Rana Ranbir On Daughter Seerat Wedding: ਪੰਜਾਬੀ ਕਲਾਕਾਰ ਰਾਣਾ ਰਣਬੀਰ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਕਲਾਕਾਰ ਆਪਣੀ ਧੀ ਸੀਰਤ ਰਾਣਾ ਦੇ ਵਿਆਹ ਦੇ ਚੱਲਦੇ ਚਰਚਾ ਵਿੱਚ ਹਨ। ਦੱਸ ਦੇਈਏ ਕਿ ਰਾਣਾ ਰਣਬੀਰ ਦੀ ਧੀ ਸੀਰਤ ਦਾ ਵਿਆਹ ਕਰਨ ਸੰਘਾ ਨਾਲ ਹੋ ਚੁੱਕਿਆ ਹੈ। ਇਸ ਵਿਚਾਲੇ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਜਿਸ ਵਿੱਚ ਸਿਨੇਮਾ ਜਗਤ ਦੇ ਹੋਰ ਵੀ ਮਸ਼ਹੂਰ ਸਿਤਾਰੇ ਪਹੁੰਚੇ।






 


ਦੱਸ ਦੇਈਏ ਕਿ ਇਹ ਤਸਵੀਰਾਂ Inderjit Singh ਇੰਸਟਾਗ੍ਰਾਮ ਪੇਜ਼ ਤੋਂ ਸਾਂਝੀਆਂ ਕੀਤੀਆਂ ਗਈਆਂ ਹਨ। ਜਿਸ ਵਿੱਚ ਨਵ ਵਿਆਹੀ ਜੋੜੀ ਦੇ ਨਾਲ ਕਲਾਕਾਰ ਰਾਣਾ ਰਣਬੀਰ ਅਤੇ ਹੋਰ ਨੀ ਕਈ ਲੋਕ ਨਜ਼ਰ ਆਏ। ਇਸਦੇ ਨਾਲ ਹੀ ਵਿਆਹ ਵਿੱਚ ਪੰਜਾਬੀ ਇੰਡਸਟਰੀ ਦੇ ਹੋਰ ਵੀ ਕਈ ਸਿਤਾਰੇ ਸ਼ਾਮਲ ਹੋਏ। ਦੱਸ ਦੇਈਏ ਕਿ ਇਸ ਵਿਆਹ ਵਿੱਚ ਪੰਜਾਬੀ ਗਾਇਕਾ ਕਮਲਜੀਤ ਨੀਰੂ ਤੋਂ ਇਲਾਵਾ ਦੇਬੀ ਮਖਸੂਸਪੂਰੀ ਅਤੇ ਸਤਿੰਦਰ ਸੱਤੀ ਨੇ ਵੀ ਸ਼ਿਰਕਤ ਕੀਤੀ। ਵਿਆਹ ਨਾਲ ਜੁੜੇ ਹਰ ਫੰਕਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ। ਤੁਸੀ ਵੀ ਵੇਖੋ ਇਹ ਖਾਸ ਵੀਡੀਓ...






ਇਨ੍ਹਾਂ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਰਾਣਾ ਰਣਬੀਰ ਆਪਣੀ ਧੀ ਸੀਰਤ ਉੱਪਰ ਪਿਆਰ ਲੁਟਾਉਂਦੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਵਿੱਚ ਰਾਣਾ ਰਣਬੀਰ ਆਪਣੀ ਪਤਨੀ ਦਵਿੰਦਰ ਕੌਰ ਨਾਲ ਧੀ ਸੀਰਤ ਨੂੰ ਹਲਦੀ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਫੰਕਸ਼ਨ ਵਿੱਚ ਫਿਲਮ ਇੰਡਸਟਰੀ ਨਾਲ ਜੁੜੇ ਕਈ ਸਿਤਾਰੇ ਸ਼ਾਮਿਲ ਹੋਏ। ਜਿਸ ਵਿੱਚ ਪੰਜਾਬੀ ਗਾਇਕਾ ਕਮਲਜੀਤ ਨੀਰੂ ਨੂੰ ਵੀ ਵੇਖਿਆ ਗਿਆ। ਇਸ ਤੋਂ ਇਲਾਵਾ ਐਂਕਰ ਅਤੇ ਗਾਇਕਾ ਸਤਿੰਦਰ ਸੱਤੀ ਨੇ ਵੀ ਇਸ ਫੰਕਸ਼ਨ ਵਿੱਚ ਪਹੁੰਚ ਚਾਰ ਚੰਨ ਲਗਾਏ। ਫਿਲਹਾਲ ਸੀਰਤ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਲਈ ਸਿਨੇਮਾ ਜਗਤ ਨਾਲ ਜੁੜੇ ਸਿਤਾਰੇ ਉਸ ਨੂੰ ਵਧਾਈਆਂ ਦੇ ਰਹੇ ਹਨ।