ਹਾਲ ਹੀ 'ਚ ਡਾਇਰੈਕਟਰ ਅਤੇ ਅਦਾਕਾਰ ਅੰਬਰਦੀਪ ਸਿੰਘ ਨੇ ਆਪਣੀ ਫਿਲਮ 'ਜੇ ਜੱਟ ਵਿਗੜ ਗਿਆ' ਦੀ ਸ਼ੂਟਿੰਗ ਪੂਰੀ ਕੀਤੀ ਸੀ | ਹੁਣ ਫਿਲਮ ਦੇ ਪਿੱਛੇ ਇਹ ਵਨ ਮੈਨ ਆਰਮੀ, ਅੰਬਰਦੀਪ ਫਿਲਮ ਨੂੰ ਲਿਖਣ ਅਤੇ ਨਿਰਦੇਸ਼ਨ ਤੋਂ ਇਲਾਵਾ, ਹੁਣ ਆਪਣੇ ਬੈਨਰ ਹੇਠ ਫਿਲਮ ਨੂੰ ਰਿਲੀਜ਼ ਵੀ ਕਰ ਰਹੇ ਹਨ | ਅੰਬਰਦੀਪ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਆਪਣੀ ਆਉਣ ਵਾਲੀ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਫਿਲਮ 'ਜੇ ਜੱਟ ਵਿਗੜ ਗਿਆ' ਇਸ ਸਾਲ 3 ਦਸੰਬਰ, 2021 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਅੰਬਰਦੀਪ ਨੇ ਕੁਝ ਸਮਾਂ ਪਹਿਲਾਂ ਇਹ ਇਸ਼ਾਰਾ ਕੀਤਾ ਸੀ ਕਿ 3 ਦਸੰਬਰ ਨੂੰ ਕੁਝ ਆ ਰਿਹਾ ਹੈ ਪਰ ਹੁਣ ਸਭ ਨੂੰ ਯਕੀਨ ਦਿਵਾਉਣ ਦੇ ਲਈ ਅੰਬਰ ਨੇ ਫਿਲਮ 'ਜੇ ਜੱਟ ਵਿਗੜ ਗਿਆ' ਦੀ ਰਿਲੀਜ਼ਿੰਗ ਦੀ ਆਫੀਸ਼ੀਅਲ ਅਨਾਊਸਮੈਂਟ ਕਰ ਦਿੱਤੀ ਹੈ। ਅਜਿਹੇ 'ਚ ਫੈਨਜ਼ ਇਸ ਫਿਲਮ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਕਾਫੀ ਐਕਸਾਈਟਡ ਹਨ।
ਫਿਲਮ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਅੰਬਰਦੀਪ ਸਿੰਘ ਪਹਿਲੀ ਵਾਰ ਪੰਜਾਬੀ ਗਾਇਕਾ ਤੇ ਅਦਾਕਾਰ ਨਿਮਰਤ ਖਹਿਰਾ ਨਾਲ ਸਕ੍ਰੀਨ ਸ਼ੇਅਰ ਕਰਨਗੇ। ਇਨ੍ਹਾਂ ਚੇਹਰਿਆਂ ਤੋਂ ਇਲਾਵਾ ਇਸ ਫਿਲਮ ਵਿਚ ਅਦਿਤੀ ਸ਼ਰਮਾ, ਕਰਮਜੀਤ ਅਨਮੋਲ, ਬੀ.ਐਨ ਸ਼ਰਮਾ ਅਤੇ ਕਈ ਹੋਰ ਕਲਾਕਾਰ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ।
ਇਸ ਤੋਂ ਇਲਾਵਾ ਇਹ ਫਿਲਮ ਦਾ ਵਿਸ਼ਾ ਕਿਸਾਨਾਂ ਦੇ ਚਲ ਰਹੇ ਮੁਦੇ 'ਤੇ ਆਧਾਰਿਤ ਹੋਵੇਗਾ। ਇਸ ਦੌਰਾਨ ਇਸ ਫਿਲਮ ਤੋਂ ਇਲਾਵਾ ਅੰਬਰਦੀਪ ਸਿੰਘ ਦੀ ਫਿਲਮ 'ਜੋੜੀ' ਵੀ ਕਾਫੀ ਚਰਚਾ ਦੇ ਵਿਚ ਬਣੀ ਹੋਈ ਹੈ। 'ਜੋਡ਼ੀ' ਫਿਲਮ ਵਿੱਚ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਲੀਡ ਕਿਰਦਾਰ ਵਿਚ ਹਨ ਅਤੇ ਇਸ ਫਿਲਮ ਦੀ ਰਿਲੀਜ਼ ਡੇਟ ਦੀ ਅਨਾਊਸਮੈਂਟ ਹੋਣੀ ਬਾਕੀ ਹੈ।
ਇਹ ਵੀ ਪੜ੍ਹੋ: Coronavirus Update: 238 ਦਿਨਾਂ ਬਾਅਦ ਕੋਰੋਨਾ ਕੇਸਾਂ 'ਚ ਭਾਰੀ ਗਿਰਾਵਟ, 24 ਘੰਟਿਆਂ ਵਿੱਚ ਸਾਹਮਣੇ ਆਏ ਸਿਰਫ 12,428 ਨਵੇਂ ਕੇਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/