ਮੋਹਾਲੀ: ਮੰਗਲਵਾਰ ਰਾਤ ਨੂੰ ਮੋਹਾਲੀ ਵਿੱਚ ਮਸ਼ਹੂਰ ਪੰਜਾਬੀ ਗਾਇਕ ਆਰ ਨੈਟ 'ਤੇ ਹਮਲਾ ਕਰਨ ਦੇ ਇਲਜ਼ਾਮ ਵਿੱਚ ਕਰੀਬ 10-20 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਦੱਸ ਦਈਏ ਇਹ ਕੇਸ ਮਟੌਰ ਪੁਲਿਸ ਨੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇਟਰਾਮ ਉਰਫ -ਨੈਤ ਮਾਨਸਾ ਦਾ ਵਸਨੀਕ ਹੈ ਅਤੇ ਇਸ ਸਮੇਂ ਸੈਕਟਰ -70 ਵਿਚ ਹੋਮਲੈਂਡ ਹਾਈਟਸ ਵਿਚ ਰਹਿ ਰਿਹਾ ਹੈ।

ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ' ਮੋਹਾਲੀ ਦੇ ਸੈਕਟਰ-70 ਵਿਚ ਹੋਮ ਲੈਂਡ ਰਿਹਾਈਸ਼ੀ ਫਲੈਟ ਵਿਚ ਕਰੀਬ 10 ਤੋ 15 ਵਿਅਕਤੀ ਜਬਰਦਸਤੀ ਅੰਦਰ ਵੜ ਅਤੇ ਪੰਜਾਬੀ ਗਾਇਕ ਆਰ ਨੈ ਅਤੇ ਉਸਦੇ ਸਾਥੀਆਂ 'ਤੇ ਹਮਲਾ ਕਰਦੇ ਹਨ। ਸੀਸੀਟੀਵੀ ਫੁਟੇਜ ਵਿਚ ਦਿਖਾਈ ਦੇ ਰਿਹਾ ਹੈ ਕਿ ਕੁਝ ਲੋਕ ਹੋਮ ਲੈਂਡ ਫਲੈਟ ਵਿਚ ਕੁਟਮਾਰ ਕਰ ਰਹੇ ਹਨ।

ਮੋਹਾਲੀ ਦੇ ਮਟੋਰ ਥਾਣੇ ਦੇ ਐਸਐਚਓ ਰਾਜੀਵ ਕੁਮਾਰ ਨੇ ਦਸਿਆ ਕਿ ਪੰਜਾਬੀ ਗਾਇਕ ਆਰ ਨੈ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਹੈ। ਹਮਲਾ ਕਰਨ ਵਾਲੇ 6 ਲੋਕਾ ਦੀ ਪਛਾਣ ਹੋ ਚੁਕੀ ਹੈ ਅਤੇ ਬਾਕੀ 10 ਅਣਪਛਾਤੇ ਲੋਕਾ ਦੀ ਵੀ ਜਲਦ ਪਹਿਚਾਨ ਕਰਕੇ ਜਲਦ ਿਫਤਾਰ ਦਾ ਦਾਅਵਾ ਕੀਤਾ ਗਿਆ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904