Kamal Cheema Health: ਪੰਜਾਬੀ ਮਾਡਲ ਕਮਲ ਚੀਮਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਦੀ ਖੂਬਸੂਰਤੀ ਤੇ ਟੈਲੇਂਟ ਦੇ ਲੱਖਾਂ ਦੀਵਾਨੇ ਹਨ। ਦੱਸ ਦੇਈਏ ਕਿ ਪੰਜਾਬੀ ਮਾਡਲ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਾਲ ਹੀ ਵਿੱਚ ਉਹ ਚੇਨੱਈ ਗਈ ਸੀ। ਇਸ ਦੌਰਾਨ ਉਸ ਦੀ ਹਾਲਤ ਖਰਾਬ ਹੋ ਗਈ। ਜਿਸ ਦੇ ਚੱਲਦੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਹੋਣਾ ਪਿਆ। ਪੰਜਾਬੀ ਮਾਡਲ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰ ਸਾਂਝੀ ਕਰ ਇਸਦੀ ਜਾਣਕਾਰੀ ਦਿੱਤੀ ਗਈ ਹੈ।
ਦੱਸ ਦੇਈਏ ਕਿ ਕਮਲ ਚੀਮਾ ਨੇ ਏਬੀਪੀ ਸਾਂਝਾ ਦੇ ਨਾਲ ਗੱਲਬਾਤ ਕਰਦਿਆਂ ਆਪਣੇ ਪਰਿਵਾਰ ਨਾਲ ਜੁੜਿਆ ਇੱਕ ਕਿੱਸਾ ਸਾਂਝਾ ਕੀਤਾ। ਜਿਸ ਤੋਂ ਬਾਅਦ ਉਹ ਖੂਬ ਸੁਰਖੀਆਂ ਵਿੱਚ ਆ ਗਈ ਸੀ। ਦਰਅਸਲ, ਉਸ ਨੇ ਦੱਸਿਆ ਸੀ ਕਿ ਸਾਲ 1984 ਜੋ ਕਿ ਹਰ ਸਿੱਖ ਲਈ ਇਤਿਹਾਸ ਦਾ ਸਭ ਤੋਂ ਬੁਰਾ ਸਾਲ ਸੀ। 1984 ਦੇ ਸਿੱਖ ਕਤਲੇਆਮ ਦੌਰਾਨ ਉਨ੍ਹਾਂ ਦੇ ਪਰਿਵਾਰ 'ਤੇ ਹਿੰਦੂ ਸੰਗਠਨਾਂ ਨੇ ਹਮਲਾ ਕੀਤਾ ਸੀ।
ਕਮਲ ਨੇ ਦੱਸਿਆ ਸੀ ਕਿ, 'ਮੇਰਾ ਜਨਮ 1995 ਦਾ ਹੈ। ਪਰ ਮੈਂ ਅਕਸਰ 1984 ਦੇ ਕਈ ਕਿੱਸੇ ਆਪਣੀ ਮੰਮੀ ਤੋਂ ਸੁਣੇ ਸੀ।' ਕਮਲ ਨੇ ਅੱਗੇ ਕਿਹਾ ਕਿ, '1984 ਦੇ ਸਿੱਖ ਦੰਗਿਆਂ ਦੌਰਾਨ ਉਨ੍ਹਾਂ ਦੇ ਪਿਤਾ ਨੂੰ ਪੁਣੇ ਦੀ ਯਰਵਦਾ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਸੀ।' ਇਸ ਦੌਰਾਨ ਉਨ੍ਹਾਂ ਦੇ ਘਰ ਕੁੱਝ ਹਿੰਦੂ ਸੰਗਠਨਾਂ ਨੇ ਹਮਲਾ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰ 'ਤੇ ਹਿੰਦੂ, ਮੁਸਲਿਮ ਤੇ ਈਸਾਈ ਗੁਆਂਢੀ ਉਨ੍ਹਾਂ ਦੇ ਬਚਾਅ ਲਈ ਅੱਗੇ ਆਏ ਸੀ।