Master Saleem On Brother in Law News: ਪੰਜਾਬੀ ਸੰਗੀਤ ਜਗਤ ਦੀ ਸ਼ਾਨ ਮਾਸਟਰ ਸਲੀਮ ਇਨ੍ਹੀਂ ਦਿਨੀਂ ਖੂਬ ਚਰਚਾ ਵਿੱਚ ਹਨ। ਇਸਦੀ ਵਜ੍ਹਾ ਹੈ ਕਲਾਕਾਰ ਅਤੇ ਉਨ੍ਹਾਂ ਦੇ ਜੀਜਾ ਦੇ ਨਾਂਅ ਦੇ ਝੂਠੀ ਖਬਰ ਸੋਸ਼ਲ ਮੀਡੀਆ ਉੱਪਰ ਅੱਗ ਦੀ ਤਰ੍ਹਾਂ ਵਾਈਰਲ ਹੋ ਰਹੀ ਹੈ। ਜਿਸਦੀ ਪੁੁਸ਼ਟੀ ਕਲਾਕਾਰ ਵੱਲੋਂ ਗੁੱਸੇ ਵਿੱਚ ਲਾਈਵ ਆ ਕੇ ਕੀਤੀ ਗਈ ਹੈ। ਦੱਸ ਦੇਈਏ ਕਿ ਮਾਸਟਰ ਸਲੀਮ ਕੁਝ ਸਮੇਂ ਲਈ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਾਈਵ ਆਏ ਅਤੇ ਆਪਣੇ ਨਾਂਅ ਦੇ ਨਾਲ-ਨਾਲ ਜੀਜੇ ਵੱਲ਼ੋਂ ਕੀਤੀ ਗਈ ਚੋਰੀ ਦੀ ਖਬਰ ਨੂੰ ਬਹੁਤ ਵੱਡੀ ਅਫਵਾਹ ਦੱਸਿਆ। ਇਸਦੇ ਨਾਲ ਹੀ ਉਨ੍ਹਾਂ ਮੀਡੀਆ ਅਤੇ ਕਈ ਫੇਸਬੁੱਕ ਪੇਜ਼ਾ ਉੱਪਰ ਵੀ ਜੰਮ ਕੇ ਆਪਣੀ ਭੜਾਸ ਕੱਢੀ।


ਦਰਅਸਲ, ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਪਰ ਇਹ ਖਬਰ ਵਾਈਰਲ ਹੋ ਰਹੀ ਸੀ ਕਿ ਮਾਸਟਰ ਸਲੀਮ ਦੇ ਜੀਜਾ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਹਨ। ਜਿਸ ਤੋਂ ਬਾਅਦ ਹਰ ਪਾਸੇ ਹੱਲ ਚੱਲ ਮੱਚ ਗਈ। ਹਾਲਾਂਕਿ ਜਦੋਂ ਇਹ ਖਬਰ ਪੰਜਾਬੀ ਗਾਇਕ ਮਾਸਟਰ ਸਲੀਮ ਕੋਲ ਪੁੱਜੀ ਤਾਂ ਉਹ ਗੁੱਸੇ ਵਿੱਚ ਅੱਗ ਬਬੂਲਾ ਹੋ ਗਏ। ਉਨ੍ਹਾਂ ਲਾਈਵ ਆ ਕੇ ਇਸ ਸਾਰੀ ਖਬਰ ਦੀ ਸੱਚਾਈ ਦੱਸੀ। 


ਉਨ੍ਹਾਂ ਇੰਸਟਾਗ੍ਰਾਮ ਦੇ ਲਾਈਵ ਆ ਦੱਸਿਆ ਕਿ ਜੋ ਵੀ ਸੋਸ਼ਲ ਮੀਡੀਆ ਉੱਪਰ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਉਹ ਸਭ ਝੂਠ ਹਨ। ਇਸ ਤੋਂ ਇਲਾਵਾ ਜਿੰਨਾਂ ਨੇ ਵੀ ਵਿਊ ਲਈ ਇਹ ਸਭ ਕੀਤਾ ਹੈ, ਇਸ ਤਰ੍ਹਾਂ ਕਰਨ ਤੋਂ ਪਹਿਲਾਂ ਇੱਕ ਵਾਰ ਪੁਸ਼ਟੀ ਕਰ ਲੈਣੀ ਚਾਹਿਦੀ ਹੈ। ਇਸਦੇ ਨਾਲ ਹੀ ਉਨ੍ਹਾਂ ਗੁੱਸੇ ਵਿੱਚ ਆ ਕੇ ਇਹ ਤੱਕ ਕਹਿ ਦਿੱਤਾ ਜੋ ਵੀ ਅਜਿਹੀਆਂ ਝੂਠੀਆਂ ਖਬਰਾਂ ਫੈਲਾ ਰਿਹਾ ਹੈ, ਜੀਜਾ ਮੇਰਾ ਨਹੀਂ ਉਨ੍ਹਾਂ ਦਾ ਹੈ। ਦੱਸ ਦੇਈਏ ਕਿ ਇੰਸਟਾਗ੍ਰਾਮ ਉੱਪਰ ਲਾਈਵ ਆਉਣ ਤੋਂ ਬਾਅਦ ਕਲਾਕਾਰ ਵੱਲੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ। ਤੁਸੀ ਵੀ ਵੇਖੋ ਕਲਾਕਾਰ ਦੀ ਇਹ ਪੋਸਟ...



ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਮਾਸਟਰ ਸਲੀਮ ਦਾ ਗੀਤ ਕੀਦੇ ਕਰਕੇ ਟੁੱਟਿਆ ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਇਸ ਸੈਡ ਸਾਂਗ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਮਾਸਟਰ ਸਲੀਮ ਨਾ ਸਿਰਫ ਪੰਜਾਬੀ ਸਗੋਂ ਬਾਲੀਵੁੱਡ ਇੰਡਸਟਰੀ ਵਿੱਚ ਵੀ ਆਪਣੀ ਗਾਇਕੀ ਦਾ ਜਲਵਾ ਦਿਖਾ ਚੁੱਕੇ ਹਨ।