Diljit Dosanjh-Nimrat Khaira Look: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਜੋੜੀ ਦੀਆਂ ਹੁਣ ਤੱਕ ਦੀਆਂ ਸਭ ਤੋਂ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਨੇ ਦਰਸ਼ਕਾਂ ਨੂੰ ਫਿਰ ਤੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਦੋਵਾਂ ਸਿਤਾਰਿਆਂ ਦੀ ਬਾੱਡਿੰਗ ਦੇਖ ਦਰਸ਼ਕਾਂ ਦਾ ਇਹੀ ਕਹਿਣਾ ਹੈ ਕਿ ਉਨ੍ਹਾ ਦੀ ਜੋੜੀ ਲੱਗਜਾ ਅਸਲ ਵਿੱਚ ਵੀ ਬਣ ਹੀ ਜਾਵੇਗੀ। ਤੁਸੀ ਵੀ ਵੇਖੋ ਨਿਮਰਤ ਅਤੇ ਦਿਲਜੀਤ ਵੱਲੋਂ ਸਾਂਝੀਆਂ ਕੀਤੀਆਂ ਇਹ ਸ਼ਾਨਦਾਰ ਤਸਵੀਰਾਂ...






ਇਸ ਵੀਡੀਓ ਨੂੰ ਦਿਲਜੀਤ ਦੋਸਾਂਝ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਨੂੰ ਸ਼ੇਅਰ ਕਰ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ- ਜੋੜੀ 5 ਮਈ ਨੂੰ...ਦਿਲਜੀਤ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਲਗਾਤਾਰ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਕੀ ਤੁਸੀ ਇਸ ਨੂੰ ਅਸਲ ਵਿੱਚ ਜੋੜੀ ਬਣਾ ਸਕਦੇ ਹੋ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਿਹਾ ਲੱਗਦਾ ਇਹ ਜੋੜੀ ਅਸਲ ਚ ਹੀ ਬਣ ਜਾਣੀ ਆ... ਹੋਰ ਯੂਜ਼ਰ ਵੀ ਇਸ ਜੋੜੀ ਲਈ ਹਾਰਟ ਇਮੋਜ਼ੀ ਦੀ ਬਰਸਾਤ ਕਰ ਰਹੇ ਹਨ।



ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਦੀ ਫਿਲਮ 'ਜੋੜੀ' 5 ਮਈ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ 'ਚ ਦਿਲਜੀਤ ਨਿਮਰਤ ਖਹਿਰਾ ਨਾਲ ਰੋਮਾਂਸ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦੀ ਕਹਾਣੀ ਚਮਕੀਲਾ-ਅਮਰਜੋਰ ਦੀ ਲਵ ਸਟੋਰੀ ਦੇ ਆਲੇ ਦੁਆਲੇ ਘੁੰਮਦੀ ਹੈ। ਦੱਸ ਦਈਏ ਕਿ ਦਿਲਜੀਤ-ਨਿਮਰਤ ਦੀ ਰੋਮਾਂਟਿਕ ਕੈਮਿਸਟਰੀ ਨੂੰ ਪ੍ਰਸ਼ੰਸਕ ਖੂਬ ਪਿਆਰ ਦੇ ਰਹੇ ਹਨ। ਹਰ ਕੋਈ ਇਨ੍ਹਾਂ ਦੀ ਫਿਲਮ ਰਿਲੀਜ਼ ਹੋਣ ਦੀ ਉਡੀਕ ਕਰ ਰਿਹਾ ਹੈ। ਇਹ ਫਿਲਮ ਅੰਬਰਦੀਪ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ।

ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਆਪਣੀ ਫਿਲਮ ਚਮਕੀਲਾ ਨੂੰ ਲੈ ਸੁਰਖੀਆਂ ਵਿੱਚ ਹੈ। ਇਸ ਫਿਲਮ ਵਿੱਚ ਪਰਿਣੀਤੀ ਚੋਪੜਾ ਮਰਹੂਮ ਗਾਇਕਾ ਅਮਰਜੋਤ ਦਾ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਵੇਗੀ। ਹਾਲਾਂਕਿ ਇਸ ਫਿਲਮ ਦੇ ਰਿਲੀਜ਼ ਹੋਣ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 


Read More:- Diljit Dosanjh: ਦਿਲਜੀਤ ਦੋਸਾਂਝ- ਪਰਿਣੀਤੀ ਚੋਪੜਾ ਸਣੇ ਇਮਤਿਆਜ਼ ਅਲੀ ਲੁਧਿਆਣਾ ਕੋਰਟ 'ਚ ਹੋਣਗੇ ਪੇਸ਼, ਕੀ ਹੱਕ 'ਚ ਹੋਵੇਗਾ ਫੈਸਲਾ ?