ਚੰਡੀਗੜ੍ਹ: ਪੰਜਾਬੀ ਐਕਟਰ ਕਰਤਾਰ ਚੀਮਾ ਆਪਣੀ ਆਉਣ ਵਾਲੀ ਪੰਜਾਬੀ ਫਿਲਮ ਲੈ ਕੇ ਤਿਆਰ ਹਨ। 'ਥਾਣਾ ਸਦਰ' ਨਾਲ ਦਰਸ਼ਕਾਂ ਦਾ ਦਿਲ ਜਿੱਤਣ ਤੋਂ ਬਾਅਦ ਕਰਤਾਰ ਚੀਮਾ ਨੇ ਪੰਜਾਬੀ ਫਿਲਮ 'ਪ੍ਰੋਫੈਸਰ' ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਕਰਤਾਰ ਚੀਮਾ ਲੀਡ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਫਿਲਮ ਬਾਰੇ ਹਾਸਲ ਜਾਣਕਾਰੀ ਮੁਤਾਬਕ ਉਹ ਇਸ ਫਿਲਮ 'ਚ ‘ਪ੍ਰੋਫੈਸਰ’ ਦੀ ਭੂਮਿਕਾ ਨਿਭਾਉਣਗੇ। ਇਸ ਗੱਲ ਦਾ ਐਲਾਨ ਖੁਦ ਕਲਾਕਾਰ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਹੈ।


ਇਹ ਫਿਲਮ ਸਨਰਾਈਜ਼ ਪ੍ਰੋਡਕਸ਼ਨ ਅਤੇ ਬਲੈਕ ਚਿਲੀਜ਼ ਪ੍ਰੋਡਕਸ਼ਨ ਦੇ ਸਹਿਯੋਗੀ ਬੈਨਰ ਹੇਠ ਬਣਨ ਜਾ ਰਹੀ ਹੈ। ਦੱਸ ਦਈਏ ਕਿ ਇਹ ਦੋਵੇਂ ਉਦਯੋਗ ਵਿੱਚ ਬਿਲਕੁਲ ਨਵੇਂ ਪ੍ਰੋਡਕਸ਼ਨ ਹਾਊਸ ਹਨ। 'ਪ੍ਰੋਫੈਸਰ' ਨਾਲ ਆਪਣੇ ਸਫ਼ਰ ਦੀ ਸ਼ੁਰੂਆਤ ਕਰਦੇ ਹੋਏ, ਉਨ੍ਹਾਂ ਕੋਲ ਆਉਣ ਵਾਲੇ ਸਾਲ ਲਈ 4 ਹੋਰ ਫਿਲਮਾਂ ਦੀ ਯੋਜਨਾ ਹੈ।






ਉਧਰ ਚੀਮਾ ਵਲੋਂ ਸ਼ੇਅਰ ਕੀਤੇ ਫਿਲਮ ਦੇ ਪੋਸਟਰ ਤੋਂ ਪਤਾ ਚੱਲਦਾ ਹੈ, ਇਹ ਇੱਕ ਐਕਸ਼ਨ ਥ੍ਰਿਲਰ ਫਿਲਮ ਹੋਵੇਗੀ। ਫਿਲਮ ਦੇ ਪੋਸਟਰ 'ਚ ਕਰਤਾਰ ਚੀਮਾ ਨੇ ਆਪਣੇ ਹੱਥਾਂ ਵਿੱਚ ਬੰਦੂਕ ਫੜੀ ਹੈ ਅਤੇ ਉਹ ਇੱਕ ਅਧਿਆਪਕ ਦੇ ਡੈਸਕ 'ਤੇ ਬੈਠਾ ਦਿਖਾਈ ਦੇ ਰਿਹਾ ਹੈ। ਪੋਸਟਰ 'ਚ ਫਿਲਮ ਦੇ ਟਾਈਟਲ ਨੂੰ ਸਮਝਦਾਰੀ ਨਾਲ ਨਿਭਾਇਆ ਗਿਆ ਹੈ।


ਫਿਲਮ ਦਾ ਪ੍ਰੋਡਕਸ਼ਨ ਦਿਲਕਰਨ ਸਰਾਂ, ਜੱਸੀ ਧਾਲੀਵਾਲ, ਆਦਿਤਿਆ ਅਗਰਵਾਲ ਅਤੇ ਪੂਨਮ ਪਵਾਰ ਨੇ ਕੀਤਾ ਹੈ। ਦਿਲਕਰਨ ਸਰਾਂ ਪੰਜਾਬੀ ਇੰਡਸਟਰੀ ਦੇ ਉੱਘੇ ਨਿਰਮਾਤਾ ਹਨ। ਉਹ ਇਸ ਤੋਂ ਪਹਿਲਾਂ ਵੀ ਕਈ ਸੁਪਰਹਿੱਟ ਪੰਜਾਬੀ ਫਿਲਮਾਂ ਦਾ ਹਿੱਸਾ ਰਹਿ ਚੁੱਕਾ ਹੈ ਪਰ ਇਹ ਪਹਿਲੀ ਵਾਰ ਹੈ ਕਿ ਉਹ ਫਰੰਟਲਾਈਨ 'ਤੇ ਆ ਰਿਹਾ ਹੈ। ਕਰਤਾਰ ਚੀਮਾ ਖੁਦ ਫਿਲਮ ਦੇ ਸਹਿ-ਨਿਰਮਾਤਾ ਵਜੋਂ ਕੰਮ ਕਰ ਰਿਹਾ ਹੈ।


ਗੁਰਵ ਸਰਾਂ ਆਉਣ ਵਾਲੀ ਫਿਲਮ ਦੇ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਹਨ। ਫਿਲਮ ਦੀ ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ ਇਹ ਸਾਹਮਣੇ ਆਇਆ ਹੈ ਕਿ ਇਹ ਫਿਲਮ 2022 ਵਿੱਚ ਰਿਲੀਜ਼ ਹੋਵੇਗੀ। ਟੀਮ ਵੱਲੋਂ ਰਿਲੀਜ਼ ਡੇਟ ਦਾ ਐਲਾਨ ਕਰਨਾ ਅਜੇ ਬਾਕੀ ਹੈ।



ਇਹ ਵੀ ਪੜ੍ਹੋ: Coronavirus Cases Today in India: ਦੇਸ਼ 'ਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 7 ਹਜ਼ਾਰ 145 ਨਵੇਂ ਮਾਮਲੇ ਦਰਜ, ਹੁਣ ਤੱਕ 113 ਲੋਕ ਓਮੀਕਰੋਨ ਕੇਸ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904