Sidhu Moose Wala Brother First Lohri: ਪੰਜਾਬ ਦੇ ਸਭ ਤੋਂ ਪ੍ਰਸਿੱਧ ਤੇ ਖੁਸ਼ੀਆਂ ਭਰਪੂਰ ਤਿਉਹਾਰਾਂ ਵਿੱਚੋਂ ਇੱਕ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਲੋਕ ਇਸ ਤਿਉਹਾਰ ਨੂੰ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ। ਇਹ ਤਿਉਹਾਰ ਖੁਸ਼ਹਾਲੀ, ਸੁੱਖ ਅਤੇ ਆਉਣ ਵਾਲੇ ਚੰਗੇ ਦਿਨਾਂ ਦਾ ਪ੍ਰਤੀਕ ਹੈ। ਲੋਹੜੀ ਦਾ ਸਭ ਤੋਂ ਵੱਧ ਉਤਸ਼ਾਹ ਪੰਜਾਬ ਦੇ ਨਾਲ ਹਰਿਆਣਾ ਅਤੇ ਦਿੱਲੀ ਵਿੱਚ ਵੀ ਦੇਖਣ ਨੂੰ ਮਿਲ ਦਾ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਘਰ ਵੀ ਇਹ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਿੱਧੂ ਦੇ ਘਰ ਰੌਣਕਾ ਲੱਗੀਆਂ ਹਨ।
ਦਰਅਸਲ, ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਆਪਣੇ ਛੋਟੇ ਪੁੱਤਰ ਸ਼ੁਭਦੀਪ ਦੀ ਪਹਿਲੀ ਲੋਹੜੀ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਘਰ ਰੌਣਕਾ ਲੱਗੀਆਂ ਹੋਈਆਂ ਹਨ। ਜਿਸਦੇ ਕਈ ਵੀਡੀਓ ਇੰਟਰਨੈੱਟ ਤੇ ਵਾਇਰਲ ਹੋ ਰਹੇ ਹਨ। ਇਸ ਵਿਚਾਲੇ ਮਾਤਾ ਚਰਨ ਕੌਰ ਨੇ ਆਪਣੇ ਵੱਡੇ ਪੁੱਤਰ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ ਨਿੱਕੇ ਅਤੇ ਵੱਡੇ ਸਿੱਧੂ ਦੀ ਤਸਵੀਰ ਸ਼ੇਅਰ ਕਰ ਖਾਸ ਕੈਪਸ਼ਨ ਲਿਖਿਆ ਹੈ।
ਉਨ੍ਹਾਂ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਤੇਰੇ ਮੁੜਨ ਨਾਲ ਸਿਰਫ਼ ਇਹ ਅਹਿਸਾਸ ਨਹੀ ਹੋਇਆ ਕਿ, ਮੈਂ ਅਜੇ ਸਾਹ ਲੈ ਰਹੀ ਹਾਂ, ਤੇਰੇ ਮੁੜਨ ਨਾਲ ਮੈਂ ਆਪਣੀ ਕੁੱਖ ਚ ਸਤਿਗੁਰ ਦੇ ਲਾਏ ਭਾਗ ਨਾਲ ਆਪਣੇ ਦੁੱਖ ਤੇ ਮਲ੍ਹਮ ਵੀ ਲਾਈ, ਪੁੱਤ ਮੈਂ ਵਾਹਿਗੁਰੂ ਦੇ ਕੀਤੇ ਇਨਸਾਫ਼ ਨਾਲ ਇਹ ਤਾ ਜਾਣ ਗਈ ਹਾਂ, ਕਿ ਕਿਸੇ ਨੂੰ ਗਿਰਾਉਣ ਮਿਟਾਉਣ ਦੀਆ ਜੁਗਤਾ ਇਥੋ ਤੱਕ ਹੀ ਰਹਿ ਜਾਣੀਆਂ ਕਦੇ ਕਦੇ ਜਦੋ ਦਿਲ ਬੇਚੈਨ ਹੋ ਜਾਂਦਾ ਏ ਤਾਂ ਮੇਰਾ ਮਨ ਮੈਂਨੂੰ ਇਹ ਕਹਿੰਦਾ ਏ ਕਿ ਮੈਂ ਤੇਰੇ ਦੋ ਰੂਪ ਦੇਖਣੇ ਸੀ, ਮੇਰਾ ਸ਼ੇਰ ਹੁਣ ਬੱਬਰ ਸ਼ੇਰ ਬਣ ਮੁੜਿਆ ਏ, ਮੇਰੇ ਨਿੱਕੇ ਸ਼ੁੱਭ ਨੂੰ ਮੇਰੇ ਵੱਡੇ ਸ਼ੁੱਭ ਵੱਲੋ ਤੇ ਸਾਰੇ ਜਹਾਨ ਵਿੱਚ ਉਹਦੀ ਸੁੱਖ ਮੰਗਦੇ ਭੈਣ ਭਰਾਵਾ ਵੱਲੋਂ ਪਹਿਲੀ ਲੋਹੜੀ ਮੁਬਾਰਕ ਮੇਰੀ ਅਰਦਾਸ ਏ ਬੇਟਾ, ਤੁਸੀ ਵੀ ਆਪਣੇ ਵੱਡੇ ਵੀਰ ਵਾਂਗ ਸੂਝਵਾਨ ਤੇ ਦਲੇਰ ਬਣੋ...
ਮਾਤਾ ਚਰਨ ਕੌਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਕਮੈਂਟ ਕਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਕਈ ਫੈਨਜ਼ ਭਾਵੁਕ ਕਮੈਂਟ ਕਰ ਰਹੇ ਹਨ।