ਪੜਚੋਲ ਕਰੋ
Advertisement
'ਆਜਾ ਨੀ ਆਜਾ' - ਮੰਜ ਮਿਊਜ਼ਿਕ ਦਾ ਇੱਕ ਸੰਪੂਰਨ ਪੰਜਾਬੀ ਡਾਂਸ ਟਰੈਕ ਹੋਇਆ ਰਿਲੀਜ਼
ਸਾਰੇਗਾਮਾ ਮਿਊਜ਼ਿਕ ਦੁਆਰਾ ਪੇਸ਼ ਕੀਤਾ ਗਿਆ, 'ਆਜਾ ਨੀ ਆਜਾ' ਗੀਤ, ਅੱਜ ਹੀ ਰਿਲੀਜ਼ ਹੋਇਆ ਹੈ, ਇੱਕ ਸ਼ਾਨਦਾਰ ਸੰਗੀਤ ਦੇ ਨਾਲ ਇੱਕ ਪਾਰਟੀ ਟਰੈਕ ਹੈ ਜੋ ਤੁਹਾਨੂੰ ਬਿਨਾਂ ਕਿਸੇ ਦੇਰੀ ਨੱਚਣ ਲਈ ਮਜਬੂਰ ਕਰ ਸਕਦਾ ਹੈ।
ਸਾਰੇਗਾਮਾ ਮਿਊਜ਼ਿਕ ਦੁਆਰਾ ਪੇਸ਼ ਕੀਤਾ ਗਿਆ, 'ਆਜਾ ਨੀ ਆਜਾ' ('Aaja Ni Aaja') ਗੀਤ, ਅੱਜ ਹੀ ਰਿਲੀਜ਼ ਹੋਇਆ ਹੈ, ਇੱਕ ਸ਼ਾਨਦਾਰ ਸੰਗੀਤ ਦੇ ਨਾਲ ਇੱਕ ਪਾਰਟੀ ਟਰੈਕ ਹੈ ਜੋ ਤੁਹਾਨੂੰ ਬਿਨਾਂ ਕਿਸੇ ਦੇਰੀ ਨੱਚਣ ਲਈ ਮਜਬੂਰ ਕਰ ਸਕਦਾ ਹੈ। ਇਸ ਗੀਤ ਨੂੰ ਮੰਜ ਮਿਊਜ਼ਿਕ, ਅਰਜੁਨ ਅਤੇ ਫਤਿਹ ਨੇ ਗਾਇਆ ਹੈ, ਜਦਕਿ ਇਸ ਨੂੰ ਮੰਜ ਮਿਊਜ਼ਿਕ ਨੇ ਲਿਖਿਆ ਹੈ, ਜਿਸ ਦਾ ਸੰਗੀਤ ਮੰਜ ਮਿਊਜ਼ਿਕ ਅਤੇ ਡੀ.ਜੇ ਤੇਜਸ ਨੇ ਦਿੱਤਾ ਹੈ।
'ਸਵੈਗ ਮੇਰਾ ਦੇਸੀ' ਲਈ ਮੰਜ ਮਿਊਜ਼ਿਕ ਨੂੰ ਬ੍ਰਿਟ ਏਸ਼ੀਆ ਟੀਵੀ ਮਿਊਜ਼ਿਕ ਅਵਾਰਡਸ ਵਿੱਚ ਸਰਵੋਤਮ ਸ਼ਹਿਰੀ ਸਿੰਗਲ ਅਵਾਰਡੀ ਮਿਲਿਆ। ਓਹਨਾਂ ਨੇ ਪੰਜਾਬੀ ਸੰਗੀਤ ਉਦਯੋਗ ਵਿੱਚ ਬਹੁਤ ਸਾਰੇ ਮਹਾਨ ਹਿੱਟ ਗੀਤਾਂ ਨਾਲ ਯੋਗਦਾਨ ਪਾਇਆ ਹੈ ਅਤੇ ਹੁਣ ਤੁਹਾਡੇ ਸਾਰਿਆਂ ਲਈ ਇੱਕ ਹੋਰ ਪਾਰਟੀ ਗੀਤ ਹਾਜ਼ਿਰ ਹੈ ਜੋ ਵਿਆਹਾਂ ਅਤੇ ਹੋਰ ਫੰਕਸ਼ਨਾਂ ਵਿੱਚ ਵਜਾਇਆ ਜਾਵੇਗਾ, ਜਿਸ 'ਤੇ ਤੁਸੀਂ ਖੁੱਲ੍ਹੇ ਦਿਲ ਨਾਲ ਨੱਚ ਸਕਦੇ ਹੋ ਅਤੇ ਪਲ ਦਾ ਆਨੰਦ ਲੈ ਸਕਦੇ ਹੋ।
ਫਤਿਹ, ਜਿਸ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ, ਇਹਨਾਂ ਨੇ ਬਾਲੀਵੁੱਡ ਦੀ 4 ਫਿਲਮਾਂ 'ਹੈਪੀ ਨਿਊ ਈਅਰ' ਦਾ ਗੀਤ "ਲਵਲੀ" ਵੀ ਗਾਇਆ ਹੈ। ਉਸਨੂੰ 2015 ਦੇ ਬ੍ਰਿਟ ਏਸ਼ੀਆ ਮਿਊਜ਼ਿਕ ਅਵਾਰਡਸ ਵਿੱਚ 'ਬ੍ਰੇਕਥਰੂ ਐਕਟ', 'ਬੈਸਟ ਨਾਰਥ ਅਮਰੀਕਨ ਐਕਟ', ਅਤੇ 'ਬੈਸਟ ਅਰਬਨ ਏਸ਼ੀਅਨ ਐਕਟ' ਚਾਰ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਸਨ। 2016 ਵਿੱਚ ਉਸਨੇ ਆਪਣੀ ਪਹਿਲੀ ਐਲਬਮ "ਬ੍ਰਿੰਗ ਇਟ ਹੋਮ" ਵੀ ਰਿਲੀਜ਼ ਕੀਤੀ। ਇਸ ਵਾਰ ਉਹ ਨਵੇਂ ਗੀਤ 'ਆਜਾ ਨੀ ਆਜਾ' ਨਾਲ ਵੱਖਰੇ ਅੰਦਾਜ਼ 'ਚ ਨਜ਼ਰ ਆਏ।
ਫੁੱਟ-ਟੈਪਿੰਗ ਟ੍ਰੈਕ ਮੰਜ਼ ਮਿਊਜ਼ਿਕ, ਅਰਜੁਨ ਅਤੇ ਫਤਿਹ 'ਤੇ ਇਕ ਪਾਰਟੀ ਕਲੱਬ ਵਿਚ ਫ਼ਿਲਮਾਇਆ ਗਿਆ ਹੈ, ਜਿੱਥੇ ਤਿੰਨਾਂ ਨੂੰ ਪੰਜਾਬੀ ਸੰਗੀਤ ਦੀ ਬੀਟ 'ਤੇ ਆਪਣੇ ਦਿਲ ਖੋਲ ਕੇ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦੁਆਰਾ ਵੀ ਪਸੰਦ ਕੀਤਾ ਜਾ ਰਿਹਾ ਹੈ।
ਮੰਜ ਮਿਊਜ਼ਿਕ ਨੇ ਕਿਹਾ, “ਬਾਲੀਵੁੱਡ ਲਈ ਸੰਗੀਤ ਬਣਾਉਣ ਅਤੇ ਯੂਕੇ ਤੋਂ ਆਉਣ ਤੋਂ ਬਾਅਦ ਜਿੱਥੇ ਸ਼ਹਿਰੀ ਪੰਜਾਬੀ ਸੰਗੀਤ ਦੀ ਸ਼ੁਰੂਆਤ ਹੋਈ ਸੀ, ਮੈਂ ਕੁਝ ਅਜਿਹਾ ਬਣਾਉਣਾ ਚਾਹੁੰਦਾ ਸੀ ਜੋ ਵਿਸ਼ਵਵਿਆਪੀ ਮਾਰਕੀਟ ਲਈ ਇੱਕ ਮੋੜ ਦੇ ਨਾਲ ਯੂਕੇ ਦੇ ਮਾਹੌਲ ਦਾ ਅਹਿਸਾਸ ਹੋਵੇ। ਮੈਂ ਹਮੇਸ਼ਾ ਰੁਝਾਨਾਂ ਦੀ ਪਾਲਣਾ ਕਰਨ ਦੀ ਬਜਾਏ ਕੁਝ ਵੱਖਰਾ ਬਣਾਉਣ ਵਿੱਚ ਵਿਸ਼ਵਾਸ ਕੀਤਾ ਹੈ। ਮੈਂ ਆਪਣੇ ਖੁਦ ਦੇ ਰੁਝਾਨਾਂ ਨੂੰ ਬਣਾਉਂਦਾ ਹਾਂ। ਇਸ ਲਈ ਮੈਂ ਅਰਜੁਨ ਨੂੰ ਉਸ ਕੈਨੇਡੀਅਨ ਯੂਐਸ ਪੰਜਾਬੀ RAP ਸ਼ੈਲੀ ਦੇ ਨਾਲ ਫਤਿਹ ਨੂੰ rnb uk vibe ਦੇਣ ਲਈ ਰੱਖਿਆ ਹੈ। ਟੋਰਾਂਟੋ ਵਿੱਚ ਮੁੰਡਿਆਂ ਦੇ ਨਾਲ ਵੀਡੀਓ ਦੀ ਸ਼ੂਟਿੰਗ ਕਰਨਾ ਬਹੁਤ ਵਧੀਆ ਸੀ ਅਤੇ ਡੀਜੇ ਤੇਜਸ ਨੇ ਬਾਸ ਬੀਟ ਨੇ ਘਿਓ ਸ਼ੱਕਰ ਵਾਲਾ ਕੰਮ ਕੀਤਾ। ਇੱਕ ਵੱਖਰੀ ਦ੍ਰਿਸ਼ਟੀ ਤੋਂ ਅਸਲ ਟੀਮ ਦਾ ਕੰਮ ਜੋ ਮੈਂ ਹਮੇਸ਼ਾ ਕਰਨਾ ਚਾਹੁੰਦਾ ਸੀ। ਹੁਣ ਆਪਣੇ ਦਿਲ ਖੋਲ ਕੇ ਨੱਚੋ ਅਤੇ ਸਪੀਕਰਾਂ ਨੂੰ ਉਸ ਬਾਸ ਨਾਲ ਫਾੜ ਦਿਓ। ਆਜਾ ਨੀ ਆਜਾ"
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement