Bhupinder Gill On Surinder Shinda: ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਹੁਣ ਆਪਣੇ ਪਰਿਵਾਰ ਅਤੇ ਪ੍ਰਸ਼ੰਸਕਾਂ ਵਿਚਾਲੇ ਨਹੀਂ ਹਨ। ਪਰ ਉਨ੍ਹਾਂ ਦੀਆਂ ਯਾਦਾਂ ਉਨ੍ਹਾਂ ਦੇ ਕਰੀਬੀਆਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੀਆਂ। ਪੰਜਾਬੀ ਸੰਗੀਤ ਜਗਤ ਨਾਲ ਜੁੜੇ ਸਿਤਾਰੇ ਮਰਹੂਮ ਗਾਇਕ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਇਸ ਵਿਚਾਲੇ ਪੰਜਾਬੀ ਗਾਇਕ ਭੁਪਿੰਦਰ ਗਿੱਲ ਵੱਲੋਂ ਵੀ ਆਪਣੀ ਇੱਕ ਖਾਸ ਅਤੇ ਪੁਰਾਣੀ ਯਾਦ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਦੇਖ ਤੁਸੀ ਵੀ ਭਾਵੁਕ ਹੋ ਜਾਵੋਗੇ। 


ਦਰਅਸਲ, ਇਸ ਤਸਵੀਰ ਨੂੰ ਭੁਪਿੰਦਰ ਗਿੱਲ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਹੈਲੋ ਦੋਸਤੋ ਨਮਸਕਾਰ... ਪੁਰਾਣਿਆਂ ਯਾਦਾਂ ਜਨਾਬ ਸੁਰਿੰਦਰ ਛਿੰਦਾ ਜੀ ਨਾਲ...




ਕਾਬਿਲੇਗੌਰ ਹੈ ਕਿ ਸੁਰਿੰਦਰ ਛਿੰਦਾ 26 ਜੁਲਾਈ ਨੂੰ ਇਸ ਦੁਨੀਆਂ ਨੂੰ ਹਮੇਸ਼ਾ-ਹਮੇਸ਼ਾ ਲ਼ਈ ਅਲਵਿਦਾ ਕਹਿ ਗਏ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਦੱਸ ਦੇਈਏ ਕਿ ਸੁਰਿੰਦਰ ਛਿੰਦਾ ਦੇਹਾਂਤ ਲੁਧਿਆਣਾ ਦੇ ਡੀਐੱਮਸੀ ਵਿੱਚ ਹੋਇਆ। ਇਹ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਮਨਿੰਦਰ ਛਿੰਦਾ ਨੇ ਸਾਂਝੀ ਕੀਤੀ। ਛਿੰਦਾ ਦੀ ਮੌਤ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਦੇ ਤਮਾਮ ਸਿਤਾਰਿਆਂ ਵੱਲੋਂ ਸੋਗ ਜਤਾਇਆ ਗਿਆ। 


ਦੱਸ ਦੇਈਏ ਕਿ ਗਾਇਕ ਸੁਰਿੰਦਰ ਛਿੰਦਾ ਨੂੰ ਦੀਪ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸੀ ਜਦ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਡੀਐੱਮਸੀ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਲਾਕਾਰ ਦੀ ਜਾਨ ਨੂੰ ਨਹੀਂ ਬਚਾਇਆ ਜਾ ਸਕਿਆ। ਉਨ੍ਹਾਂ ਦਾ ਦੁਨੀਆ ਨੂੰ ਛੱਡ ਜਾਣਾ ਸੰਗੀਤ ਜਗਤ ਲਈ ਸਭ ਤੋਂ ਵੱਡਾ ਘਾਟਾ ਹੈ। 


Read More: Naresh Kathuria: ਨਰੇਸ਼ ਕਥੂਰੀਆ ਫ਼ਿਲਮ 'ਡਰੀਮ ਗਰਲ 2' ਦੀ ਟੀਮ ਤੋਂ ਹੋਏ ਨਿਰਾਸ਼, ਜਾਣੋ ਕਿਉਂ ਭੇਜਿਆ ਕਾਨੂੰਨੀ ਨੋਟਿਸ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।