Preet Harpal On CM Bhagwant Mann: ਪੰਜਾਬੀ ਗਾਇਕ ਪ੍ਰੀਤ ਹਰਪਾਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਪੰਜਾਬੀਆਂ ਵਿੱਚ ਖੂਬ ਵਾਹੋ-ਵਾਹੀ ਖੱਟੀ ਹੈ। ਉਨ੍ਹਾਂ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਅੱਜ ਕਲਾਕਾਰ ਜਿਸ ਮੁਕਾਮ ਤੇ ਹਨ ਇੱਥੇ ਪਹੁੰਚਣ ਲਈ ਉਨ੍ਹਾਂ ਸਖਤ ਸੰਘਰਸ਼ ਕੀਤਾ। ਅੱਜ ਪ੍ਰੀਤ ਹਰਪਾਲ ਦੀ ਗਾਇਕੀ ਦਾ ਜਾਦੂ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਨੂੰ ਵੀ ਮੋਹ ਰਿਹਾ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਿਚਾਲੇ ਪ੍ਰੀਤ ਹਰਪਾਲ ਨੇ ਸੀ ਐਮ ਭਗਵੰਤ ਮਾਨ ਨਾਲ ਆਪਣੀ ਪੁਰਾਣੀ ਯਾਦ ਸਾਂਝੀ ਕੀਤੀ ਹੈ।
ਗਾਇਕ ਪ੍ਰੀਤ ਹਰਪਾਲ ਨੇ ਭਗਵੰਤ ਮਾਨ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਸੀਐਮ ਸਾਬ੍ਹ ਨਾਲ ਇੱਕ ਪੁਰਾਣੀ ਤਸਵੀਰ...ਆਮ ਘਰਾਂ 'ਚੋਂ ਉੱਠਕੇ ਇੱਥੇ ਤੱਕ ਆਉਣਾ ਆਮ ਗੱਲ ਤੇ ਨਹੀਂ🙏🙏❤️ @preet.harpal @bhagwantmann1... ਹਾਲਾਂਕਿ ਇਸ ਤਸਵੀਰ ਨੂੰ ਸ਼ੇਅਰ ਕਰ ਪ੍ਰੀਤ ਹਰਪਾਲ ਲਗਾਤਾਰ ਟ੍ਰੋਲ ਹੋ ਰਹੇ ਹਨ।
ਦਰਅਸਲ, ਇਸ ਤਸਵੀਰ ਵਿੱਚ ਪੰਜਾਬ ਦੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਆਮ ਘਰਾਂ ਦਾ ਲਫਜ਼ ਲੋਕਾਂ ਨੂੰ ਬੇਵਕੂਫ ਬਣਾ ਕੇ ਖਾਸ ਤੋਂ ਵੀ ਵੱਧ ਹੰਕਾਰ ਵਿੱਚ ਫਿਰਦਾ... ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਬੈੜਾ ਗਰਕ ਕਰਤਾ ਇਹਨੇ ਤਾ ਹੋਰ ਪੰਜਾਬ ਦਾ ਲੋਕਾ ਨੇ ਬਹੁਤ ਆਸਾ ਲਾਈਆਂ ਸੀ। ਇਹ ਪਹਿਲਾ ਮੁੱਖ ਮੰਤਰੀ ਆ ਜਿਨ੍ਹਾਂ ਕਿੰਨੇ ਲੋਕਾ ਦਾ ਵਿਸ਼ਵਾਸ਼ ਘਾਤ ਕੀਤਾ ਤੇ ਦਿੱਲੀ ਦਰਵਾਰ ਦੀ ਚਮਚਾ ਗਿਰੀ ਕਰਨ ਵਿੱਚ ਕੋਈ ਕਸਰ ਨਹੀ ਛੱਡੀ...
ਪ੍ਰੀਤ ਹਰਪਾਲ ਦੀ ਗੱਲ ਕਰਿਏ ਤਾਂ ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਕਲਾਕਾਰ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦਾ ਹੈ। ਹਾਲ ਹੀ ਵਿੱਚ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਦੇਖਦੇ ਹੋਏ ਕਲਾਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਜਾ ਅਰਦਾਸ ਮੰਗੀ ਸੀ। ਇਸ ਤੋਂ ਬਾਅਦ ਉਹ ਲਗਾਤਾਰ ਚਰਚਾ ਵਿੱਚ ਬਣੇ ਹੋਏ ਹਨ। ਇਸ ਵਿਚਾਲੇ ਕਲਾਕਾਰ ਆਪਣੇ ਬਾਪੂ ਨਾਲ ਖਾਸ ਪਲਾਂ ਦਾ ਆਨੰਦ ਮਾਣਦੇ ਹੋਏ ਦਿਖਾਈ ਦਿੱਤੇ।