Punjabi actor Deep Sidhu's last film 'Sade Wale' will be released on April 29, 2022 in cinemas across the world


ਅਦਾਕਾਰ ਦੀਪ ਸਿੱਧੂ ਦੀ ਆਖਰੀ ਫਿਲਮ 'ਸਾਡੇ ਆਲੇ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਬਦਕਿਸਮਤੀ ਨਾਲ, ਇਸ ਪ੍ਰਤਿਭਾਸ਼ਾਲੀ ਕਲਾਕਾਰ ਦੀ ਫਰਵਰੀ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਪੰਜਾਬ ਦੇ ਮੁਕਤਸਰ ਜ਼ਿਲ੍ਹੇ ਵਿੱਚ ਪੈਦਾ ਹੋਏ ਸਿੱਧੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ, ਹਾਲਾਂਕਿ ਅਦਾਕਾਰ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਜਿਸ ਤੋਂ ਬਾਅਦ ਉਸਨੇ ਅਦਾਕਾਰੀ ਵਿੱਚ ਆਪਣਾ ਕਰੀਅਰ ਬਣਾਇਆ।


ਦੱਸ ਦਈਏ ਕਿ ਸਾਲ 2015 ਵਿੱਚ ਉਸਨੇ ਐਕਟਿੰਗ ਵਿੱਚ ਕਦਮ ਰੱਖਿਆ ਅਤੇ ਫਿਲਮ 'ਰਮਤਾ ਜੋਗੀ' ਨਾਲ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਅਦਾਕਾਰ ਨੇ ਫਿਲਮ 'ਜੋਰਾ 10 ਨੰਬਰੀਆ' ਨਾਲ ਪ੍ਰਸਿੱਧੀ ਹਾਸਲ ਕੀਤੀ। ਪੰਜਾਬੀ ਫ਼ਿਲਮ ਇੰਡਸਟਰੀ ਦਾ ਇਹ ਉੱਭਰਦਾ ਕਲਾਕਾਰ ਬਹੁਤ ਛੋਟੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।


ਅਭਿਨੇਤਾ ਦੀਪ ਸਿੱਧੂ ਅਚਾਨਕ ਉਸ ਸਮੇਂ ਸੁਰਖੀਆਂ ਵਿੱਚ ਆ ਗਏ ਜਦੋਂ ਕਿਸਾਨ ਅੰਦੋਲਨ ਦੌਰਾਨ ਇੱਕ ਪੁਲਿਸ ਅਧਿਕਾਰੀ ਨਾਲ ਉਨ੍ਹਾਂ ਦੀ ਬਹਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਮਾਮਲੇ ਵਿੱਚ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।


ਮਰਹੂਮ ਕਲਾਕਾਰ ਦੀਪ ਸਿੱਧੂ ਦੇ ਪ੍ਰਸ਼ੰਸਕਾਂ ਲਈ ਇਹ ਖੁਸ਼ੀ ਅਤੇ ਗ਼ਮੀ ਦੋਵੇਂ ਹੀ ਹੈ ਕਿਉਂਕਿ ਉਨ੍ਹਾਂ ਦੀ ਆਖਰੀ ਫਿਲਮ 'ਸਾਡੇ ਆਲੇ' ਦੀ ਰਿਲੀਜ਼ ਡੇਟ ਆ ਚੁੱਕੀ ਹੈ ਪਰ ਉਹ ਇਸ ਦੁਨੀਆ 'ਚ ਨਹੀਂ ਰਹੇ। ਅਭਿਨੇਤਾ ਦੀਪ ਸਿੱਧੀ ਦੀ ਆਖਰੀ ਫਿਲਮ 'ਸਾਡੇ ਆਲੇ' 29 ਅਪ੍ਰੈਲ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਫਿਲਮ ਦਾ ਨਿਰਦੇਸ਼ਨ ਜਤਿੰਦਰ ਮੋਹਰ ਨੇ ਕੀਤਾ ਹੈ।


ਇਹ ਵੀ ਪੜ੍ਹੋ: ਅਨਿਲ ਵਿੱਜ ਨੇ ਪੰਜਾਬ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ- ਬੱਚਾ ਪਾਰਟੀ ਨੂੰ ਮੁੱਦਿਆਂ ਦੀ ਜਾਣਕਾਰੀ ਨਹੀਂ