਲਮਾਂ 'ਚ ਪਾਕਿਸਤਾਨੀ ਕਲਾਕਾਰਾਂ 'ਤੇ ਬੈਨ ਦੀ ਮੰਗ ਕਾਰਨ ਉਠੇ ਵਿਵਾਦ 'ਤੇ ਅਭਿਨੇਤਾਵਾਂ ਦੀ ਟਿੱਪਣੀ ਨੂੰ ਤਵੱਜੋ ਨਹੀਂ ਦੇਣੀ ਚਾਹੀਦੀ ਇਸਦੀ ਬਜਾਏ ਲੋਕਾਂ ਨੂੰ ਦੇਸ਼ ਦੇ ਜਵਾਨਾਂ ਬਾਰੇ ਸੋਚਣਾ ਚਾਹੀਦਾ ਹੈ। ਜੋ ਅੱਤਵਾਦ ਨਾਲ ਲੜ ਰਹੇ ਹਨ। 6- ਪੂਰੇ ਦੇਸ਼ ਵਿੱਚ ਦੁਰਗਾਪੂਜਾ ਦੀ ਧੂਮ ਹੈ। ਭਗਤੀ ਦੇ ਮਾਮਲੇ 'ਚ ਬਾਲੀਵੁੱਡ ਵੀ ਪਿੱਛੇ ਨਹੀਂ ਹੈ। ਇਸੇ ਦੇ ਚੱਲਦੇ ਅਦਾਕਾਰਾ ਕਾਜੋਲ ਵੀ ਆਪਣੀ ਬੇਟੀ ਨਾਲ ਦੁਰਗਾ ਪੂਜਾ ਪੰਡਾਲ ਵਿੱਚ ਪਹੁੰਚੀ। ਜਿੱਥੇ ਉਹ ਪ੍ਰਸਾਦ ਵੰਡਦੀ ਵੀ ਦਿਖੀ। ਕਾਜੋਲ ਲਾਲ ਰੰਗ ਦੀ ਸਾੜੀ 'ਚ ਬੇਹਦ ਖੂਬਸੂਰਤ ਲੱਗ ਰਹੀ ਸੀ। 7- 'ਟਿਊਬਲਾਈਟ' ਦੀ ਸ਼ੂਟਿੰਗ 'ਚ ਰੁੱਝੇ ਸਲਮਾਨ ਨੇ ਦਬੰਗ ਦੇ ਸਹਿ ਕਲਾਕਾਰ ਸੋਨੂੰ ਸੂਦ ਨੂੰ ਉਹਨਾਂ ਦੇ ਪ੍ਰੋਡਕਸ਼ਨ ਦੀ ਫਿਲਮ 'ਤੂਤਕ ਤੂਤਕ ਤੂਤੀਆਂ' ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਲਮਾਨ ਨੇ ਟਵੀਟ ਕੀਤਾ "ਛੇਦੀ ਸਿੰਘ, ਮੈਨੂੰ ਉਮੀਦ ਹੈ ਕਿ 'ਤੂਤਕ ਤੂਤਕ ਤੂਤੀਆਂ' ਸੁਪਰਹਿਟ ਹੋਵੇਗੀ। ਨਹੀਂ ਤਾਂ ਅਸੀਂ ਇੰਨੇ ਛੇਦ ਕਰ ਦਵਾਂਗੇ ਕਿ …! ਸੋਨੂੰ ਤੂਹਾਨੂੰ ਸ਼ੂਭਕਾਮਨਾਵਾਂ।" 8- ਫਿਲਮ ‘ਐਮ ਐਸ ਧੋਨੀ’ ਨੇ ਬਾਕਸ ਆਫਿਸ ‘ਤੇ ਹਨੇਰੀ ਲਿਆ ਦਿੱਤੀ ਹੈ। ਰਿਲੀਜ਼ ਦੇ ਦੂਜੇ ਵੀਕੈਂਡ ਵਿੱਚ ਹੀ ਫਿਲਮ ਨੇ 100 ਕਰੋੜ ਤੋਂ ਪਾਰ ਦਾ ਬਿਜ਼ਨਸ ਕਰ ਲਿਆ ਹੈ। ਸ਼ਨੀਵਾਰ ਨੂੰ 5.20 ਕਰੋੜ ਰੁਪਏ ਦੀ ਕਮਾਈ ਕਰ ਇਹ ਫਿਲਮ 103 ਕਰੋੜ ‘ਤੇ ਪਹੁੰਚ ਗਈ ਹੈ। ‘ਐਮ ਐਸ ਧੋਨੀ’ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਇਸ ਸਾਲ ਦੀ ਦੂਜੀ ਫਿਲਮ ਹੈ। 9- ਫ਼ਿਲਮ ‘ਐਮ.ਐਸ.ਧੋਨੀ: ਦਾ ਅਨਟੋਲਡ ਸਟੋਰੀ’ ਦੇ ਲਈ ਪ੍ਰਸ਼ੰਸਾ ਲੈ ਰਹੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਕਿਹਾ ਹੈ ਕਿ ਬੈਂਕ ਬੈਲੰਸ ਵਧਾਉਣਾ ਸੌਖਾ ਹੈ। ਪਰ ਆਤਮ ਵਿਸ਼ਵਾਸ ਪਾਉਣਾ ਮੁਸ਼ਕਿਲ ਹੈ। ਸੁਸ਼ਾਂਤ ਨੇ ਟਵਿਟਰ ‘ਤੇ ਲਿਖਿਆ, ‘ਸਭ ਤੋਂ ਆਸਾਨ ਗੱਲ ਹੈ ਕਿ ਮੈਂ ਆਸਾਨੀ ਨਾਲ ਕਰੋੜਾਂ ਡਾਲਰ ਕਮਾ ਸਕਦਾ ਹਾਂ। ਪਰ ਖ਼ੁਦ ‘ਚ ਵਿਸ਼ਵਾਸ ਪੈਦਾ ਕਰਨਾ ਮੁਸ਼ਕਲ ਹੈ।’ 10- ਫਿਲਮ ਅਦਾਕਾਰ ਅਜੇ ਦੇਵਗਨ ਦਾ ਕਹਿਣਾ ਹੈ ਕਿ ਉਹਨਾਂ ਦੀ ਪਤਨੀ ਅਤੇ ਅਭਿਨੇਤਰੀ ਕਾਜੋਲ ਦਾ ਸਮੀਕਰਨ ਫਿਲਮ ਨਿਰਮਾਤਾ ਕਰਨ ਜੌਹਰ ਨਾਲ ਕੁੱਝ ਨਿੱਜੀ ਮਾਮਲਿਆਂ ਦੇ ਚੱਲਦੇ ਪਹਿਲਾਂ ਵਰਗਾ ਨਹੀਂ ਰਿਹਾ। ਕਰਨ ਅਕਸਰ ਕਹਿੰਦੇ ਵੀ ਸੀ ਕਿ ਕਾਜੋਲ ਉਹਨਾਂ ਲਈ ਲੱਕੀ ਮਸਕਟ ਹੈ।
Published at : 10 Oct 2016 12:24 PM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Badshah: 'ਹੁਣ ਕੋਈ ਪਛਤਾਵਾ ਨਹੀਂ, ਨਾ ਕੋਈ ਅਫਸੋਸ', ਪਤਨੀ ਜੈਸਮੀਨ ਨਾਲ ਤਲਾਕ ਦੇ 4 ਸਾਲ ਬਾਅਦ ਬਾਦਸ਼ਾਹ ਨੇ ਕਹੀਆਂ ਤਿੱਖੀਆਂ ਗੱਲਾਂ  

Badshah: 'ਹੁਣ ਕੋਈ ਪਛਤਾਵਾ ਨਹੀਂ, ਨਾ ਕੋਈ ਅਫਸੋਸ', ਪਤਨੀ ਜੈਸਮੀਨ ਨਾਲ ਤਲਾਕ ਦੇ 4 ਸਾਲ ਬਾਅਦ ਬਾਦਸ਼ਾਹ ਨੇ ਕਹੀਆਂ ਤਿੱਖੀਆਂ ਗੱਲਾਂ  

Spiritual Journey: 'ਸ਼ੈਤਾਨ ਨੇ ਕਦੋਂ ਮੈਨੂੰ ਨੰਗਾ ਕਰ ਦਿੱਤਾ...', ਜਾਣੋ ਕਿਉਂ ਫੁੱਟ-ਫੁੱਟ ਰੋਈ ਮਸ਼ਹੂਰ ਅਦਾਕਾਰਾ ? ਕੀਤਾ ਖੁਲਾਸਾ

Spiritual Journey: 'ਸ਼ੈਤਾਨ ਨੇ ਕਦੋਂ ਮੈਨੂੰ ਨੰਗਾ ਕਰ ਦਿੱਤਾ...', ਜਾਣੋ ਕਿਉਂ ਫੁੱਟ-ਫੁੱਟ ਰੋਈ ਮਸ਼ਹੂਰ ਅਦਾਕਾਰਾ ? ਕੀਤਾ ਖੁਲਾਸਾ

ਨਹੀਂ ਰਹੇ ਹਿਮੇਸ਼ ਰੇਸ਼ਮੀਆ ਦੇ ਪਿਤਾ, 87 ਸਾਲ ਦੀ ਉਮਰ 'ਚ ਲਏ ਆਖਰੀ ਸਾਹ, ਅਦਾਕਾਰ ਨੇ ਤਸਵੀਰ ਸਾਂਝੀ ਕਰਕੇ ਕੀਤੀ ਭਾਵੁਕ ਪੋਸਟ

ਨਹੀਂ ਰਹੇ ਹਿਮੇਸ਼ ਰੇਸ਼ਮੀਆ ਦੇ ਪਿਤਾ, 87 ਸਾਲ ਦੀ ਉਮਰ 'ਚ ਲਏ ਆਖਰੀ ਸਾਹ, ਅਦਾਕਾਰ ਨੇ ਤਸਵੀਰ ਸਾਂਝੀ ਕਰਕੇ ਕੀਤੀ ਭਾਵੁਕ ਪੋਸਟ

Entertainment Live: ਮਸ਼ਹੂਰ ਰੈਪਰ ਨੂੰ ਰਾਤੋਂ-ਰਾਤ ਕੀਤਾ ਗਿਆ ਗ੍ਰਿਫਤਾਰ, ਕਰਨ ਔਜਲਾ ਦੇ ਲਾਈਵ ਸ਼ੋਅ ਦੌਰਾਨ ਆਪਸ 'ਚ ਭਿੜੇ ਲੋਕ ਸਣੇ ਅਹਿਮ ਖਬਰਾਂ

Entertainment Live: ਮਸ਼ਹੂਰ ਰੈਪਰ ਨੂੰ ਰਾਤੋਂ-ਰਾਤ ਕੀਤਾ ਗਿਆ ਗ੍ਰਿਫਤਾਰ, ਕਰਨ ਔਜਲਾ ਦੇ ਲਾਈਵ ਸ਼ੋਅ ਦੌਰਾਨ ਆਪਸ 'ਚ ਭਿੜੇ ਲੋਕ ਸਣੇ ਅਹਿਮ ਖਬਰਾਂ

Video Viral: ਮਸ਼ਹੂਰ ਅਦਾਕਾਰ ਨੇ ਕੀਤੀ ਕੁੱਟਮਾਰ, ਸ਼ਖਸ਼ ਦੇ ਪ੍ਰਾਈਵੇਟ ਪਾਰਟ 'ਤੇ ਮਾਰਿਆ ਹਥੌੜਾ, ਵੀਡੀਓ ਵਾਇਰਲ

Video Viral: ਮਸ਼ਹੂਰ ਅਦਾਕਾਰ ਨੇ ਕੀਤੀ ਕੁੱਟਮਾਰ, ਸ਼ਖਸ਼ ਦੇ ਪ੍ਰਾਈਵੇਟ ਪਾਰਟ 'ਤੇ ਮਾਰਿਆ ਹਥੌੜਾ, ਵੀਡੀਓ ਵਾਇਰਲ

ਪ੍ਰਮੁੱਖ ਖ਼ਬਰਾਂ

Punjab News: ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ, ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਦੀਆਂ ਚਾਰ ਜਾਇਦਾਦਾਂ ਕੁਰਕ

Punjab News: ਵਿਜੀਲੈਂਸ ਬਿਊਰੋ ਦਾ ਵੱਡਾ ਐਕਸ਼ਨ, ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਦੀਆਂ ਚਾਰ ਜਾਇਦਾਦਾਂ ਕੁਰਕ

Stock Market Record: US FED ਦੇ ਫੈਸਲੇ ਤੋਂ ਝੂਮਿਆ ਬਾਜ਼ਾਰ, ਸੈਂਸੈਕਸ ਰਿਕਾਰਡ ਉਚਾਈ 'ਤੇ ਨਿਫਟੀ ਪਹਿਲੀ ਵਾਰ 25,500 ਤੋਂ ਉੱਪਰ

Stock Market Record: US FED ਦੇ ਫੈਸਲੇ ਤੋਂ ਝੂਮਿਆ ਬਾਜ਼ਾਰ, ਸੈਂਸੈਕਸ ਰਿਕਾਰਡ ਉਚਾਈ 'ਤੇ ਨਿਫਟੀ ਪਹਿਲੀ ਵਾਰ 25,500 ਤੋਂ ਉੱਪਰ

ਪਹਿਲਾਂ ਕੈਨੇਡਾ ਲਿਜਾਣ ਦਾ ਦਿਖਾਇਆ ਸੁਪਨਾ, ਫਿਰ ਵਿਦੇਸ਼ ਜਾ ਕੇ ਕੀਤਾ ਬਲਾਕ, ਹੜਪਿਆ 10 ਤੋਲਾ ਸੋਨਾ ਅਤੇ 10 ਲੱਖ ਨਕਦੀ, ਇਦਾਂ ਖੁੱਲ੍ਹੀ ਪੋਲ

ਪਹਿਲਾਂ ਕੈਨੇਡਾ ਲਿਜਾਣ ਦਾ ਦਿਖਾਇਆ ਸੁਪਨਾ, ਫਿਰ ਵਿਦੇਸ਼ ਜਾ ਕੇ ਕੀਤਾ ਬਲਾਕ, ਹੜਪਿਆ 10 ਤੋਲਾ ਸੋਨਾ ਅਤੇ 10 ਲੱਖ ਨਕਦੀ, ਇਦਾਂ ਖੁੱਲ੍ਹੀ ਪੋਲ

ਚੋਣਾਂ ਤੋਂ ਡਰੇ Justine Trudeau, Study Visa 'ਚ 1 ਲੱਖ 78 ਹਜ਼ਾਰ ਦੀ ਕਟੌਤੀ ਦਾ ਐਲਾਨ, ਵਰਕ ਪਰਮਿਟ 'ਤੇ ਵੀ ਸਖ਼ਤੀ

ਚੋਣਾਂ ਤੋਂ ਡਰੇ Justine Trudeau, Study Visa 'ਚ 1 ਲੱਖ 78 ਹਜ਼ਾਰ ਦੀ ਕਟੌਤੀ ਦਾ ਐਲਾਨ, ਵਰਕ ਪਰਮਿਟ 'ਤੇ ਵੀ ਸਖ਼ਤੀ