Bunty Bains-Preet Bains Wedding Anniversary: ਪਾਲੀਵੁੱਡ ਦੇ ਮਲਟੀ ਟੈਲੇਂਟਡ ਗੀਤਕਾਰ, ਲੇਖਕ, ਨਿਰਮਾਤਾ-ਨਿਰਦੇਸ਼ਕ ਬੰਟੀ ਬੈਂਸ ਹਮੇਸ਼ਾ ਲਾਈਮਲਾਈਟ ‘ਚ ਰਹਿੰਦੇ ਹਨ। ਇਸ ਤੋਂ ਇਲਾਵਾ ਬੰਟੀ ਆਪਣੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਅੱਪਡੇਟ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਿਚਕਾਰ ਕਲਾਕਾਰ ਨੇ ਆਪਣੀ ਪਤਨੀ ਨਾਲ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਪਤਨੀ ਅਮਨਪ੍ਰੀਤ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ। ਇਸ ਤਸਵੀਰ ਵਿੱਚ ਬੰਟੀ ਬੈਂਸ ਆਪਣੀ ਪਤਨੀ ਪ੍ਰੀਤ ਨੂੰ ਨਿਹਾਰਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ ਬੰਟੀ ਬੈਂਸ ਦੀ ਇਹ ਪੋਸਟ...






ਮਲਟੀ ਟੈਲੇਂਟਡ ਗੀਤਕਾਰ ਵੱਲੋਂ ਇਸ ਤਸਵੀਰ ਨੂੰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ ਗਿਆ ਹੈਪੀ ਐਨੀਵਰਸਰੀ ਅਮਨਪ੍ਰੀਤ ਜੀ... ਇਸ ਤਸਵੀਰ ਉੱਪਰ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਕਮੈਂਟ ਕਰ ਰਹੇ ਹਨ। ਪੰਜਾਬੀ ਗਾਇਕਾ ਮਿਸ ਪੂਜਾ ਨੇ ਕਮੈਂਟ ਕਰ ਲਿਖਿਆ, ਹੈਪੀ ਐਨੀਵਰਸਰੀ...







ਕਾਬਿਲੇਗ਼ੌਰ ਹੈ ਕਿ ਬੰਟੀ ਬੈਂਸ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਆਪਣੇ ਜੁੜੀਆਂ ਹਰ ਅਪਡੇਟਸ ਆਪਣੇ ਫ਼ੈਨਜ਼ ਨਾਲ ਸ਼ੇਅਰ ਜ਼ਰੂਰ ਕਰਦੇ ਹਨ। ਦੱਸ ਦੇਈਏ ਕਿ ਕਲਾਕਾਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਅਕਸਰ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕਰਦੇ ਹਨ। ਜਿਨ੍ਹਾਂ ਨੂੰ ਦਰਸ਼ਕਾਂ ਦਾ ਬੇਹੱਦ ਪਿਆਰ ਮਿਲਦਾ ਹੈ। ਫਿਲਹਾਲ ਕਲਾਕਾਰ ਇਨ੍ਹੀਂ ਦਿਨੀਂ ਫਿਲਮ ਅੰਨ੍ਹੀ ਦਿਆ ਮਜ਼ਾਕ ਏ ਨੂੰ ਲੈ ਸੁਰਖੀਆਂ ਵਿੱਚ ਰਹੇ। ਇਸ ਫਿਲਮ ਵਿੱਚ ਐਮੀ ਵਿਰਕ ਅਤੇ ਪਰੀ ਪੰਧੇਰ ਸਣੇ ਹੋਰ ਵੀ ਕਈ ਮਸ਼ਹੂਰ ਪੰਜਾਬੀ ਸਿਤਾਰੇ ਨਜ਼ਰ ਆਏ।



Read More:- Sidhu Moose Wala: ਸਿੱਧੂ ਮੂਸੇਵਾਲਾ ਵਾਂਗ ਕ੍ਰਿਕਟਰ ਸ਼ਿਖਰ ਧਵਨ ਨੇ ਪੱਟ 'ਤੇ ਮਾਰੀ ਥਾਪੀ, ਮਰਹੂਮ ਗਾਇਕ ਦੇ ਗੀਤ ਤੇ ਪਾਇਆ ਭੰਗੜਾ  



Read More:-  Diljit Dosanjh: ਦਿਲਜੀਤ ਦੋਸਾਂਝ-ਨਿਮਰਤ ਖਹਿਰਾ ਦੀ Look ਤੋਂ ਨਹੀਂ ਹਟਾ ਸਕੋਗੇ ਨਜ਼ਰ, ਜੋੜੀ ਨੇ ਜਿੱਤਿਆ ਫੈਨਜ਼ ਦਾ ਦਿਲ