Miss Pooja Son Aalaap Singh Tahli Birthday: ਪੰਜਾਬੀ ਗਾਇਕਾ ਮਿਸ ਪੂਜਾ ਅੱਜ ਆਪਣੇ ਪੁੱਤਰ ਅਲਾਪ ਸਿੰਘ ਟਾਹਲੀ ਦਾ ਦੂਜਾ ਜਨਮਦਿਨ ਮਨਾ ਰਹੀ ਹੈ। ਇਸਦਾ ਵੀਡੀਓ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਨੂੰ ਮਿਸ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇਸੰਟਾਗ੍ਰਾਮ ਉੱਪਰ ਸਾਂਝਾ ਕੀਤਾ ਹੈ। ਇਸ ਨੂੰ ਸਾਂਝਾ ਕਰਦੇ ਹੋਏ ਮਿਸ ਪੂਜਾ ਨੇ ਕੈਪਸ਼ਨ ਵਿੱਚ ਲਿਖਿਆ, ਅੱਜ ਆ ਜੀ ਮੇਰੇ ਪਿਆਰੇ ਜੇ, ਕਿਊਟ ਜੇ ਅਲਾਪ ਦਾ ਦੂਜਾ ਜਨਮਦਿਨ। ਵਾਹਿਗੂਰੁ ਹਮੇਸ਼ਾ ਮੇਹਰ ਰੱਖੇ... ਤੁਸੀ ਵੀ ਸਾਰੇ ਅਸੀਸਾਂ ਦੇਵੋ ਮੇਰੇ ਪੁੱਤਰ ਨੂੰ...






ਗਾਇਕਾ ਮਿਸ ਪੂਜਾ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਵਧਾਈਆਂ ਦੇ ਰਹੇ ਹਨ। ਇਸ ਵੀਡੀਓ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਜਨਮਦਿਨ ਮੁਬਾਰਕ ਹੋਵੇ ਜੀ ਹੈਪੀ ਬਾਡੇ ਯਾਰਾ ਉਏ...ਇਸ ਤੋਂ ਇਲਾਵਾ ਦਰਸ਼ਕ ਆਪਣੇ ਪਿਆਰ ਭਰੇ ਸੰਦੇਸ਼ਾਂ ਦੇ ਨਾਲ ਖੂਬ ਪਿਆਰ ਲੁਟਾ ਰਹੇ ਹਨ।





 
ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਨੇ ਲੰਬੇ ਸਮੇਂ ਬਾਅਦ ਗਾਇਕ ਸਿੰਗਾ ਨਾਲ ਗਾਣਾ 'ਦਿਲ ਨਹੀਂ ਲੱਗਣਾ' ਰਿਲੀਜ਼ ਕੀਤਾ। ਜਿਸ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ। ਇਸ ਗੀਤ ਦੀ ਸਫਲਤਾ ਤੋਂ ਬਾਅਦ ਪੂਜਾ ਨੇ ਆਪਣੀ ਐਲਬਮ ਦਾ ਵੀ ਐਲਾਨ ਕੀਤਾ ਸੀ। ਉਸ ਦੀ ਐਲਬਮ 'ਮਰਜਾਣਿਆ' ਦਾ ਟਾਈਟਲ ਟਰੈਕ 'ਮਰਜਾਣਿਆ' ਰਿਲੀਜ਼ ਹੋ ਚੁੱਕਿਆ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਮਿਸ ਪੂਜਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਦੇ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਉਸ ਦੀਆਂ ਮਜ਼ਾਕੀਆਂ ਪੋਸਟਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।

Read More:- Steel Banglez: ਸਟੀਲ ਬੈਂਗਲਜ਼ ਦੀ ਐਲਬਮ ਲਾਂਚ ਤੇ ਪਹੁੰਚੇ ਬਲਕੌਰ ਸਿੱਧੂ, ਨਮ ਅੱਖਾਂ 'ਚ ਨਜ਼ਰ ਆਈ ਪੁੱਤਰ ਮੂਸੇਵਾਲਾ ਦੀ ਯਾਦ