ਚੰਡੀਗੜ੍ਹ: ਅੱਡ ਕੱਲ੍ਹ ਪੰਜਾਬੀ ਫ਼ਿਲਮਾਂ ਦੀ ਰਿਲੀਜ਼ ਡੇਟ ਦਾ ਐਲਾਨ ਬੈਕ ਟੂ ਬੈਕ ਹੋ ਰਿਹਾ ਹੈ। ਇਸੇ ਦੌਰਾਨ ਇੱਕ ਹੋਰ ਪੰਜਾਬੀ ਫ਼ਿਲਮ ਦਾ ਐਲਾਨ ਹੋਇਆ ਹੈ ਜਿਸ ਦਾ ਨਾਂ ਹੈ 'Jatt brothers'। ਦੱਸ ਦਈਏ ਕਿ ਇਸ ਫ਼ਿਲਮ 'ਚ ਜੱਸ ਮਾਣਕ ਤੇ ਗੁਰੀ ਲੀਡ ਰੋਲ ਪਲੇ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਐਲਾਨ ਹੋਇਆ ਹੈ ਕਿ ਜੱਸ ਮਾਣਕ ਤੇ ਗੁਰੀ ਸਿਨੇਮਾ ਘਰਾਂ 'ਚ ਆਉਣਗੇ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਫ਼ਿਲਮ ਦੀ ਰਿਲੀਜ਼ ਡੇਟ ਬਾਰੇ ਅਜੇ ਤਕ ਖੁਲਾਸਾ ਨਹੀਂ ਹੋਇਆ ਹੈ। ਫ਼ਿਲਮ ਦਾ ਨਿਰਦੇਸ਼ਨ ਮਾਨਵ ਸ਼ਾਹ ਨੇ ਕੀਤਾ ਹੈ ਜਿਨ੍ਹਾਂ ਨੇ 'ਅੜਬ ਮੁਟਿਆਰਾਂ' ਤੇ 'ਸਿਕੰਦਰ 2' ਵਰਗੀਆਂ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ।
'ਜੱਟ ਬ੍ਰਦਰਸ' ਫ਼ਿਲਮ ਦੀ ਕਹਾਣੀ ਨੂੰ ਲਿਖਿਆ ਹੈ ਧੀਰਜ ਰਤਨ ਨੇ ਅਤੇ ਇਸ ਦੇ ਨਾਲ ਹੀ ਦੱਸ ਦਈਏ ਕਿ mp3 ਅਤੇ ਓਮਜੀ ਸਟੂਡੀਓ ਵਲੋਂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਇਹ ਜੱਸ ਮਾਣਕ ਦੀ ਪਹਿਲੀ ਪੰਜਾਬੀ ਫਿਲਮ ਹੋਏਗੀ ਜਦਕਿ ਗੁਰੀ ਸਿਕੰਦਰ 2 ਤੋਂ ਅਦਾਕਾਰੀ ਦੀ ਸ਼ੁਰੂਵਾਤ ਕਰ ਚੁੱਕਿਆ ਹੈ। ਜੱਸ ਮਾਣਕ ਦੇ ਗੀਤਾਂ ਨੂੰ ਬਹੁਤ ਪਿਆਰ ਮਿਲਦਾ ਹੈ ਤੇ ਉਹ ਬੈਕ ਟੂ ਬੈਕ ਕਈ ਹਿੱਟ ਗੀਤ ਵੀ ਦੇ ਚੁੱਕਿਆ ਹੈ।
ਇਹ ਵੀ ਪੜ੍ਹੋ: ਡੇਅਰੀ ਲਾਭਕਾਰੀ ਖੇਤਰ! ਇਹ ਤਿੰਨ ਆਪਸ਼ਨ ਨਾਲ ਘੱਟ ਨਿਵੇਸ਼ ਕਰਕੇ ਕਮਾ ਸਕਦੇ ਹੋ ਵਧੇਰੇ ਮੁਨਾਫਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904