ਚੰਡੀਗੜ੍ਹ: ਹਾਲ ਹੀ 'ਚ ਭਾਰਤ ਸਰਕਾਰ ਦੀ ਮੰਗ ਤੋਂ ਬਾਅਦ ਯੂ-ਟਿਉਬ ਵੱਲੋਂ ਕਿਸਾਨ ਅੰਦੋਲਨ ਨਾਲ ਸਬੰਧਤ ਕੁਝ ਗਾਣਿਆਂ ਨੂੰ ਬੈਨ ਕਰ ਦਿੱਤਾ ਗਿਆ ਹੈ। ਇਨ੍ਹਾਂ ਗਾਣਿਆਂ 'ਚ ਇੱਕ ਗੀਤ ਪੰਜਾਬੀ ਗਾਇਕ ਕੰਵਰ ਗਰੇਵਾਲ ਦਾ ਵੀ ਹੈ। ਇਸ ਤੋਂ ਬਾਅਦ ਕੰਵਰ ਗਰੇਵਾਲ ਨੇ ਆਪਣੇ ਇੱਕ ਹੋਰ ਗਾਣੇ ਦਾ ਐਲਾਨ ਕਰ ਦਿੱਤਾ ਹੈ।


ਦੱਸ ਦਈਏ ਕਿ ਕੰਵਰ ਦਾ ਇਹ ਗਾਣਾ ਵੀ ਕਿਸਾਨ ਅੰਦੋਲਨ ਤੋਂ ਹੀ ਪ੍ਰੇਰਿਤ ਹੈ। ਇਸ ਗਾਣੇ ਦਾ ਟਾਈਟਲ 'ਐਲਾਨ ਫੇਰ ਤੋਂ' ਹੈ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਇਸ ਦੇ ਪੋਸਟਰ 'ਤੇ ਸਾਫ਼ ਲਿਖਿਆ ਹੈ, "ਫ਼ਸਲਾਂ ਦੇ ਫ਼ੈਸਲੇ ਕਿਸਾਨ ਕਰੂਗਾ ਸਰਕਾਰ ਜੀ।"




ਇਸ ਤੋਂ ਪਹਿਲਾਂ ਇਹੀ ਸ਼ਰਤਾਂ ਕੰਵਰ ਦੇ ਬੈਨ ਹੋਏ ਗਾਣੇ 'ਚ ਵੀ ਸੁਣਨ ਨੂੰ ਮਿਲੀਆਂ ਸੀ। ਕੰਵਰ ਗਰੇਵਾਲ ਇਸ ਤੋਂ ਇਲਾਵਾ ਕਿਸਾਨਾਂ ਲਈ ਕਈ ਗੀਤ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਵੱਲੋਂ ਰਿਲੀਜ਼ ਕੀਤੇ ਗੀਤ ਖਿਲਾਫ ਸਰਕਾਰ ਵੱਲੋਂ ਐਕਸ਼ਨ ਵੀ ਲਿਆ ਗਿਆ ਸੀ ਪਰ ਹੁਣ ਕੰਵਰ ਗਰੇਵਾਲ 'ਐਲਾਨ ਫੇਰ ਤੋਂ' ਰਾਹੀਂ ਕਿਸਾਨਾਂ ਦੀ ਗੱਲ ਕਰਦੇ ਨਜ਼ਰ ਆਉਣਗੇ।


ਇਹ ਵੀ ਪੜ੍ਹੋ: ਅਰੋਗਿਆ ਸੇਤੂ ਐਪ 'ਚ ਤਕਨੀਕੀ ਖ਼ਰਾਬੀ, ਪਿਛਲੇ 9 ਮਹੀਨਿਆਂ ਤੋਂ ਕੋਰੋਨਾ ਪੌਜ਼ਿਟੀਵ ਸਖ਼ਸ਼, ਜਾਣੋ ਪੂਰਾ ਮਾਮਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904