Shree Brar ex-wife Sukhman Sandhu Video: ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹੇ। ਦੱਸ ਦੇਈਏ ਕਿ ਕਲਾਕਾਰ ਦੀ ਸਾਬਕਾ ਪਤਨੀ ਸੁੱਖਮਨ ਸੰਧੂ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਕਿਸੇ ਸ਼ਖਸ਼ ਨੂੰ ਗਾਲ੍ਹਾਂ ਕੱਢਦੇ ਹੋਏ ਨਜ਼ਰ ਆ ਰਹੀ ਹੈ। ਆਖਿਰ ਉਹ ਕਿਸ ਸ਼ਖਸ਼ ਨੂੰ ਗਾਲ੍ਹਾਂ ਕੱਢ ਰਹੀ ਹੈ। ਇਸ ਖਬਰ ਰਾਹੀ ਜਾਣੋ...
ਯੂਜ਼ਰ ਨੇ ਸੁਖਮਨ ਨੂੰ ਦੱਸਿਆ ਡਿਪਰੈਸ਼ਨ ਦਾ ਸ਼ਿਕਾਰ
ਦਰਅਸਲ, ਇਸ ਵੀਡੀਓ ਵਿੱਚ ਸੁਖਮਨ ਉਸ ਸ਼ਖਸ਼ ਨੂੰ ਗਾਲ੍ਹਾਂ ਕੱਢਦੇ ਹੋਏ ਨਜ਼ਰ ਆ ਰਹੀ ਹੈ, ਜਿਸ ਨੇ ਉਸਦੀ ਪੋਸਟ ਉੱਪਰ ਕਮੈਂਟ ਕਰ ਉਸਨੂੰ ਡਿਪਰੈਸ਼ਨ ਦਾ ਸ਼ਿਕਾਰ ਦੱਸਿਆ। ਕਮੈਂਟ ਕਰਨ ਵਾਲੇ ਇਸ ਸ਼ਖਸ਼ ਨੂੰ ਸੰਧੂ ਵੱਲੋ ਨਾ ਸਿਰਫ ਕਰਾਰਾ ਜਵਾਬ ਦਿੱਤਾ ਗਿਆ, ਬਲਕਿ ਖੂਬ ਗਾਲ੍ਹਾਂ ਵੀ ਕੱਢੀਆਂ ਗਈਆਂ। ਸੁਖਮਨ ਨੇ ਦੱਸਿਆ ਕਿ ਮੈਂ ਹਰ ਜਗ੍ਹਾਂ ਘੁੰਮ ਰਹੀ ਹਾਂ, ਮੈਂ ਡਿਪਰੈਸ਼ਨ ਕੋਈ ਵਿੱਚ ਨਹੀਂ ਆ। ਤੂੰ ਜਾ ਕੇ ਆਪਣੀ ਮਾਂ ਦਾ ਮੂੰਹ ਵੇਖ, ਜਾਂ ਆਪਣੀ ਭੈਣ ਦਾ ਮੂੰਹ ਵੇਖ। ਮੈਂ ਇੱਕ ਦਮ ਵਧੀਆ ਆਂ, ਜੋ ਤੁਸੀ ਬਕਵਾਸ ਕਰਦੇ ਓ... ਸਮਝ ਗਿਆ ਨਾ। ਉਨ੍ਹਾਂ ਦੱਸਿਆ ਕਿ ਮੈਂ ਡਿਪਰੈਸ਼ਨ ਵਿੱਚ ਸੀ, ਦੋ-ਤਿੰਨ ਸਾਲ ਪਹਿਲਾਂ, ਇਨ੍ਹਾਂ ਚੀਜ਼ਾਂ ਤੋਂ ਮੈਂ ਬਾਹਰ ਨਿਕਲੀ ਹੋਈ ਆ। ਅਮੇਰਿਕਾ ਜਾ ਕੇ ਆ ਗਈ, ਘੁੰਮ ਰਹੀ ਆ, ਮਜ਼ੇ ਕਰ ਰਹੀ ਆ, ਇਹ ਡਿਪਰੈਸ਼ਨ ਵਿੱਚ ਹੁੰਦਾ ਹੈ। ਅੱਗੇ ਸੁਖਮਨ ਨੇ ਕੀ ਕਿਹਾ ਤੁਸੀ ਵੀ ਵੇਖੋ ਇਹ ਵੀਡੀਓ...
ਸ਼੍ਰੀ ਬਰਾੜ ਨਾਲ ਹੋ ਚੁੱਕਿਆ ਤਲਾਕ
ਕਾਬਿਲੇਗੌਰ ਹੈ ਕਿ ਸੁਖਮਨ ਸੰਧੂ ਅਤੇ ਸ਼੍ਰੀ ਬਰਾੜ ਇੱਕ-ਦੂਜੇ ਤੋਂ ਵੱਖ ਹੋ ਚੁੱਕੇ ਹਨ। ਦੋਵਾਂ ਦਾ ਤਲਾਕ ਹੋ ਚੁੱਕਿਆ ਹੈ। ਦੱਸ ਦੇਈਏ ਕਿ ਇੱਕ ਇੰਟਰਵਿਊ ਦੌਰਾਨ ਸੁਖਮਨ ਵੱਲੋਂ ਗਾਇਕ ਉੱਪਰ ਕਈ ਦੋਸ਼ ਲਗਾਏ ਗਏ ਸੀ। ਜਿਸ ਵਿੱਚੋਂ ਇੱਕ ਧੋਖਾ ਦੇਣਾ ਵੀ ਸੀ। ਜਿਸ ਤੋਂ ਬਾਅਦ ਉਨ੍ਹਾਂ ਇੱਕ-ਦੂਜੇ ਨਾਲ ਤਲਾਕ ਲੈ ਦੂਰੀ ਬਣਾ ਲਈ।