Karan Aujla Followed By Apple Music: ਪੰਜਾਬੀ ਸੰਗੀਤ ਜਗਤ ਦੇ ਸੁਪਰਸਟਾਰ ਕਰਨ ਔਜਲਾ ਆਪਣੀ ਗਾਇਕੀ ਦੇ ਦਮ ਤੇ ਦੁਨੀਆ ਭਰ ਵਿੱਚ ਰਾਜ ਕਰਦੇ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੀ ਗਾਇਕੀ ਦਾ ਜਲਵਾ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਵਿੱਚ ਵੀ ਵੇਖਣ ਨੂੰ ਮਿਲਦਾ ਹੈ। ਇਸ ਵਿਚਾਲੇ ਪੰਜਾਬੀ ਸੰਗੀਤ ਜਗਤ ਦੇ ਸਟਾਰ ਕਰਨ ਔਜਲਾ ਨੇ ਆਪਣੇ ਨਾਂਅ ਇੱਕ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ। ਦਰਅਸਲ, ਪੰਜਾਬੀ ਗਾਇਕ ਕਰਨ ਔਜਲਾ ਪਹਿਲਾ ਅਜਿਹੇ ਪੰਜਾਬੀ ਕਲਾਕਾਰ ਬਣੇ ਹਨ ਜਿਨ੍ਹਾਂ ਨੂੰ ਐਪਲ ਮਿਊਜ਼ਿਕ ਦੁਆਰਾ ਫੋਲੋ ਕੀਤਾ ਗਿਆ ਹੈ।
ਜੀ ਹਾਂ, ਕਰਨ ਔਜਲਾ ਇੰਸਟਾਗ੍ਰਾਮ 'ਤੇ ਐਪਲ ਮਿਊਜ਼ਿਕ ਦੇ ਅਧਿਕਾਰਤ ਹੈਂਡਲ ਦੁਆਰਾ ਫਾਲੋ ਕੀਤੇ ਜਾਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਦੱਸ ਦੇਈਏ ਕਿ ਐਪਲ ਮਿਊਜ਼ਿਕ ਇੰਸਟਾਗ੍ਰਾਮ ਅਕਾਊਂਟ ਨੇ ਕਰਨ ਔਜਲਾ ਦੀ ਐਲਬਮ ਮੇਕਿੰਗ ਮੈਮੋਰੀਜ਼ ਦੇ ਰਿਲੀਜ਼ ਹੋਣ ਤੋਂ ਹਫ਼ਤਾ ਪਹਿਲਾਂ ਫਾਲੋ ਕੀਤਾ ਹੈ। ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਕਰਨ ਔਜਲਾ ਚਰਚਾ ਵਿੱਚ ਆ ਗਏ ਹਨ। ਇਹ ਕਰਨ ਔਜਲਾ ਦੇ ਨਾਂਅ ਵੱਡੀ ਉਪਲੱਬਧੀ ਹੈ।
ਕਰਨ ਡਾਕਿਊਮੈਂਟਰੀ ਨੂੰ ਲੈ ਚਰਚਾ 'ਚ...
ਵਰਕਫਰੰਟ ਦੀ ਗੱਲ ਕਰਿਏ ਤਾਂ ਕਰਨ ਔਜਲਾ ਜਲਦ ਹੀ ਪ੍ਰਸ਼ੰਸਕਾਂ ਵਿਚਾਲੇ ਆਪਣੀ ਡਾਕਿਊਮੈਂਟਰੀ ਲੈ ਕੇ ਪੇਸ਼ ਹੋਣਗੇ। ਪੰਜਾਬੀ ਗਾਇਕ ਵੱਲੋਂ ਇਸਦਾ ਐਲਾਨ ਕੀਤਾ ਗਿਆ ਹੈ। ਜੀ ਹਾਂ, ਕਰਨ ਔਜਲਾ ਨੇ ਡਾਕਿਊਮੈਂਟਰੀ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਡਾਕਿਊਮੈਂਟਰੀ 'ਚ ਕਰਨ ਦੇ ਫੈਨਜ਼ ਵੀ ਨਜ਼ਰ ਆਉਣਗੇ। ਪਰ ਇਹ ਮੌਕਾ ਸਿਰਫ ਔਜਲਾ ਦੇ ਖਾਸ ਫੈਨਜ਼ ਨੂੰ ਹੀ ਮਿਲ ਰਿਹਾ ਹੈ। ਖਾਸ ਫੈਨਜ਼ ਤੋਂ ਮਤਲਬ ਇਹ ਹੈ ਕਿ ਜਿਹੜੇ ਫੈਨਜ਼ ਨੇ ਕਰਨ ਔਜਲਾ ਦੇ ਟੈਟੂ ਆਪਣੇ ਸਰੀਰਾਂ 'ਤੇ ਬਣਵਾਏ ਹਨ, ਉਨ੍ਹਾਂ ਫੈਨਜ਼ ਨੂੰ ਡਾਕਿਊਮੈਂਟਰੀ 'ਚ ਫੀਚਰ ਕਰਨ ਦਾ ਪਲਾਨ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।