Punjabi Celebs: ਇਨ੍ਹੀਂ ਦਿਨੀਂ ਦੇਸ਼ 'ਚ ਖੇਤਰੀ ਸਿਨੇਮਾ ਤੇ ਉਨ੍ਹਾਂ ਦੇ ਕਲਾਕਾਰਾਂ ਦੀ ਪਹੁੰਚ ਵਧ ਰਹੀ ਹੈ। ਇਹੀ ਕਾਰਨ ਹੈ ਕਿ ਹਰ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਨੂੰ ਲੋਕਾਂ ਦਾ ਕਾਫੀ ਪਿਆਰ ਮਿਲਦਾ ਹੈ। ਪੰਜਾਬੀ ਗੀਤ ਹੀ ਨਹੀਂ, ਪੰਜਾਬੀ ਸਿਤਾਰਿਆਂ ਨੇ ਵੀ ਲੋਕਾਂ ਦੇ ਦਿਲਾਂ 'ਚ ਆਪਣੇ ਲਈ ਖ਼ਾਸ ਥਾਂ ਬਣਾਈ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਕੁਝ ਸਿਤਾਰਿਆਂ ਦੀ ਨੈੱਟਵਰਥ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਕੌਣ ਹੈ ਕਿੰਨਾ ਅਮੀਰ...


ਦਿਲਜੀਤ ਦੋਸਾਂਝ


ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪੰਜਾਬੀ ਅਤੇ ਹਿੰਦੀ ਇੰਡਸਟਰੀ 'ਚ ਇੱਕ ਵੱਖਰੀ ਪਛਾਣ ਬਣਾਈ ਹੈ। ਉਹ ਪੰਜਾਬੀ ਸਿਨੇਮਾ 'ਚ ਸਭ ਤੋਂ ਵੱਧ ਫੀਸ ਲੈਣ ਵਾਲੇ ਸਿਤਾਰਿਆਂ ਵਿੱਚੋਂ ਇੱਕ ਹੈ। ਖ਼ਬਰਾਂ ਮੁਤਾਬਕ ਦਿਲਜੀਤ ਦੋਸਾਂਝ ਦੀ ਕੁੱਲ ਜਾਇਦਾਦ 150 ਕਰੋੜ ਰੁਪਏ ਦੇ ਕਰੀਬ ਹੈ ਤੇ ਉਹ ਇਕ ਮਹੀਨੇ 'ਚ 80 ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲੈਂਦੇ ਹਨ। ਦਿਲਜੀਤ ਫ਼ਿਲਮਾਂ ਤੇ ਲਾਈਵ ਕੰਸਰਟ ਤੋਂ ਵੀ ਖੂਬ ਕਮਾਈ ਕਰਦੇ ਹਨ। ਦਿਲਜੀਤ ਦੋਸਾਂਝ ਦੀ ਸਾਲਾਨਾ ਆਮਦਨ 12 ਕਰੋੜ ਰੁਪਏ ਤੋਂ ਵੱਧ ਹੈ।


ਗੁਰਦਾਸ ਮਾਨ


ਗੁਰਦਾਸ ਮਾਨ ਨੂੰ ਆਪਣੀ ਅਦਾਕਾਰੀ ਤੇ ਬਹੁਮੁਖੀ ਹੁਨਰ ਲਈ ਜਾਣਿਆ ਜਾਂਦਾ ਹੈ। ਉਹ ਇੱਕ ਬਹੁਤ ਹੀ ਦੋਸਤਾਨਾ ਅਤੇ ਊਰਜਾਵਾਨ ਅਦਾਕਾਰ ਹੈ, ਜੋ ਕਿਸੇ ਵੀ ਭੂਮਿਕਾ ਨੂੰ ਆਪਣਾ ਬਣਾਉਣ ਦੀ ਸਮਰੱਥਾ ਰੱਖਦਾ ਹੈ। ਗੁਰਦਾਸ ਮਾਨ ਦੀ ਆਮਦਨ ਦੇ ਬਹੁਤ ਸਾਰੇ ਵੱਖ-ਵੱਖ ਸਰੋਤ ਹਨ ਜਿਵੇਂ ਕਿ ਫ਼ਿਲਮਾਂ, ਗੀਤ, ਲਾਈਵ ਕੰਸਰਟ, ਇਸ਼ਤਿਹਾਰ ਤੇ ਕਾਰੋਬਾਰੀ ਨਿਵੇਸ਼। ਰਿਪੋਰਟਾਂ ਮੁਤਾਬਕ 2022 'ਚ ਗੁਰਦਾਸ ਮਾਨ ਦੀ ਕੁੱਲ ਜਾਇਦਾਦ ਲਗਭਗ 400 ਕਰੋੜ ਰੁਪਏ ਹੈ।


ਜੱਸੀ ਗਿੱਲ


ਜੱਸੀ ਗਿਸ ਇੱਕ ਬਹੁਤ ਮਸ਼ਹੂਰ ਪੰਜਾਬੀ ਗਾਇਕ ਹੈ। ਉਨ੍ਹਾਂ ਦੇ ਗੀਤ ਹਰ ਪਾਰਟੀ 'ਚ ਸੁਣਨ ਨੂੰ ਮਿਲਦੇ ਹਨ। ਆਪਣੀ ਪਹਿਲੀ ਐਲਬਮ ਲਈ ਕਾਰਾਂ ਧੋ ਕੇ ਪੈਸਾ ਜੋੜਨ ਵਾਲੇ ਜੱਸੀ ਹੁਣ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਜੱਸੀ ਗਿੱਲ ਐਲਬਮਾਂ, ਸ਼ੋਅ ਅਤੇ ਇਸ਼ਤਿਹਾਰਾਂ ਤੋਂ ਬਹੁਤ ਕਮਾਈ ਕਰਦੇ ਹਨ। ਰਿਪੋਰਟਾਂ ਮੁਤਾਬਕ ਜੱਸੀ ਗਿੱਲ ਦੀ ਕੁੱਲ ਜਾਇਦਾਦ 37 ਕਰੋੜ ਦੇ ਕਰੀਬ ਹੈ।


ਐਮੀ ਵਿਰਕ


ਐਮੀ ਵਿਰਕ ਇੱਕ ਮਸ਼ਹੂਰ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਅਦਾਕਾਰ ਵੀ ਹਨ। ਉਨ੍ਹਾਂ ਨੇ ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ 'ਚ ਵੀ ਕੰਮ ਕੀਤਾ ਹੈ। ਐਮੀ ਪੰਜਾਬੀ ਇੰਡਸਟਰੀ ਦੇ ਮਹਿੰਗੇ ਸਿਤਾਰਿਆਂ ਦੀ ਲਿਸਟ 'ਚ ਸ਼ਾਮਲ ਹੈ। ਰਿਪੋਰਟਾਂ ਮੁਤਾਬਕ ਉਹ ਕਰੀਬ 240 ਕਰੋੜ ਦੀ ਜਾਇਦਾਦ ਦੇ ਮਾਲਕ ਹਨ।


ਗੁਰੂ ਰੰਧਾਵਾ


ਗੁਰੂ ਰੰਧਾਵਾ ਪੰਜਾਬੀ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਮ ਹੈ। ਰੰਧਾਵਾ ਗਾਇਕ ਹੋਣ ਦੇ ਨਾਲ-ਨਾਲ ਇੱਕ ਅਦਾਕਾਰ ਅਤੇ ਨਿਰਮਾਤਾ ਵੀ ਹਨ। ਗੁਰੂ ਰੰਧਾਵਾ ਆਪਣੇ ਸ਼ੋਅ ਅਤੇ ਗੀਤਾਂ ਲਈ ਕਾਫੀ ਪੈਸਾ ਕਮਾਉਂਦੇ ਹੈ। ਰਿਪੋਰਟਾਂ ਮੁਤਾਬਕ ਗੁਰੂ ਰੰਧਾਵਾ ਕਰੀਬ 41 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ। ਉਹ ਆਪਣੇ ਲਾਈਵ ਈਵੈਂਟ ਲਈ ਲੱਖਾਂ ਦੀ ਫੀਸ ਵੀ ਲੈਂਦੇ ਹਨ।