Nooran Sisters In Uk: ਪੰਜਾਬੀ ਸੂਫੀ ਗਾਇਕਾ ਜੋਤੀ ਨੂਰਾਂ ਇਨ੍ਹੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਚਰਚਾ ਵਿੱਚ ਬਣੀ ਹੋਈ ਹੈ। ਹਾਲਾਂਕਿ ਇਸ ਦੌਰਾਨ ਉਸਦਾ ਪੂਰਾ ਪਰਿਵਾਰ ਗਾਇਕ ਦੇ ਖਿਲਾਫ ਖੜਾ ਹੈ ਪਰ ਉਹ ਆਪਣੇ ਜ਼ਜ਼ਬੇ ਅਤੇ ਹੌਸਲੇ ਨਾਲ ਉਨ੍ਹਾਂ ਸਾਹਮਣੇ ਖੜ੍ਹੀ ਹੈ। ਇਨ੍ਹਾਂ ਸਾਰੇ ਵਿਵਾਦਾਂ ਵਿਚਕਾਰ ਜੋਤੀ ਨੂਰਾਂ ਆਪਣੀ ਭੈਣ ਸੁਲਤਾਨਾ ਨੂਰਾਂ ਨਾਲ ਯੂਕੇ ਪਰਫਾਰਮ ਕਰਦੀ ਹੋਈ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਜੋਤੀ ਦੇ ਪਤੀ ਕੁਨਾਲ ਪਾਸੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਜੋਤੀ ਅਤੇ ਸੁਲਤਾਨਾ ਦੋਵੇਂ ਭੈਣਾ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੀਆਂ ਹਨ। ਤੁਸੀ ਵੀ ਵੇਖੋ ਇਹ ਵੀਡੀਓ...





ਇਸ ਵੀਡੀਓ ਨੂੰ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕਰਦੇ ਹੋਏ ਕੁਨਾਲ ਪਾਸੀ ਨੇ ਲਿਖਿਆ, ਬਹਾਨਾ ਤੇਰੇ ਤੱਕ ਲਿਆਣ ਦਾ... ਯੂਕੇ ਦਰਸ਼ਕਾਂ ਦਾ ਧੰਨਵਾਦ... ਨੂਰਾਂ ਸਿਸਟਰਸ Uk Tour 2023 ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ। ਹੋਰ ਜਾਣਕਾਰੀ ਲਈ ਜੁੜੇ ਰਹੋ...

ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਸੱਚੀ ਦੋਵੇਂ ਬਹੁਤ ਵਧੀਆ ਲੱਗਦੀਆਂ ਹਨ। ਪਲੀਜ਼ ਵੱਖ ਨਾ ਹੋਣਾ ਕਦੇ...



ਦੱਸ ਦੇਈਏ ਕਿ ਜੋਤੀ ਨੂਰਾਂ ਦੀ ਵਿਆਹੁਤਾ ਜ਼ਿੰਦਗੀ ਵਿੱਚ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਪਰਿਵਾਰ ਦਾ ਕੋਈ ਵੀ ਮੈਂਬਰ ਜੋਤੀ ਨੂਰਾ ਦੇ ਨਹੀਂ ਸਗੋਂ ਕੁਨਾਲ ਪਾਸੀ ਦੇ ਸਮਰਥਨ ਵਿੱਚ ਹੈ। ਪਰ ਸਭ ਕੁਝ ਭੁੱਲ ਦੋਵਾਂ ਭੈਣਾ ਦਾ ਇਸ ਪਰਫਾਰਮ ਲਈ ਇਕੱਠੇ ਹੋਣਾ ਦਰਸ਼ਕਾਂ ਲਈ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਜਿਸ ਉੱਪਰ ਉਹ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। 

ਕਾਬਿਲੇਗੌਰ ਹੈ ਕਿ ਜੋਤੀ ਨੂਰਾਂ ਨੇ ਹਾਲ ਹੀ ਵਿੱਚ ਲਾਈਵ ਆ ਪਤੀ ਕੁਨਾਲ ਪਾਸੀ ਉੱਪਰ ਕਈ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਇਹ ਬੱਸ ਪੈਸੇ ਲਈ ਹੀ ਉਸਦੇ ਨਾਲ ਸੀ। ਪਹਿਲਾ ਜੋ ਵੀ ਸਮਝੌਤਾ ਹੋਇਆ ਉਹ ਧੱਕੇ ਨਾਲ ਕੀਤਾ ਗਿਆ। ਪਰ ਕੁਨਾਲ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਫਿਲਹਾਲ ਇਹ ਪਰਿਵਾਰ ਇਸ ਉਲਝਣ ਵਿੱਚੋਂ ਨਿਕਲ ਸਕੇਗਾ ਕਿ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ। 


Read More:- Jyoti Nooran: ਸੂਫੀ ਗਾਇਕਾ ਜੋਤੀ ਨੂਰਾਂ ਤੇ ਪਤੀ ਕੁਨਾਲ ਪਾਸੀ 'ਚ ਵਧਿਆ ਵਿਵਾਦ, ਬੋਲਿਆ- ਮੈਥੋਂ ਮਰਵਾਏਂਗੀ ਤੂੰ ਸਾਰੇ...