Harbhajan Hundal passes away: ਮਸ਼ਹੂਰ ਪੰਜਾਬੀ ਲੇਖਕ ਹਰਭਜਨ ਹੁੰਦਲ ਇਸ ਦੁਨੀਆਂ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਗਏ ਹਨ। ਉਹ 88 ਸਾਲ ਦੀ ਉਮਰ ਵਿੱਚ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਗਏ। ਦੱਸ ਦੇਈਏ ਕਿ ਲੇਖਕ ਦੀ ਮੌਤ ਉੱਪਰ ਪੰਜਾਬੀ ਅਦਾਕਾਰ ਰਾਣਾ ਰਣਬੀਰ ਨੇ ਦੁੱਖ ਜਤਾਉਂਦੇ ਹੋਏ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ ਹੈ। ਉਨ੍ਹਾਂ ਲੇਖਕ ਹਰਭਜਨ ਹੁੰਦਲ ਦੀ ਤਸਵੀਰ ਸ਼ੇਅਰ ਕਰਦਿਆਂ ਇੱਕ ਲੰਬੀ ਪੋਸਟ ਸਾਂਝੀ ਕੀਤੀ ਹੈ।






ਦਰਅਸਲ, ਅਦਾਕਾਰ ਰਾਣਾ ਰਣਬੀਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸਾਂਝੀ ਕਰ ਲੇਖਕ ਹਰਭਜਨ ਹੁੰਦਲ ਦੇ ਦਿਹਾਂਤ ਉੱਪਰ ਸੋਗ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਲੇਖਕ ਦੀ ਤਸਵੀਰ ਅਤੇ ਮਰਹੂਮ ਵੱਲੋਂ ਲਿਖੀ ਕਵਿਤਾ ਸ਼ੇਅਰ ਕਰਦਿਆਂ ਕੈਪਸ਼ਨ ਵਿੱਚ ਲਿਖਿਆ, "ਗੁਲਾਬ ਦੀ ਫਸਲ" ਕਵਿਤਾ ਲਿਖਣ ਵਾਲੇ ਸ਼ਾਇਰ ਹਰਭਜਨ ਹੁੰਦਲ ਜੀ ਅਲਵਿਦਾ ਕਹਿ ਗਏ ਸੰਸਾਰ ਨੂੰ। ਇਹ ਕਵਿਤਾ ਸਕੂਲ ਕਾਲਜਾਂ ਚ ਸਭ ਤੋਂ ਵੱਧ ਪੜ੍ਹੀ, ਸੁਣੀ ਤੇ ਸੁਣਾਈ ਜਾਂਦੀ ਸੀ। ਸਕੂਲ ਟਾਈਮ ਮੈਂ ਵੀ ਸਟੇਜ ਉੱਤੇ ਸੁਣਾਈ ਸੀ। ਪਰਨਾਮ ਸ਼ਾਇਰ ਨੂੰ।


ਰਾਣਾ ਰਣਬੀਰ ਵੱਲੋਂ ਸਾਂਝੀ ਕੀਤੀ ਗਈ ਪੋਸਟ ਉੱਪਰ ਪ੍ਰਸ਼ੰਸਕ ਵੀ ਸੋਗ ਪ੍ਰਗਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, ਵਾਹਿਗੁਰੂ ਕਰੇ ਅਗਲੇ ਸਫ਼ਰ ਵਿੱਚ ਗੁਲਾਬ ਦੇ ਫੁੱਲ ਮਹਿਕਣ RIP 🌹... ਇੱਕ ਹੋਰ ਫੈਨ ਨੇ ਕਮੈਂਟ ਕਰਦਿਆਂ ਕਿਹਾ ਇਹ ਕਵਿਤਾ ਅੱਜ ਮੈਂ ਪਹਿਲੀ ਵਾਰ ਪੜੀ ਬਹੁਤ ਸੋਹਣੀ ਲਿਖੀ ਸੀ ਇਸ ਦੇ ਇਕ ਇਕ ਸ਼ਬਦ ਵਿੱਚ ਜਾਣ‌ ਤੇ ਹਿੰਮਤ ਭਰੀ ਪਈ ਏ ਵਾਹਿਗੁਰੂ ਜੀ ਵਿਸਰੀ ਰੁਹ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ਣ...


ਰਾਣਾ ਰਣਬੀਰ ਦੀ ਗੱਲ ਕਰਿਏ ਤਾਂ ਕਲਾਕਾਰ ਹਾਲ ਹੀ ਵਿੱਚ ਆਪਣੀ ਧੀ ਸੀਰਤ ਦੇ ਵਿਆਹ ਦੇ ਚੱਲਦੇ ਸੁਰਖੀਆਂ ਵਿੱਚ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਆਪਣੀ ਫਿਲਮ ਮਨਸੂਬਾ ਦਾ ਐਲਾਨ ਕੀਤਾ ਗਿਆ ਹੈ। ਇਹ ਫਿਲਮ 8 ਦਸੰਬਰ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਦੱਸ ਦੇਈਏ ਕਿ ਫਿਲਮ ਦਾ ਪੋਸਟਰ ਕਲਾਕਾਰ ਵੱਲੋਂ ਪਿਤਾ ਦਿਵਸ ਉੱਪਰ ਸਾਂਝਾ ਕੀਤਾ ਗਿਆ ਸੀ। ਜਿਸ ਨੂੰ ਦਰਸ਼ਕਾਂ ਸਣੇ ਪੰਜਾਬੀ ਸਿਤਾਰਿਆਂ ਦਾ ਭਰਮਾ ਹੁੰਗਾਰਾ ਮਿਲਿਆ।