Rapper Drake: ਮਸ਼ਹੂਰ ਰੈਪਰ ਦੇ ਘਰ ਦਾ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਅਸੀ ਮਸ਼ਹੂਰ ਰੈਪਰ ਡਰੇਕ ਦੀ ਗੱਲ ਕਰ ਰਹੇ ਹਾਂ। ਦਰਅਸਲ, ਰੈਪਰ ਆਪਣੇ 800 ਕਰੋੜ ਵਾਲੇ ਆਲੀਸ਼ਾਨ ਘਰ ਨੂੰ ਹੜ੍ਹ ਦੇ ਪਾਣੀ ਤੋਂ ਨਹੀਂ ਬਚਾ ਸਕਿਆ। ਜਿਸ ਤੋਂ ਬਾਅਦ ਉਸਦਾ ਘਰ ਪਾਣੀ-ਪਾਣੀ ਹੋ ਗਿਆ। ਡਰੇਕ ਦੇ ਘਰ ਦਾ ਵੀਡੀਓ ਹਰ ਪਾਸੇ ਵਾਇਰਲ ਹੋ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਟੋਰਾਂਟੋ ਵਿਖੇ ਭਾਰੀ ਮੀਂਹ ਕਾਰਨ ਕਈ ਥਾਵਾਂ ਉੱਤੇ ਹੜ੍ਹ ਆਇਆ ਹੈ। ਡਰੇਕ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਕੀਮਤੀ ਘਰ ਵੀ ਹੜ੍ਹ ਤੋਂ ਪ੍ਰਭਾਵਤ ਹੈ। 



ਦੱਸ ਦਈਏ ਕਿ ਡਰੇਕ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਨਜ਼ਰ ਆਉਂਦੇ ਹਨ। ਉਹ ਅਕਸਰ ਆਪਣੀਆਂ ਤਸਵੀਰਾਂ, ਵੀਡੀਓ ਤੇ ਪ੍ਰੋਫੈਸ਼ਨਲ ਪ੍ਰੋਜੈਕਟ ਦੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਡਰੇਕ ਨੇ ਇੱਕ ਵੀਡੀਓ ਸਾਂਝਾ ਕਰ ਕੇ ਭਾਰੀ ਮੀਂਹ ਕਾਰਨ ਆਏ ਹੜ੍ਹ ਦੀ ਤਬਾਹੀ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਵੀਡੀਓ ਦੇ ਵਿੱਚ ਤੁਸੀਂ ਰੈਪਰ ਡਰੇਕ ਦੇ ਕੀਮਤੀ ਘਰ ਵਿੱਚ ਪਾਣੀ ਭਰਿਆ ਵੇਖ ਸਕਦੇ ਹੋ। ਟੋਰਾਂਟੋ ਦੇ ਵਿੱਚ ਭਾਰੀ ਮੀਂਹ ਤੇ ਤੇਜ਼ ਤੂਫਾਨ ਦੇ ਚੱਲਦੇ ਹਰ ਪਾਸੇ ਕਾਫੀ ਤਬਾਹੀ ਮੱਚੀ ਹੋਈ ਹੈ, ਜਿਸ ਦਾ ਮੰਜਰ ਇਸ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ।





 


 


ਜਾਣਕਾਰੀ ਮੁਤਾਬਕ ਭਾਰੀ ਮੀਂਹ ਦੇ ਕਾਰਨ 100,000 ਤੋਂ ਵੱਧ ਕੈਨੇਡਾਈ ਨਾਗਰਿਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ, ਜਦੋਂ ਟੋਰਾਂਟੋ ਵਿੱਚ ਚਾਰ ਇੰਚ ਬਾਰਿਸ਼ ਨੇ ਸ਼ਹਿਰ ਵਿੱਚ 1941 ਤੋਂ ਹੁਣ ਤੱਕ ਦਾ ਸਭ ਤੋਂ ਵੱਧ ਬਾਰਿਸ਼ ਰਿਕਾਰਡ ਕੀਤਾ ਹੈ। 


ਡਰੇਕ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਉਹ ਤਕਰੀਬਨ 10 ਸਾਲਾਂ ਤੋਂ ਰੈਪ ਇੰਡਸਟਰੀ 'ਤੇ ਰਾਜ ਕਰਦੇ ਆ ਰਹੇ ਹਨ। ਭਾਰਤ ਵਿੱਚ ਵੀ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਹੈ। ਡਰੇਕ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਲਾਈਵ ਸ਼ੋਅ ਦੌਰਾਨ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਇਸ ਅੰਦਾਜ਼ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ। ਹਾਲਾਂਕਿ ਇਸ ਦੌਰਾਨ ਡਰੇਕ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨੇ ਹੋਏ ਨਜ਼ਰ ਆਏ ਸੀ। ਇਸ ਨੂੰ ਪ੍ਰਸ਼ੰਸਕਾਂ ਨੇ ਬੇਹੱਦ ਪਸੰਦ ਕੀਤਾ ਸੀ।