Wamiqa Gabbi: ਵਾਮਿਕਾ ਗੱਬੀ ਨੇ ਆਪਣੀ ਮੇਹਨਤ ਨਾਲ ਖਰੀਦੀ ਪਹਿਲੀ ਕਾਰ, ਖੁਸ਼ੀ ਜ਼ਾਹਿਰ ਕਰ ਬੋਲੀ- ਮੰਮੀ-ਪਾਪਾ ਦਾ ਸਾਥ...
Wamiqa Gabbi Bought New Car: ਅਦਾਕਾਰਾ ਵਾਮਿਕਾ ਗੱਬੀ ਪੰਜਾਬੀ ਫਿਲਮਾਂ ਦੇ ਨਾਲ-ਨਾਲ ਆਪਣੀ ਸੀਰੀਜ਼ ਜੁਬਲੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਪੰਜਾਬੀ ਸਿਨੇਮਾ ਜਗਤ ਦੇ ਕਈ ਮਸ਼ਹੂਰ ਸਿਤਾਰਿਆਂ ਨਾਲ ਕੰਮ ਕਰਦੇ ਹੋਏ
Wamiqa Gabbi Bought New Car: ਅਦਾਕਾਰਾ ਵਾਮਿਕਾ ਗੱਬੀ ਪੰਜਾਬੀ ਫਿਲਮਾਂ ਦੇ ਨਾਲ-ਨਾਲ ਆਪਣੀ ਸੀਰੀਜ਼ ਜੁਬਲੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦੀ ਹੈ। ਉਹ ਪੰਜਾਬੀ ਸਿਨੇਮਾ ਜਗਤ ਦੇ ਕਈ ਮਸ਼ਹੂਰ ਸਿਤਾਰਿਆਂ ਨਾਲ ਕੰਮ ਕਰਦੇ ਹੋਏ ਨਜ਼ਰ ਆ ਚੁੱਕੀ ਹੈ। ਦੱਸ ਦੇਈਏ ਕਿ ਵਾਮਿਕਾ ਆਪਣੀ ਸਖਤ ਮੇਹਨਤ ਨਾਲ ਕਰੀਅਰ ਦੇ ਸਫਰ ਵਿੱਚ ਬਹੁਤ ਅੱਗੇ ਵੱਧ ਚੁੱਕੀ ਹੈ। ਇਸਦੀ ਖੁਸ਼ੀ ਉਸ ਵੱਲੋ ਆਪਣੀ ਮੇਹਨਤ ਨਾਲ ਖਰੀਦੀ ਪਹਿਲੀ ਕਾਰ ਨੂੰ ਦੇਖ ਸਾਫ ਹੁੰਦੀ ਹੈ।
View this post on Instagram
ਦਰਅਸਲ, ਪੰਜਾਬੀ ਅਦਾਕਾਰਾ ਵਾਮਿਕਾ ਗੱਬੀ ਨੇ ਆਪਣੀ ਪਹਿਲੀ ਨਵੀਂ ਕਾਰ ਖਰੀਦੀ ਹੈ। ਜਿਸ ਦੀ ਵੀਡੀਓ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, ਮੇਰੀ ਪਹਿਲੀ ਕਾਰ... ਇਹ ਉਹ ਪਲ ਹੈ ਜੋ ਫਿਰ ਕਦੇ ਨਹੀਂ ਫੀਲ ਕਰ ਪਾਉਂਗੀ... ਮਾਤਾ ਪਿਤਾ ਦਾ ਸਮਰਥਨ ਅਤੇ ਖੁਦ ਦੀ ਮੇਹਨਤ ਨਾਲ ਖਰੀਦੀ ਹੋਈ ਇਹ ਗੱਡੀ ਹਮੇਸ਼ਾ ਯਾਦ ਰਹੇਗੀ...ਮੈਂ ਆਪਣੇ ਮਾਤਾ-ਪਿਤਾ ਅਤੇ ਆਪਣੇ ਪ੍ਰਸ਼ੰਸਕਾਂ ਦੀ ਬਹੁਤ ਸ਼ੁਕਰਗੁਜ਼ਾਰ ਅਤੇ ਧੰਨਵਾਦੀ ਹਾਂ ਜੋ ਮੈਨੂੰ ਬਿਨਾਂ ਸ਼ਰਤ ਇੰਨਾ ਪਿਆਰ ਦਿੰਦੇ ਹਨ… ਇਹ ਅਵਿਸ਼ਵਾਸ਼ਯੋਗ ਹੈ!! ਤੁਹਾਡਾ ਸਾਰਿਆਂ ਦਾ ਧੰਨਵਾਦ 🤍 ਮੈਂ ਤੁਹਾਨੂੰ ਪਿਆਰ ਕਰਦੀ ਹਾਂ guys 🤍...
ਇਸਦੇ ਅੱਗੇ ਵਾਮਿਕਾ ਨੇ ਕਿਹਾ ਉਹਨਾਂ ਸਾਰੇ ਜਾਨਵਰਾਂ ਦਾ ਧੰਨਵਾਦ ਜੋ ਮੇਰੀ ਜ਼ਿੰਦਗੀ ਵਿੱਚ ਮੈਨੂੰ ਜ਼ਿੰਦਗੀ ਅਤੇ ਪਿਆਰ ਦੇ ਕੀਮਤੀ ਸਬਕ ਸਿਖਾਉਣ ਲਈ ਆਏ ਹਨ। ਪਿਆਰ ਉਹ ਅੰਤਮ ਸ਼ਕਤੀ ਹੈ ਜੋ ਕਿਸੇ ਕੋਲ ਵੀ ਹੋ ਸਕਦੀ ਹੈ ਅਤੇ ਮੈਂ ਸ਼ਕਤੀਸ਼ਾਲੀ ਮਹਿਸੂਸ ਕਰਦੀ ਹਾਂ ♥️💪🏽🍒 ਚੈਰੀ ਆਨ ਟਾਪ is @haardikpurangabbi ke pehle ਦੇ ਪਹਿਲੇ ਗਾਣੇ ਦੇ ਨਾਲ ਸੈਲਿਬ੍ਰੇਟ ਕਰਨਾ...
ਵਰਕਫਰੰਟ ਦੀ ਗੱਲ ਕਰਿਏ ਤਾਂ ਵਾਮਿਕਾ ਜੁਬਲੀ ਵੈੱਬ ਸੀਰੀਜ਼ ਵਿੱਚ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਉਹ ਆਪਣੇ ਸੋਸ਼ਲ ਮੀਡੀਆ ਜਰਿਏ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ।
Read More: Bhupinder Gill: ਗਾਇਕ ਭੁਪਿੰਦਰ ਗਿੱਲ ਨੇ ਦਿਖਾਇਆ ਘਰ ਦਾ ਹਾਲ, ਮੀਂਹ ਰੁਕਣ ਤੋਂ ਬਾਅਦ ਵੀ ਬੁਰੇ ਹਾਲਾਤ