Neeru Bajwa New Movie Buhe Bariyan: ਪਾਲੀਵੁੱਡ ਸਿਨੇਮਾ ਜਗਤ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਚਰਚਾ ਬਟੋਰ ਰਹੀ ਹੈ। ਦੱਸ ਦੇਈਏ ਕਿ ਅਦਾਕਾਰਾ ਨੀਰੂ ਦੀਆਂ ਦੋ ਫਿਲਮਾਂ “ਕਲੀ ਜੋਟਾ”ਅਤੇ “ਚੱਲ ਜਿੰਦੀਏ”ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਉਹ ਇਸਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ। ਇਸਦੇ ਨਾਲ ਹੀ ਨੀਰੂ ਨੇ ਆਪਣੀ ਤੀਜੀ ਨਵੀਂ ਫਿਲਮ ਬੂਹੇ ਬਾਰੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦਾ ਐਲਾਨ ਕਰਦੇ ਹੋਏ ਨੀਰੂ ਵੱਲੋਂ ਦਰਸ਼ਕਾਂ ਦਾ ਧੰਨਵਾਦ ਵੀ ਕੀਤਾ ਗਿਆ ਹੈ। ਤੁਸੀ ਵੀ ਵੇਖੋ ਖੂਬਸੂਰਤ ਅਦਾਕਾਰਾ ਦੀ ਇਹ ਪੋਸਟ...





ਨੀਰੂ ਬਾਜਵਾ ਨੇ ਆਪਣੀ ਨਵੀਂ ਫਿਲਮ ਬੂਹੇ ਬਾਰੀਆਂ ਦਾ ਪੋਸਟਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ,“ਕਲੀ ਜੋਟਾ”ਅਤੇ “ਚੱਲ ਜਿੰਦੀਏ”ਨੂੰ ਤੁਸੀ ਕਬੂਲ ਕੀਤਾ,ਇੰਨਾਂ ਪਿਆਰ ਕੇ ਵਾਰੇ ਜਾਈਏ।ਥੌਡੇ ਸਾਰਿਆਂ ਦੇ ਪਿਆਰ ਸਦਕਾ ਇਕ ਵਾਰੀ ਫੇਰ ਬਿਲਕੁਲ ਅਲੱਗ ਵਿਸ਼ਾ”ਬੂਹੇ ਬਾਰੀਆਂ”ਲੈ ਆ ਰਹੇ ਹਾਂ ਉਮੀਦ ਹੈ ਤੁਸੀ ਇਸ ਵਾਰੀ ਵੀ ਬਹੁਤ ਪਿਆਰ ਦਿਉਗੇ।ਤੁਹਾਡੇ ਹੌਸਲੇ ਨਾਲ ਹੀ ਇਹ ਫਿਲਮਾਂ ਬਣੀਆਂ ਨੇ🙏ਆਪ ਸਭ ਨੂੰ ਬਹੁਤ ਪਿਆਰ ਤੇ ਸਤਿਕਾਰ🙏🤗🙏🤗...September 29,2023... ਦੱਸ ਦੇਈਏ ਕਿ ਇਹ ਫਿਲਮ ਸਤੰਬਰ ਮਹੀਨੇ 29 ਤਰੀਕ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਰਹੇਗਾ।





 
ਕਾਬਿਲੇਗੌਰ ਹੈ ਕਿ ਨੀਰੂ ਬਾਜਵਾ ਦੀ ਫਿਲਮ ਕਲੀ ਜੋਟਾ ਅਤੇ “ਚੱਲ ਜਿੰਦੀਏ” ਨੂੰ ਪ੍ਰਸ਼ੰਸ਼ਕਾਂ ਨੇ ਭਰਮਾ ਹੁੰਗਾਰਾ ਦਿੱਤਾ। ਦੋਵੇਂ ਹੀ ਫਿਲਮਾਂ ਲੰਬੇ ਸਮੇਂ ਤੱਕ ਸਿਨੇਮਾਘਰਾਂ ਦੀ ਸ਼ਾਨ ਬਣੀਆ ਰਹੀਆਂ। ਬਾਲੀਵੁੱਡ, ਹਾਲੀਵੁੱਡ ਅਤੇ ਸਾਉਥ ਤੋਂ ਇਲ਼ਾਵਾ ਪੰਜਾਬੀ ਫਿਲਮਾਂ ਨੂੰ ਦਰਸ਼ਕਾਂ ਦਾ ਬੇਹੱਦ ਪਿਆਰ ਮਿਲਣਾ ਮਾਣ ਵਾਲੀ ਗੱਲ ਹੈ। ਹੁਣ ਇਸੇ ਖੁਸ਼ੀ ਵਿੱਚ ਨੀਰੂ ਨੇ ਆਪਣੀ ਤੀਸਰੀ ਫਿਲਮ ਦਾ ਐਲਾਨ ਕੀਤਾ ਹੈ। ਇਹ ਫਿਲਮ ਪਰਦੇ ਉੱਪਰ ਕੀ ਕਮਾਲ ਦਿਖਾਉਂਦੀ ਹੈ। ਇਹ ਤਾਂ ਰਿਲੀਜ਼ ਤੋਂ ਬਾਅਦ ਹੀ ਪਤਾ ਚੱਲੇਗਾ।