Sidhu Moose Wala Mother Charan Kaur New Post: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਆਏ ਦਿਨ ਸੋਸ਼ਲ ਮੀਡੀਆ ਉੱਪਰ ਪੁੱਤਰ ਦੇ ਇਨਸਾਫ ਲਈ ਨਵੀਂ ਪੋਸਟ ਸਾਂਝੀ ਕਰਦੀ ਰਹਿੰਦੀ ਹੈ। ਉਨ੍ਹਾਂ ਵੱਲੋਂ ਸਾਂਝੀ ਕੀਤੀ ਹਰ ਪੋਸਟ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਮ ਕਰ ਦਿੰਦੀਆਂ ਹਨ। ਇਸ ਵਿਚਾਲੇ ਮਾਤਾ ਚਰਨ ਕੌਰ ਵੱਲੋਂ ਇੱਕ ਨਵੀਂ ਪੋਸਟ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਇੱਕ ਵਾਰ ਫਿਰ ਤੋਂ ਉਹ ਪੰਜਾਬ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹੋਏ ਨਜ਼ਰ ਆ ਰਹੀ ਹੈ।
ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਵਿਕਾਸ ਤੂੰ ਭਾਵੇਂ ਫੇਰ ਕਰ ਲਈ, ਪੰਜ ਸਾਲ ਹੱਕ ਤੇਰਾ ਹੀ ਰਹਿਣਾ ਐ, ਤੇਨੂੰ ਤਾਂ ਮੁੜ ਕੁਰਸੀ ਮਿਲ ਜਾਣੀ... ਵੇ ਮੈਨੂੰ ਮਾਂ ਨਾ ਕਿਸੇ ਨੇ ਕਹਿਣਾ... ਸੁਣ ਲੈ ਅਰਜ਼ੋਈ ਮੇਰੀ ਕੁੱਖ ਦੀ ਮਾਨਾਂ ਦੁੱਖ ਪੁੱਤ ਦਾ ਔਖਾ ਸਹਿਣਾ ਐਂ, ਕਣ ਕਣ ਪੰਜਾਬ ਦਾ ਹੱਥ ਤੇਰੇ, ਤੇ ਘਰ ਘਰ ਵਿੱਚ ਪੁੱਤਰ ਮੇਰਾ ਐ, ਕਰਦੇ ਇਨਸਾਫ਼ ਖੋਏ ਸਾਹਾ ਦਾ ਹਰ 'ਜੀ ' ਦਾ ਇਹੋ ਕਹਿਣਾ ਐ, ਸੁਣ ਲੈ ਅਰਜ਼ੋਈ ਮੇਰੀ ਕੁੱਖ ਦੀ ਮਾਨਾਂ, ਦੁੱਖ ਪੁੱਤ ਦਾ ਔਖਾ ਸਹਿਣਾ ਐ ਹੱਕ ਮਾਰ ਕੇ ਨਾ ਅੱਗੇ ਆਇਆ ਸੀ ਓਹਨੇ ਸੰਘਰਸ਼ ਨੂੰ ਖੂਬ ਹੰਢਾਇਆ ਸੀ, ਸ਼ੁੱਭਦੀਪ ਤੋਂ ਸਿੱਧੂ ਮੂਸੇਵਾਲਾ ਨਾ ਔਖਾ ਬਹੁਤ ਬਣਾਇਆ ਸੀ...
ਭਗਵੰਤ ਮਾਨ ਸਾਹਿਬ, ਇੱਕ ਮਾਂ ਦਾ ਇੱਕ ਪੰਜਾਬੀ ਔਰਤ ਦਾ ਤੇ ਇੱਕ ਭਾਰਤੀ ਨਾਗਰਿਕ ਦਾ ਯਕੀਨ ਤੁਹਾਡੇ ਪੰਜਾਬ ਦੇ ਤੇ ਭਾਰਤ ਦੀਆਂ ਕਾਨੂੰਨੀ ਨੀਤੀਆ ਤੋਂ ਉੱਠ ਰਿਹਾ, ਮੈਂ ਜਾਣਦੀ ਹਾਂ ਕਿ ਤੁਸੀਂ ਪੂਰੇ ਪੰਜਾਬ ਨੂੰ ਸਾਂਭਣਾ ਐ ਤੁਸੀ ਜਿਸ ਕੁਰਸੀ ਤੇ ਬੈਠੇ ਹੋ ਓ ਤਪਦੀ ਭੱਠੀ ਸਮਾਨ ਆ, ਜਿਸ ਤਰਾਂ ਤੁਸੀਂ ਦਿਨ ਵਿਚ ਹਜ਼ਾਰਾਂ ਲੋਕਾਂ ਨੂੰ ਪੰਜਾਬ ਦੇ ਵਿਕਾਸ ਲਈ ਮਿਲਦੇ ਹੋ, ਮੈਂ ਵੀ ਤੁਹਾਡੇ ਵਾਂਗ ਤਪਦੀ ਭੱਠੀ ਤੇ ਬੈਠੀ ਆ ਬੇਸ਼ੱਕ ਸਾਲ ਬੀਤ ਗਿਆ ਪਰ ਮੈਂ ਅੱਜ ਵੀ ਟਾਹਲੀ ਵਾਲੇ ਖੇਤ ਵਿਚ ਬਲਦੀ ਮੇਰੀ ਪੁੱਤ ਦੀ ਚਿਖਾ ਨੂੰ ਭੱਖਦੀ ਮਹਿਸੂਸ ਕਰ ਰਹੀ ਆ ਤੇ ਓ ਅੱਗ ਦੀਆਂ ਲਾਟਾਂ ਮੇਰੇ ਅੰਦਰਲਾ ਪੰਜਾਬੀ ਤੇ ਭਾਰਤੀ ਨੂੰ ਖਤਮ ਕਰ ਰਹੀਆਂ ਨੇ,ਮੈਂ ਭਾਣਾਂ ਮੰਨ ਕੇ ਸਬਰ ਕਰਾ ਤਾਂ ਕਿਵੇਂ ਕਰਾਂ?? ਕਿ ਮੈਂ ਰੱਬ ਤੇ ਛੱਡ ਕੇ ਓਹਨਾ ਜ਼ਾਲਮਾਂ ਨੂੰ ਹੋਰ ਨੋਜਵਾਨਾ ਦੀ ਜਾਨ ਲੈਣ ਲਈ ਖੁੱਲਾ ਛੱਡ ਦਿਆਂ??? ਮੈਂ ਇਸ ਦੇਸ਼ ਦਾ ਏਸ ਰਾਜ ਦਾ ਕਾਨੂੰਨ ਕਦੇ ਭੰਗ ਨਹੀਂ ਕੀਤਾ ਤਾਂ ਵੀ ਮੈਨੂੰ ਮੇਰੇ ਪੁੱਤਰ ਦਾ ਇਨਸਾਫ਼ ਕਿਉਂ ਨਹੀਂ ਦਿੱਤਾ ਜਾ ਰਿਹਾ???? ਮੈ ਤੁਹਾਡੇ ਤੋਂ ਇਹਨਾਂ ਸਵਾਲਾਂ ਦੇ ਜਵਾਬ ਮੰਗਦੀ ਹਾਂ ਮਾਨ ਸਾਹਿਬ...
ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਦੀ ਜੰਗ ਲੜੀ ਜਾ ਰਹੀ ਹੈ। ਇਸ ਜੰਗ ਵਿੱਚ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਲਗਾਤਾਰ ਆਵਾਜ਼ ਚੁੱਕ ਰਹੇ ਹਨ।