ਚੰਡੀਗੜ੍ਹ: ਕੋਰੋਨਾਵਾਇਰਸ ਨੇ ਹਰ ਪਾਸੇ ਤਬਾਹੀ ਮਚਾਈ ਹੈ। ਕੋਈ ਵੀ ਵਰਗ ਇਸ ਦੇ ਮਾੜੇ ਪ੍ਰਭਾਅ ਤੋਂ ਬਚ ਨਹੀਂ ਸਕਿਆ। ਅਜਿਹਾ ਹੀ ਹਾਲ ਇਸ ਨੇ ਪੰਜਾਬੀ ਇੰਡਸਟਰੀ ਦਾ ਵੀ ਕੀਤਾ। ਫ਼ਿਲਮਾਂ 'ਤੇ ਕੋਰੋਨਾ ਦਾ ਅਸਰ ਕਾਫੀ ਮਾੜਾ ਹੋਇਆ। ਦੱਸ ਦਈਏ ਕਿ 70 ਤੋਂ ਵੱਧ ਫ਼ਿਲਮਾਂ ਬਣਕੇ ਤਿਆਰ ਹਨ ਪਰ ਰਿਲੀਜ਼ ਲਈ ਸਮਾਂ ਨਹੀਂ ਮਿਲ ਰਿਹਾ


ਇਸ ਸਭ ਦੇ ਵਿਚਕਾਰ ਪੰਜਾਬੀ ਫ਼ਿਲ'ਕੁੜੀਆਂ ਜਵਾਨ ਬਾਪੂ ਪ੍ਰੇਸ਼ਾਨ' ਦੇ ਮੇਕਰਜ਼ ਨੇ ਆਪਣੀ ਤੈਅ ਕੀਤੀ ਤਾਰੀਕ 'ਤੇ ਫ਼ਿਲਮ ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ। ਇਸ ਦੇ ਨਾਲ ਹੀ ਫ਼ਿਲਮ ਲਈ ਪ੍ਰੀਮਿਅਰ ਵੀ ਰੱਖਿਆ। ਇਸ ਫ਼ਿਲਮ 'ਚ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਦੀ ਮੁਖ ਭੂਮਿਕਾ 'ਚ ਨਜ਼ਰ ਆਉਣਗੇ।


ਜੇਕਰ ਫ਼ਿਲਮ ਦੇ ਪ੍ਰੀਮਿਅਰ ਦੀ ਗੱਲ ਕਰੀਏ ਤਾਂ ਫਿਲਮ ਨੂੰ ਸਪੋਰਟ ਕਰਨ ਇੱਥੇ ਕਈ ਕਲਾਕਾਰ ਪਹੁੰਚੇ। ਜਿਨ੍ਹਾਂ ਵਿਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਬਿੰਨੂ ਢਿੱਲੋਂ ਵਰਗੇ ਨਾਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੇ ਸਿਨੇਮਾ ਵਿਚ ਪੰਜਾਬੀ ਫ਼ਿਲਮ ਇੱਕ ਵਾਰ ਫਿਰ ਤੋਂ ਰਿਲੀਜ਼ ਹੋਣ ਲਈ ਇੱਕ ਦੂਜੇ ਨੂੰ ਵਧਾਈ ਦਿੱਤੀ ਤੇ ਨਾਲ ਹੀ ਉਮੀਦ ਜ਼ਾਹਰ ਕੀਤੀ ਕਿ ਫ਼ਿਲਮਾਂ ਰਿਲੀਜ਼ ਲਈ ਥਾਂ ਖੁਲ੍ਹਣ ਤੇ ਸਿਤਾਰੇ ਵਾਪਿਸ ਦਰਸ਼ਕਾਂ ਕੋਲ ਪੁੱਜਣ


ਸੁਣੋ ਇਸ ਮੌਕੇ ਗੁਰਪ੍ਰੀਤ ਘੁੱਗੀ ਨੇ ਕੀ ਕਿਹਾ:



ਇਸ ਮੌਕੇ ਗਿੱਪੀ ਗਰੇਵਾਲ ਨੇ ਕਿਹਾ ਮੈਨੂੰ ਮੌਕਾ ਤਾਂ ਮਿਲੇ ਮੇਰੇ ਕੋਲ ਫ਼ਿਲਮਾਂ ਹੀ ਫ਼ਿਲਮਾਂ ਹਨ। ਮੌਕੇ 'ਤੇ ਮੌਜੂਦ ਕਲਾਕਾਰ ਬਸ ਇਹੀ ਉਮੀਦ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਫ਼ਿਲਮ ਦਾ ਜਲਦ ਪ੍ਰੀਮਿਅਰ ਹੋਵੇ ਤੇ ਦਰਸ਼ਕ ਉਨ੍ਹਾਂ ਦੀ ਫਿਲਮ ਨੂੰ ਵੀ ਦੇਖਣ ਆਉਣ


ਐਕਟਰ ਗਿੱਪੀ ਗਰੇਵਾਲ ਨੇ ਕਿਹਾ:



ਪਿਛਲੇ ਸਾਲ ਮਾਰਚ ਦੇ ਮਹੀਨੇ ਵਿਚ ਸਿਨੇਮਾ ''ਇੱਕੋ ਮਿੱਕੇ' ਤੇ 'ਚਲ ਮੇਰਾ ਪੁੱਤ-2' ਰਿਲੀਜ਼ ਹੋਈ ਸੀ ਪਰ ਜਦੋਂ ਤੋਂ ਕੋਰੋਨਾ ਕਰਕੇ ਸਰਕਾਰ ਨੇ ਸਖ਼ਤ ਪਾਬੰਦੀਆਂ ਤਹਿਤ ਲੌਕਡੈਊਨ ਲਾਇਸਿਤਾਰਿਆਂ ਦੀਆਂ ਫ਼ਿਲਮਾਂ ਨੇ ਤਾਂ ਆਪਣੀ ਕਮਾਈ ਵੀ ਨਹੀਂ ਕੀਤੀ ਪਰ ਸਿਨੇਮਾ ਬੰਦ ਹੋ ਗਏ ਹੁਣ ਜਦੋਂ ਕੋਰੋਨਾ ਦੇ ਮਾਮਲੇ ਘੱਟ ਹੋਣਗੇ ਉਤੋਂ ਹੀ ਦਰਸ਼ਕ ਸਿਨੇਮਾ ਵਾਲ ਵਾਪਿਸ ਮੁੜਣਗੇ।


ਆਖਰ ਕਰਮਜੀਤ ਅਨਮੋਲ ਨੂੰ ਕਿਉਂ ਕੀਤਾ ਧੀਆਂ ਨੇ ਪ੍ਰੇਸ਼ਾਨ ਇਹ ਵੀ ਸੁਣ ਲਿਓ:



ਇਹ ਵੀ ਪੜ੍ਹੋ: ਬਾਰਦਾਨੇ ਦੀ ਘਾਟ ਕਾਰਨ ਕਿਸਾਨ ਹੋ ਰਹੇ ਪ੍ਰੇਸ਼ਾਨ, NH-95 ਦੋ ਘੰਟੇ ਕੀਤਾ ਜਾਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904